channel punjabi
Canada News North America

ਓਂਟਾਰੀਓ ‘ਚ ਪਰਵਾਸੀ ਮਜ਼ਦੂਰਾਂ ਲਈ ਕੋਵਿਡ-19 ਮੁਲਾਂਕਣ ਕੇਂਦਰ ਕੀਤੇ ਬੰਦ

 

ਵਿੰਡਸਰ :  ਵਿੰਡਸਰ, ਓਨਟਾਰੀਓ ਵਿੱਚ ਤੇ ਆਲੇ ਦੁਆਲੇ ਦੇ ਪਰਵਾਸੀ ਕਾਮਿਆਂ ਉੱਤੇ ਕੋਵਿਡ-19 ਦੇ ਅਸਰ ਦਾ ਅੰਦਾਜ਼ਾ ਲਾਉਣ ਲਈ ਸਮਰਪਿਤ ਟੈਸਟਿੰਗ ਸੈਂਟਰ ਨੂੰ ਬੰਦ ਕੀਤਾ ਜਾ ਰਿਹਾ ਹੈ। ਇਸ ਫੈਸਿਲਿਟੀ ਨੂੰ ਚਲਾਉਣ ਵਾਲੇ ਹਸਪਤਾਲ ਵੱਲੋਂ ਅੱਜ ਇਸ ਸਬੰਧੀ ਐਲਾਨ ਕੀਤਾ ਗਿਆ। ਦੂਜੇ ਪਾਸੇ ਪ੍ਰੀਮੀਅਰ ਵੱਲੋਂ ਇਸ ਤਰ੍ਹਾਂ ਦੀ ਟੈਸਟਿੰਗ ਨੂੰ ਹੋਰ ਤੇਜ਼ ਕਰਨ ਦਾ ਵਾਅਦਾ ਕੀਤਾ ਗਿਆ।

ਵਿੰਡਸਰ-ਐਸੈਕਸ ਵਿੱਚ ਕੋਵਿਡ-19 ਦੇ ਸਬੰਧ ਵਿੱਚ ਸੈਂਕੜੇ ਪਰਵਾਸੀ ਕਾਮਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਦੁਪਹਿਰ ਤੋਂ ਠੀਕ ਬਾਅਦ ਪ੍ਰੀਮੀਅਰ ਡੱਗ ਫੋਰਡ ਨੇ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਇਸ ਰੀਜਨ ਵਿੱਚ ਕਈ ਫਾਰਮਾਂ ਉੱਤੇ ਆਊਟਬ੍ਰੇਕਸ ਹੋਈਆਂ ਹਨ। ਹੁਣ ਤੱਕ ਅਸੀਂ 724 ਵਰਕਰਜ਼ ਦੀ ਜਾਂਚ ਕਰ ਚੁੱਕੇੇ ਹਾਂ। ਅਸੀਂ ਕਮਿਊਨਿਟੀ ਦੇ ਵਿਚਕਾਰ ਟੈਸਟਿੰਗ ਯੂਨਿਟ ਵੀ ਕਾਇਮ ਕੀਤੀ ਹੈ। ਪਰ ਇਸ ਤੋਂ ਕੁਝ ਘੰਟੇ ਬਾਅਦ ਹੀ ਇਸ ਸੈਂਟਰ ਨੂੰ ਚਲਾਉਣ ਵਾਲੇ ਲੋਕਲ ਹਸਪਤਾਲ ਨੇ ਐਲਾਨ ਕੀਤਾ ਕਿ ਵੀਰਵਾਰ ਤੱਕ ਇਸ ਸੈਂਟਰ ਉੱਤੇ ਕੰਮਕਾਜ ਬੰਦ ਕਰ ਦਿੱਤਾ ਜਾਵੇਗਾ। ਇਹ ਸੈਂਟਰ 9 ਜੂਨ ਨੂੰ ਲੈਮਿੰਗਟਨ, ਓਨਟਾਰੀਓ ਵਿੱਚ ਖੋਲ੍ਹਿਆ ਗਿਆ ਸੀ। ਐਰੀ ਸੋਰਜ਼ ਹੈਲਥਕੇਅਰ ਵੱਲੋਂ ਇੱਕ ਬਿਆਨ ਵਿੱਚ ਆਖਿਆ ਗਿਆ ਕਿ ਫੈਡਰਲ ਤੇ ਪ੍ਰੋਵਿੰਸ਼ੀਅਲ ਸਰਕਾਰਾਂ ਤੋਂ ਅਗਲੇ ਦਿਸ਼ਾ ਨਿਰਦੇਸ਼ਾਂ ਤੋਂ ਬਿਨਾਂ ਇਸ ਸੈਂਟਰ ਨੂੰ ਚਲਾਇਆ ਜਾਣਾ ਸੰਭਵ ਨਹੀਂ। ਹਸਪਤਾਲ ਨੇ ਆਖਿਆ ਕਿ ਉਸ ਵੱਲੋਂ ਫਾਰਮ ਉੱਤੇ ਟੈਸਟ ਕਰਨ ਦੇ ਬਦਲ ਨੂੰ ਵੀ ਵਿਚਾਰਿਆ ਗਿਆ ਸੀ ਪਰ ਫਿਰ ਇਹ ਇਰਾਦਾ ਛੱਡ ਦਿੱਤਾ ਗਿਆ। ਇਹ ਆਖਿਆ ਗਿਆ ਕਿ ਰੀਜਨ ਵਿੱਚ 176 ਐਗਰੀ ਫੂਡ ਫਾਰਮਜ਼ ਉੱਤੇ ਜਾ ਕੇ ਇਹ ਟੈਸਟ ਕੀਤੇ ਜਾਣੇ ਸੰਭਵ ਨਹੀਂ।

ਸਿਹਤ ਮੰਤਰਾਲੇ ਦੇ ਬੁਲਾਰੇ ਨੇ ਆਖਿਆ ਕਿ ਪਰਵਾਸੀ ਕਾਮਿਆਂ ਦੀ ਜਾਂਚ ਦਾ ਕੰਮ ਜਾਰੀ ਰਹੇਗਾ। ਇਸ ਦੌਰਾਨ ਸਿਟੀ ਆਫ ਵਿੰਡਸਰ ਨੇ ਆਖਿਆ ਕਿ ਉਹ ਕੋਵਿਡ-19 ਪਾਜ਼ੀਟਿਵ ਪਾਏ ਜਾਣ ਵਾਲੇ ਮਾਈਗ੍ਰੈਂਟ ਵਰਕਰਜ਼ ਲਈ ਆਈਸੋਲੇਸ਼ਨ ਸੈਂਟਰ ਦਾ ਪਸਾਰ ਕਰ ਰਿਹਾ ਹੈ। ਇਹ ਸੈਂਟਰ ਪਹਿਲਾਂ ਸ਼ਹਿਰ ਦੇ ਬੇਘਰ ਲੋਕਾਂ ਦੀ ਮਦਦ ਲਈ ਕਾਇਮ ਕੀਤਾ ਗਿਆ ਸੀ।

Related News

ਦੁਨੀਆ ਭਰ ‘ਚ ਕੋਰੋਨਾ ਦੇ ਮਾਮਲੇ ਘਟੇ, ਪਰ ਇਹ ਸਮਾਂ ਢਿੱਲ ਦੇਣ ਦਾ ਨਹੀਂ : ਵਿਸ਼ਵ ਸਿਹਤ ਸੰਗਠਨ

Vivek Sharma

ਦੁਨੀਆ ਭਰ ‘ਚ ਚੀਨ ਕਾਰਨ ਫ਼ੈਲਿਆ ਕੋਰੋਨਾ ਵਾਇਰਸ : ਟਰੰਪ

Vivek Sharma

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਦੋਹਤੇ ਦਾ ਜਨਮ ਦਿਨ ਮਨਾਇਆ

Vivek Sharma

Leave a Comment