channel punjabi
Canada International News North America

ਰੂਸ ਵਲੋਂ ਬਣਾਈ ਕੋਵਿਡ 19 ਨਾਲ ਲੜਨ ਵਾਲੀ ਪਹਿਲੀ ਵੈਕਸੀਨ, ਮਨੁੱਖੀ ਟਰਾਇਲ ‘ਚ ਹੋਈ ਕਾਮਯਾਬ

ਰੂਸ ਨੇ ਦਾਅਵਾ ਕੀਤਾ ਹੈ ਕਿ ਉਨਾਂ ਦੇ ਵਿਗਿਆਨੀਆਂ ਨੇ ਕੋਰੋਨਾ ਵਾਇਰਸ ਦੀ ਪਹਿਲੀ ਵੈਕਸੀਨ ਬਣਾ ਲਈ ਹੈ। ਰੂਸੀ ਖਬਰ ਏਜੰਸੀ ਮੁਤਾਬਕ ਇੰਸਟਿਚਿਊਟ ਫਾਰ ਟਰਾਂਸਲੇਸ਼ਨ ਮੈਡੀਸਨ ਐਂਡ ਬਾਈਓਟੈਕਨਾਲਾਜੀ ਦੇ ਡਰੈਕਟਰ ਵਾਦਿਮ ਤਰਾਸੋਵ ਨੇ ਕਿਹਾ ਹੈ ਕਿ ਦੁਨੀਆਂ ਦੀ ਪਹਿਲੀ ਕੋਰੋਨਾ ਵਾਇਰਸ ਵੈਕਸੀਨ ਦਾ ਕਲੀਨਿਕਲ ਟਰਾਇਲ ਕਾਮਯਾਬੀ ਨਾਲ ਪੂਰਾ ਕਰ ਲਿਆ ਗਿਆ ਹੈ। ਉਨਾਂ ਦੱਸਿਆ ਕਿ ਮਾਸਕੋ ਸਥਿਤ ਸਰਕਾਰੀ ਮੈਡੀਕਲ ਯੂਨੀਵਰਸਿਟੀ ਸੇਚੇਨੋਫ ਨੇ ਇਹ ਟਰਾਇਲ ਕੀਤੇ ਤੇ ਪਤਾ ਲੱਗਿਆ ਕਿ ਵੈਕਸੀਨ ਇਨਸਾਨਾਂ ਤੇ ਸੁਰਖਿਅਤ ਹੈ। ਜਿਨਾਂ ਲੋਕਾਂ ਤੇ ਵੈਕਸੀਨ ਅਜ਼ਮਾਈ ਗਈ ਹੈ, ਉਨਾਂ ਦੇ ਇੱਕ ਗਰੁਪ ਨੂੰ 15 ਜੁਲਾਈ ਤੇ ਦੂਜੇ ਗਰੁਪ ਨੂੰ 20 ਜੁਲਾਈ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾਵੇਗੀ।

ਯੂਨਿਵਰਸਿਟੀ ਨੇ 18 ਜੂਨ ਨੂੰ ਰੂਸ ਦੇ ਗੈਮਲੀ ਇੰਸਟਿਚਿਊਟ ਆਫ ਐਪੀ-ਡੈਮਿਉਲੀਜੀ ਵਲੋਂ ਬਣਾਈ ਇਸ ਵੈਕਸੀਨ ਦੇ ਕਲੀਨੀਕਲ ਟਰਾਇਲ ਸ਼ੁਰੂ ਕੀਤੇ ਸੀ। ਸੇਚੇਨੋਫ ਯੂਨੀਵਰਸਿਟੀ ਦੇ ਇੱਕ ਹੋਰ ਸੀਨੀਅਰ ਅਧਿਕਾਰੀ ਏਲੇਜ਼ਾਂਡਰ ਲੁਕਾਸ਼ੇਵ ਮੁਤਾਬਕ ਵੈਕਸੀਨ ਟਰਾਇਲ ਦੇ ਇਸ ਪੜਾਅ ਦਾ ਮਕਸਦ ਇਹ ਪੱਕਾ ਕਰਨਾ ਸੀ ਕਿ ਵੈਸਕੀਨ ਇਨਸਾਨਾਂ ਦੇ ਲਈ ਸੁਰਖਿਅਤ ਹੈ ਜਾਂ ਨਹੀਂ।

ਲੁਕਾਸ਼ੇਵ ਨੇ ਕਿਹਾ ਕਿ ਵੈਕਸੀਨ ਦੇ ਵਿਅਪਕ ਉਤਪਾਦਕ ਲਈ ਅਗੇ ਕੀ-ਕੀ ਤਿਆਰੀਆਂ ਕਰਨੀਆਂ ਨੇ ਇਸ ਦੀ ਰਣਨੀਤੀ ਤੈਅ ਕੀਤੀ ਜਾ ਰਹੀ ਹੈ। ਵਦੀਮ ਟੈਰਾਸੋਵ ਜੋ ਟਰਾਂਸਲੇਸ਼ਨਲ ਮੈਡੀਸਨ ਤੇ ਬਾਇਓਟੈਕਨਾਲਿਜੀ ਡਰੈਕਟਰ ਨੇ ਉਨਾ ਕਿਹਾ ਕਿ ਮਹਾਂਮਾਰੀ ਦੇ ਦੌਰ ਚ ਸੈਨੇਚੋਫ ਯੂਨੀਵਰਸਿਟੀ ਨੇ ਨਾ ਸਿਰਫ ਇੱਕ ਸਿਖਿਆ ਅਦਾਰੇ ਦੇ ਰੂਪ ਚ ਸਗੋਂ ਇੱਕ ਵਿਗਿਆਨੀ ਤੇ ਤਕਨੀਕੀ ਖੋਜ ਕੇਂਦਰ ਦੇ ਰੂਪ ਚ ਵਿੱਚ ਕੰਮ ਕੀਤਾ ਹੈ। ਪੂਰੀ ਦੁਨੀਆ ਚ ਹੁਣ ਤੱਕ 70 ਲੱਖ ਤੋਂ ਵੱਧ ਲੋਕ ਕੋਰੋਨਾ ਵਾਇਰਸ ਲਾਗ ਲੱਗਣ ਤੋਂ ਬਾਅਦ ਪੂਰੀ ਤਰਾਂ ਠੀਕ ਹੋ ਚੁੱਕੇ ਹਨ।

ਬ੍ਰਿਟੇਨ ਦੀ ਐਕਸਫੋਰਡ ਯੂਨੀਵਰਸਿਟੀ ਵਿੱਚ ਬਣੀ ਵੈਕਸੀਨ ਦੇ ਸ਼ੁਰੂਆਤੀ ਨਤੀਜੇ ਵੀ ਹੋਂਸਲੇ ਭਰਪੂਰ ਰਹੇ ਹਨ।

Related News

ਮਹਾਂਮਾਰੀ ਦੌਰਾਨ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਲਈ ਫੈਡਰਲ ਸਰਕਾਰ ਨੇ ਚੁੱਕੇ ਠੋਸ ਕਦਮ

Rajneet Kaur

ਵੁੱਡਸਟਾਕ ਪੁਲਿਸ ਛੁਰੇਬਾਜ਼ੀ ਦੀਆਂ 2 ਦੋ ਵੱਖ-ਵੱਖ ਘਟਨਾਵਾਂ ਦੇ ਮੁਲਜ਼ਮਾਂ ਦੀ ਭਾਲ ਵਿੱਚ

Vivek Sharma

AIR CANADA ਨੇ ਸਰਕਾਰ ਨੂੰ ਪਾਬੰਦੀਆਂ ਘਟਾਉਣ ਦੀ ਕੀਤੀ ਅਪੀਲ

Vivek Sharma

Leave a Comment