channel punjabi
Canada International News North America

ਕੈਨੇਡਾ ਨੇ ਵੀਰਵਾਰ ਨੂੰ ਕੋਰੋਨਾ ਵਾਇਰਸ ਨਾਲ  ਅੱਠ ਮੌਤਾਂ ਅਤੇ 427 ਨਵੇਂ ਕੇਸਾਂ ਦੀ ਕੀਤੀ ਪੁਸ਼ਟੀ

ਕੈਨੇਡਾ ਨੇ ਵੀਰਵਾਰ ਨੂੰ ਕਰੋਨਾ ਵਾਇਰਸ ਨਾਲ  ਅੱਠ ਮੌਤਾਂ ਅਤੇ 427 ਨਵੇਂ ਕੇਸ ਸ਼ਾਮਲ ਕੀਤੇ ਹਨ। ਦੇਸ਼ ਵਿੱਚ ਹੁਣ ਕੁੱਲ 126,779 ਕੇਸ ਹਨ ਅਤੇ 9,109 ਮੌਤਾਂ ਹੋਈਆਂ ਹਨ।

ਓਨਟਾਰੀਓ ਵਿੱਚ ਵੀਰਵਾਰ ਨੂੰ 118 ਨਵੇਂ ਕੇਸ ਸਾਹਮਣੇ ਆਏ ਹਨ। ਸੂਬੇ ‘ਚ ਕੋਵਿਡ-19 ਦੇ ਕੁਲ  41,813 ਕੇਸ ਹੋ ਗਏ ਹਨ। ਬੁੱਧਵਾਰ ਨੂੰ  88 ਮਾਮਲੇ ਤੋਂ ਵੱਧ ਕੇ ਅਤੇ ਇਸਦਾ ਰੋਜ਼ਾਨਾ ਅੰਕੜਾ ਮੁੜ 100 ਤੋਂ ਉਪਰ ਪਹੁੰਚ ਗਿਆ ਹੈ। ਦਸ ਦਈਏ ਇਹ ਪਿਛਲੇ ਹਫ਼ਤੇ ਦੀ ਸਭ ਤੋਂ ਵੱਧ ਕੇਸਾਂ ਦੀ ਗਿਣਤੀ ਹੈ।

ਕਿਊਬਿਕ ‘ਚ 111 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਪਰ ਫਿਰ ਵੀ ਕਿਊਬਿਕ ਆਪਣੇ ਮਾਮਲਿਆਂ ਵਿੱਚ ਤਿੰਨ ਗੁਣਾ ਵੱਧਣ ਦੀ ਰਿਪੋਰਟ ਕਰ ਰਿਹਾ ਹੈ।
ਸੂਬੇ ਵਿਚ ਹੁਣ ਤਕ 62,056 ਕੋਵਿਡ -19 ਕੇਸ ਦੇਖੇ ਗਏ ਹਨ। ਇੱਥੇ ਕੁੱਲ 55,008 ਕੇਸ ਰਿਕਵਰੀ ਹੋ ਚੁੱਕੇ ਹਨ । ਹਸਪਤਾਲ ਵਿਚ ਦਾਖਲੇ ਲਈ ਪਿਛਲੇ ਦਿਨ ਨਾਲੋਂ ਪੰਜ ਦਾ ਵਾਧਾ ਹੋਇਆ ਹੈ। ਉਨ੍ਹਾਂ ਵਿਚੋਂ, 15 ਮਰੀਜ਼ਾਂ ਦੀ ਬਾਰੀਕੀ ਨਾਲ ਦੇਖਭਾਲ ਕੀਤੀ ਜਾ ਰਹੀ ਹੈ।

ਮੈਨੀਟੋਬਾ ਦੇ ਸਿਹਤ ਅਧਿਕਾਰੀਆਂ ਨੇ ਕੋਵਡ -19 ਨਾਲ ਵੀਰਵਾਰ  ਇਕ ਨਵੀਂ ਮੌਤ ਅਤੇ 22 ਨਵੇਂ ਕੇਸਾਂ ਦੀ ਰਿਪੋਰਟ ਕੀਤੀ ਹੈ।

ਸਸਕੈਚਵਨ ਵਿਚ ਵੀਰਵਾਰ ਨੂੰ ਪੰਜ ਨਵੇਂ ਕੇਸ ਅਤੇ ਸੱਤ ਹੋਰ ਰਿਕਵਰੀ ਦੀ ਰਿਪੋਰਟ ਕੀਤੀ ਗਈ ਹੈ। ਸੂਬੇ ਵਿਚ ਇਸ ਸਮੇਂ 58 ਸਰਗਰਮ ਕੇਸ ਹਨ, ਜਿਨ੍ਹਾਂ ਵਿਚੋਂ ਤਿੰਨ ਇਸ ਵੇਲੇ ਹਸਪਤਾਲ ਵਿਚ ਹਨ।

ਅਲਬਰਟਾ ਨੇ ਐਲਾਨ ਕੀਤਾ ਕਿ ਪ੍ਰਾਂਤ ਵਿੱਚ ਕੋਵਿਡ -19 ਨਾਲ ਦੋ ਹੋਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਅਲ਼ਬਰਟਾ ‘ਚ ਹੁਣ ਕੁਲ ਮੌਤਾਂ ਦੀ ਗਿਣਤੀ 237 ਹੋ ਗਈ ਹੈ। ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਅਲਬਰਟਾ ਵਿੱਚ 13,318 ਨਾਵਲ ਕੋਰਨਾਵਾਇਰਸ ਮਾਮਲੇ ਦਰਜ ਹੋਏ ਹਨ, ਜਿਨ੍ਹਾਂ ਵਿੱਚੋਂ 11,923 ਕੇਸ ਠੀਕ ਹੋ ਗਏ ਹਨ।

ਬ੍ਰਿਟਿਸ਼ ਕੋਲੰਬੀਆ ਵਿੱਚ ਵੀਰਵਾਰ ਨੂੰ ਕੋਵਿਡ -19 ਦੇ 64 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਸੂਬੇ ‘ਚ ਮੌਤ ਦਾ ਅੰਕੜਾ  204 ਤਕ ਪਹੁੰਚ ਗਿਆ ਹੈ।

 

Related News

ਬ੍ਰਿਟਿਸ਼ ਕੋਲੰਬੀਆ ਸੋਮਵਾਰ ਨੂੰ ਕੋਵਿਡ -19 ਟੀਕਿਆਂ ਲਈ ਆਪਣੇ ਬਜ਼ੁਰਗਾਂ ਦੀ ਪਹਿਲੀ ਲਹਿਰ ਰਜਿਸਟਰ ਕਰਨ ਦੀ ਤਿਆਰੀ ‘ਚ,ਅੰਗਰੇਜ਼ੀ ਨਾ ਸਮਝਣ ਵਾਲੇ ਬਜ਼ੁਰਗਾਂ ਲਈ ਗੁਰਦੁਆਰਾ ਵਲੋਂ ਉਪਰਾਲਾ

Rajneet Kaur

ਇਕ ਮੱਕੜੀ ਕਾਰਨ ਪੁਲਿਸ ਨੂੰ ਕਰਨੀ ਪਈ ਜਾਂਚ

Rajneet Kaur

ਪੁਲਿਸ ਵੱਲੋਂ Amber Alert ਜਾਰੀ ਕੀਤੇ ਜਾਣ ਤੋਂ ਬਾਅਦ ਦੋ ਛੋਟੇ ਬੱਚਿਆਂ ਨੂੰ ਲੱਭਿਆ ਸੁਰੱਖਿਅਤ :WRPS

Rajneet Kaur

Leave a Comment