channel punjabi
Canada International News North America

WHO ਮੁੱਖੀ ਨੇ ਕਿਹਾ, ਕੋਰੋਨਾ ਮਹਾਮਾਂਰੀ ‘ਤੇ ਰਾਜਨੀਤੀ ਨਾ ਕਰਨ ਵਿਸ਼ਵ ਦੇ ਨੇਤਾ

ਵਿਸ਼ਵ ਸਿਹਤ ਸੰਸਥਾਨ ਦੇ ਮੁਖੀ ਟਡਰੋਸ ਅਡਾਨੋਮ ਗੈਬਰੇਈਸਸ ਨੇ ਸੋਮਵਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਵਿਸ਼ਵ ਨੇਤਾ ਕਰੋਨਾ ਵਾਇਰਸ ਦੀ ਮਹਾਂਮਾਰੀ ਦਾ ਸਿਆਸੀਕਰਨ ਨਾ ਕਰਨ ਬਲਕਿ ਇਸਦੇ ਖਿਲਾਫ ਇੱਕਜੁਟ ਹੋਣ। ਉਨਾਂ ਚੇਤਾ ਕਰਵਾਇਆ ਕਿ ਮਹਾਂਮਾਰੀ ਦਾ ਪ੍ਰਕੋਪ ਅਜੇ ਹੋਰ ਵੀ ਤੇਜ਼ੀ ਨਾਲ ਵੱਧ ਰਿਹਾ ਹੈ। ਇੱਕ ਆਨ ਲਾਈਨ ਪ੍ਰੈਸ ਕਾਨਫਰੰਸ ਦੌਰਾਨ WHO ਨੇ ਕਿਹਾ ਕਿ ਅਸੀ ਇਸ ਅਲਗ  ਦੁਨੀਆਂ ਦੇ ਨਾਲ ਇਸ ਮਹਾਂਮਾਰੀ ਕੋਰੋਨਾ ਵਾਇਰਸ ਨੂੰ ਮਾਤ ਨਹੀਂ ਦੇ ਸਕਦੇ। ਟੇਡਰੋਸ ਨੇ ਕਿਹਾ ਕਿ ਦੁਨੀਆਂ ਦੇ ਸਾਹਮਣੇ ਇੱਕ ਬਹੁਤ ਵੱਡਾ ਖਤਰਾ ਵਾਇਰਸ ਨਹੀਂ ਹੈ ਬਲਕਿ ਗਲੋਬਲ ਇਕਜੁਟਤਾ ਤੇ ਗਲੋਬਲ ਲੀਡਰਸ਼ਿਪ ਦੀ ਕਮੀ ਵੀ ਹੈ। ਉਨਾਂ ਕਿਹਾ ਕਿ ਸਿਆਸੀਕਰਨ ਨੇ ਇਸ ਮਹਾਂਮਾਰੀ ਨੂੰ ਵਧਾਇਆ ਹੈ। ਸਾਡੇ ਵਿਚੋਂ ਕੋਈ ਉਦੋਂ ਤੱਕ ਸੁਰਖਿਅਤ ਨਹੀਂ ਜਦੋਂ ਤੱਕ ਅਸੀ ਸੁਰੱਖਿਅਤ ਨਹੀਂ। ਬੀਤੇ ਹਫਤੇ ਡਬਲਿਊ.ਐਚ.ਓ ਦੇ ਪ੍ਰਮੁਖ ਨੇ ਕਰੋਨਾ ਵਾਇਰਸ ਦੇ ਨਵੇਂ ਤੇ ਖਤਰਨਾਕ ਪੜਾਅ ਦੀ ਚੇਤਾਵਨੀ ਦਿੱਤੀ। ਉਨਾਂ ਕਿਹਾ ਸੀ ਕਿ ਕਰੋਨਾ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਲਾਕਡਾਊਨ ਨਾਲ ਆਰਥਿਕ ਨੁਕਾਸਨ ਹੋਇਆ ਹੈ ਪਰ ਕੋਰੋਨਾ ਵਾਇਰਸ ਅਜੇ ਵੀ ਇੱਕ ਵੱਡਾ ਖਤਰਾ ਹੈ।  ਉਨਾਂ ਕਿਹਾ ਸੀ ਕਿ ਅਸੀ ਜਾਣਦੇ ਹਾਂ ਕਿ ਮਹਾਂਮਾਰੀ ਸਿਹਤ ਸੰਕਟ ਤੋਂ ਇਲਾਵਾ ਇੱਕ ਆਰਥਿਕ ਸੰਕਟ ਹੈ। ਇੱਕ ਸਮਾਜਿਕ ਸੰਕਟ ਹੈ,ਤੇ ਕਈ ਦੇਸ਼ਾਂ ਵਿੱਚ ਰਾਜਨਿਤਿਕ ਸੰਕਟ ਵੀ ਹੈ। ਇਸ ਦਾ ਪ੍ਰਭਾਵ ਆਉਣ ਵਾਲੇ ਦਸ਼ਕਾਂ ਤੱਕ ਮਹਿਸੂਸ ਕੀਤਾ ਜਾਵੇਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਲਗਾਤਾਰ ਅਲੋਚਨਾ ਦਾ ਸਾਹਮਣਾ ਕਰ ਰਹੇ ਟੇਡਰੋਸ ਦੀ ਟਿਪਣੀ ਅਜਿਹੇ ਸਮੇਂ ਆਈ ਹੈ ਜਦੋਂ ਬ੍ਰਾਜ਼ੀਲ ,ਇਰਾਕ,ਭਾਰਤ ਤੇ ਦੱਖਣੀ ਤੇ ਪੱਛਮੀ ਅਮਰੀਕਾ ਵਿਚ ਵਾਇਰਸ ਪੀੜਤਾਂ ਦੀ ਗਿਣਤੀ ਵੱਧ ਰਹੀ ਹੈ, ਤੇ ਸਥਾਨਕ ਹਸਪਤਾਲ ਵੀ ਭਾਰੀ ਦਬਾਅ ਦਾ ਸਾਹਮਣਾ ਕਰ ਰਹੇ ਹਨ।  ਟੇਡਰੋਸ ਨੇ  ਦੁਬਈ ‘ਚ ਜਾਰੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਦੁਨੀਆਂ ਵਿੱਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ 10 ਲੱਖ ਪਹੁੰਚਣ ਵਿਚ ਤਿੰਨ ਮਹੀਨੇ ਦਾ ਸਮਾਂ ਲੱਗਾ ਪਰ ਮਹਿਜ ਅੱਠ ਦਿਨਾਂ ਵਿਚ ਹੀ ਇਨੇਂ ਜਿਆਦਾ ਮਾਮਲੇ ਸਾਹਮਣੇ ਆ ਗਏ ਹਨ। ਦਸ ਦਈਏ ਕਿ ਜਦੋਂ ਤੋਂ ਡੋਨਾਲਡ ਟਰੰਪ ਤੇ ਡਬਲਿਊ. ਐਚ. ਓ ‘ਚ ਤਕਤਾਰ ਪੈਦਾ ਹੋਈ ਹੈ ਉਦੋਂ ਤੋਂ ਹੀ ਵਿਸ਼ਵ ਸਿਹਤ ਸੰਸਥਾਨ ਨੇ ਇਸ ਤੇ ਕੋਈ ਟਿਪਣੀ ਨਹੀਂ ਕੀਤੀ ਪਰ ਮਹਾਂਮਾਰੀ ਦੇ ਸਿਆਸੀਕਰਨ ਕਰਨ ਬਾਰੇ ਚੇਤਾਵਨੀ ਜ਼ਰੂਰ ਦਿੱਤੀ ਹੈ। ਟੇਡ੍ਰੋਸ  ਨੇ ਕਿਹਾ ਕਿ ਕੋਵਿਡ ਮਹਾਂਮਾਰੀ ਨੇ ਦੱਸਿਆ ਹੈ ਕਿ ਦੁਨੀਆਂ ਅਜਿਹੀ ਸਥਿਤੀ ਦੇ ਲਈ ਤਿਆਰ ਨਹੀਂ ਸੀ । ਵਿਸ਼ਵ ਪੱਧਰ ਤੇ ਇਸ ਮਹਾਂਮਾਰੀ ਦਾ ਪ੍ਰਕੋਪ ਵੱਧ ਰਿਹਾ ਹੈ।  ਦੁਨੀਆਂ ਭਰ ਵਿੱਚ ਕਈ ਕੰਪਨੀਆਂ ਕੋਵਿਡ -19 ਨਾਲ ਲੜਨ ਦੇ ਲਈ ਟੀਕਾ ਵੀ ਵਿਕਸਿਤ ਕਰਨ ਦੀਆਂ ਕੋਸ਼ਿਸ਼ਾਂ ਚ ਜੁਟੀਆਂ ਹਨ , ਤੇ ਇਸ ਦੌਰਾਨ ਇਹ ਵੀ ਬਹਿਸ ਚਲ ਰਹੀ ਹੈ ਕਿ ਕਿਵੇਂ ਟੀਕਿਆਂ ਦੀ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ ਜਾ ਸਕੇ। ਜਦਕਿ ਡਬਲਿਊ .ਐਚ .ਓ ਦੇ ਵਿਸ਼ੇਸ਼ ਦੂਤ ਡਾ.ਡੇਵਿਡ ਨਾਬਾਰੋ ਨੇ ਕਿਹਾ ਕਿ ਉਨਾਂ ਦਾ ਮੰਣਨਾ ਹੈ ਕਿ ਦੁਨੀਆ ਵਿੱਚ ਸਾਰਿਆਂ ਤੱਕ ਟੀਕਾ ਪਹੁੰਚਾਉਣ ਵਿੱਚ ਢਾਈ ਸਾਲ ਦਾ ਸਮਾਂ ਲੱਗ ਸਕਦਾ ਹੈ। ਹਾਲਾਂਕਿ ਬ੍ਰਿਟੀਸ਼ ਮਾਹਿਰਾਂ ਨੇ ਕਿਹਾ ਕਿ ਜੇਕਰ ਸਾਲ ਦੇ ਆਖੀਰ ਤਕ ਟੀਕਾ ਆ ਵੀ ਜਾਂਦਾ ਹੈ ਤਾਂ ਸੁਰਖਿਆ ਪ੍ਰਭਾਵ ਜਾਂਚਣ ਦੇ ਲਈ ਕੁਝ ਸਮਾਂ ਲੱਗੇਗਾ। ਇਸ ਤੋਂ ਬਾਅਦ ਹੀ ਇਨਾਂ ਨੂੰ ਵੱਡੇ ਪੈਮਾਨੇ ਤੇ ਉਤਪਾਦਿਤ ਕੀਤੇ ਜਾਣ ਦੀ ਕੋਸ਼ਿਸ਼ ਹੋਵੇਗੀ, ਤਾਂ ਜੋ ਸਾਰਿਆਂ ਤੱਕ ਇਸਦੀ ਪਹੁੰਚ ਹੋ ਸਕੇ।  ਏਜੰਸੀ ਨੇ ਕਿਹਾ ਹੈ ਕਿ ਕਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਰੋਕਣ ਦੇ ਲਈ ਲਾਗੂ ਲਾਕਡਾਊਨ ਤੇ ਸਰਹੱਦ ਨੂੰ ਬੰਦ ਕਰਨ ਦੇ ਫੈਸਲੇ ਨਾਲ ਦਵਾਈਆਂ ਦੇ ਉਤਪਾਦਨ ਤੇ ਵਿਤਰਣ ਦੋਵੇਂ ਪ੍ਰਭਾਵਿਤ ਹੋ ਰਹੇ ਹਨ । ਜਿਸ ਨਾਲ ਅਗਲੇ ਦੋ ਮਹੀਨਿਆਂ ਵਿੱਚ ਦਵਾਈ ਦੀ ਕੀਮਤ ਵਿੱਚ ਵਾਧਾ ਤੇ ਕਮੀ ਦੋਵੇਂ ਹੀ ਹੋ ਸਕਦੇ ਹਨ । ਖੈਰ ਡਲਬਿਊ .ਐਚ. ਓ ਵਲੋਂ ਦਿੱਤੇ ਗਏ ਸਿਆਸੀਕਰਨ ਦੇ ਬਿਆਨ ਤੋਂ ਬਾਅਦ ਬਾਕੀ ਦੇਸ਼ਾਂ ਦੀ ਇਸ ਤੇ ਕੀ ਟਿਪਣੀ ਹੋਵੇਗੀ ਇਸ ਗੱਲ ਦਾ ਹੁਣ ਇੰਤਜ਼ਾਰ ਹੈ।

Related News

BIG NEWS : ਕੈਨੇਡਾ ‘ਚ ‘ਫਾਈਜ਼ਰ ਵੈਕਸੀਨ’ ਸਪਲਾਈ ਵਿੱਚ ਰੁਕਾਵਟ, ਮੰਤਰੀ ਦਾ ਦਾਅਵਾ-ਪ੍ਰਭਾਵਿਤ ਨਹੀਂ ਹੋਵੇਗੀ ਟੀਕਾਕਰਨ ਪ੍ਰਕਿਰਿਆ !

Vivek Sharma

Quebec City mosque shooter: ਕੈਨੇਡਾ ਦੀ ਅਦਾਲਤ ਨੇ ਦੋਸ਼ੀ ਦੀ ਘਟਾਈ ਸਜ਼ਾ

Rajneet Kaur

ਸ਼ੁਕੱਰਵਾਰ ਤੋਂ ਕੁਝ ਮੁਬਾਇਲ ਫ਼ੋਨਜ਼ ‘ਚ ਨਹੀਂ ਚੱਲੇਗਾ ਵਟਸਐਪ !

Vivek Sharma

Leave a Comment