channel punjabi
International News North America

ਵਿਸ਼ਵ ਪੱਧਰ ‘ਤੇ ਕੋਰੋਨਾ ਦਾ ਕਹਿਰ ਜਾਰੀ, ਕੋਰੋਨਾ ਵਾਇਰਸ ਦੇ ਮਾਮਲੇ 2 ਕਰੋੜ 38 ਲੱਖ ਤੋਂ ਪਾਰ

ਵਿਸ਼ਵ ਪੱਧਰ ‘ਤੇ ਕਹਿਰ ਮਚਾਉਣ ਵਾਲੇ ਕੋਰੋਨਾ ਵਾਇਰਸ ਦੇ ਸੰਕ੍ਰਮਣ ਨੇ ਦੁਨੀਆ ‘ਚ ਕੁੱਲ 2 ਕਰੋੜ 38 ਲੱਖ ਲੋਕਾਂ ਨੂੰ ਆਪਣੀ ਚਪੇਟ ‘ਚ ਲੈ ਲਿਆ ਹੈ। ਇਸ ਤੋਂ ਇਲਾਵਾ ਦੁਨੀਆ ਭਰ ‘ਚ ਘਾਤਕ ਵਾਇਰਸ ਕਾਰਨ ਕੁੱਲ 8 ਲੱਖ 18 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਰੋਜ਼ਾਨਾ ਵਾਇਰਸ ਦੇ ਦੋ ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਪਿਛਲੇ ਇਕ ਦਿਨ ‘ਚ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ‘ਚ ਕੁੱਲ ਦੋ ਲੱਖ 39 ਹਜ਼ਾਰ ਮਾਮਲੇ ਸਾਹਮਣੇ ਆਏ ਤੇ 5,827 ਲੋਕਾਂ ਦੀ ਮੌਤ ਹੋ ਗਈ।

ਦੁਨੀਆਂ ਦੇ ਕੋਰੋਨਾ ਪ੍ਰਭਾਵਿਤ ਮੁਲਕਾਂ ‘ਚ ਅਮਰੀਕਾ ਦਾ ਅਜੇ ਵੀ ਪਹਿਲਾ ਨੰਬਰ ਹੈ। ਜਿੱਥੇ ਹੁਣ ਤਕ 59 ਲੱਖ ਲੋਕ ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ। ਅਮਰੀਕਾ ‘ਚ ਪਿਛਲੇ 24 ਘੰਟਿਆਂ ‘ਚ 39 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਆਏ ਅਤੇ 1261 ਲੋਕਾਂ ਦੀ ਮੌਤ ਹੋਈ ਹੈ। ਬ੍ਰਾਜ਼ੀਲ ‘ਚ 24 ਘੰਟਿਆਂ ‘ਚ 47 ਹਜ਼ਾਰ ਮਾਮਲੇ ਆਏ ਹਨ। ਇਸ ਸਮੇਂ ਰੋਜ਼ਾਨਾ ਸਭ ਤੋਂ ਵੱਧ ਕੇਸ ਭਾਰਤ ‘ਚ ਦਰਜ ਕੀਤੇ ਜਾ ਰਹੇ ਹਨ।

Johns Hopkins University ਦੁਆਰਾ ਜਾਰੀ ਅੰਕੜਿਆਂ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਬੁੱਧਵਾਰ ਸਵੇਰੇ ਤਕ ਕੁੱਲ ਸੰਕ੍ਰਮਣ ਦੇ ਮਾਮਲੇ 2 ਕਰੋੜ 38 ਲੱਖ 20,104 ਹੋ ਗਏ ਤੇ ਮਰਨ ਵਾਲਿਆਂ ਦੀ ਗਿਣਤੀ 8 ਲੱਖ 18,137 ਹੈ। ਯੂਨੀਵਰਸਿਟੀ ਦੇ ਸੈਂਟਰ ਫਾਰ ਸਿਸਟਮ ਸਾਇੰਸ ਐਂਡ ਇੰਜੀਨੀਅਰਿੰਗ (ਸੀਐੱਸਐੱਸਈ) ਨੇ ਆਪਣੇ ਨਵੇਂ ਖੁਲਾਸੇ ‘ਚ ਇਹ ਅਪਡੇਟ ਦਿੱਤਾ ਹੈ।

Related News

Dr. Homer Tien, CEO ਅਤੇ ਓਰੇਂਜ ਏਅਰ ਐਂਬੂਲੈਂਸ ਦੇ ਪ੍ਰਧਾਨ, ਸੇਵਾਮੁਕਤ ਜਨਰਲ ਰਿਕ ਹਿੱਲੀਅਰ ਦੇ ਕਾਰਜਕਾਲ ਦੇ ਖਤਮ ਹੋਣ ਤੋਂ ਬਾਅਦ ਸੂਬੇ ਦੀ ਟੀਕਾ ਟਾਸਕ ਫੋਰਸ ਦੀ ਕਰਨਗੇ ਅਗਵਾਈ

Rajneet Kaur

ਬਰੈਂਪਟਨ ਦੇ ਰਿਹਾਇਸ਼ੀ ਇਲਾਕੇ ਦੇ ਘਰਾਂ ਦੇ ਬਾਹਰ ਲੱਗੀ ਅੱਗ, ਇੱਕ ਲਾਸ਼ ਬਰਾਮਦ, ਪੁਲਿਸ ਵਲੋਂ ਜਾਂਚ ਸ਼ੁਰੂ

Rajneet Kaur

ਬ੍ਰਿਟਿਸ਼ ਕੋਲੰਬੀਆ ਸਰਕਾਰ ਦਾ ਅਹਿਮ ਉਪਰਾਲਾ, ਟੀਕਾਕਰਨ ਕਲੀਨਿਕਾਂ ਵਿਖੇ ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਕਾਰੋਬਾਰ ਨਾਲ ਜੁੜੇ 1,400 ਕਰਮਚਾਰੀਆਂ ਨੂੰ ਕੀਤਾ ਜਾਵੇਗਾ ਨਿਯੁਕਤ

Vivek Sharma

Leave a Comment