channel punjabi
Canada International News North America

ਬੀ.ਸੀ ਵਿੱਚ ਕੋਰੋਨਾ ਵਾਇਰਸ ਦੇ 30 ਨਵੇਂ ਮਾਮਲੇ ਆਏ ਸਾਹਮਣੇ

ਵੈਨਕੁਵਰ:  ਡਾ: ਬੋਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਮੰਗਲਵਾਰ ਨੂੰ ਦੱਸਿਆ ਕਿ ਬੀ.ਸੀ ਵਿੱਚ ਕੋਰੋਨਾ ਵਾਇਰਸ ਦੇ 30 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ।

ਬੀ.ਸੀ ‘ਚ ਕੁੱਲ ਕੋਰੋਨਾ ਵਾਇਰਸ ਦੇ 3,328 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿੰਨ੍ਹਾਂ ‘ਚੋਂ 2,873 ਲੋਕ ਠੀਕ ਹੋ ਗਏ ਹਨ ਅਤੇ 189 ਕੋਰੋਨਾ ਪੀੜਿਤਾਂ ਦੀ ਮੌਤ ਹੋ ਗਈ ਹੈ। ਬੀ.ਸੀ ‘ਚ 15 ਮਰੀਜ਼ ਹਸਪਤਾਲ ‘ਚ ਹਨ ਇਨ੍ਹਾਂ ਚੋਂ 3 ਆਈ.ਸੀ.ਯੂ ‘ਚ ਭਰਤੀ ਹਨ।

ਬੀ.ਸੀ ‘ਚ ਹੁਣ ਤੱਕ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਮਾਮਲੇ  ਵੈਨਕੂਵਰ ਕੋਸਟਲ ਹੈਲਥ  ਚ 1,043 ਅਤੇ ਫਰੇਜ਼ਰ 1,731 ‘ਚੋਂ ਸਾਹਮਣੇ ਆਏ ਹਨ।

ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਲੋਕਾਂ ਨੂੰ ਸਰੀਰਕ ਦੂਰੀ ਬਣਾ ਕੇ ਰੱਖਣ । ਜਿਥੇ ਸਰੀਰਕ ਦੂਰੀ ਸੰਭਵ ਨਹੀਂ ਉਥੇ ਮਾਸਕ ਪਾਉਣ।

ਸਿਹਤ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਬੀ.ਸੀ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧ ਰਿਹਾ ਹੈ ਅਤੇ ਇਸ ਨੂੰ ਘੱਟ ਕਰਨ ਲਈ ਸਖਤ ਕਦਮ ਚੁੱਕਣ ਦੀ ਜ਼ਰੂਰਤ ਹੈ।

Related News

ਕ੍ਰਿਸਮਿਸ ਤੋਂ ਇੱਕ ਸ਼ਾਮ ਪਹਿਲਾਂ ਓਂਟਾਰੀਓ ਦੇ ਸਾਰੇ ਰੀਜਨਜ਼ ਗ੍ਰੇਅ ਲਾਕਡਾਊਨ ਸਟੇਜ ‘ਚ ਹੋਣਗੇ ਦਾਖਲ:ਪ੍ਰੀਮੀਅਰ ਡੱਗ ਫੋਰਡ

Rajneet Kaur

80-84 ਸਾਲ ਦੇ ਬ੍ਰਿਟਿਸ਼ ਕੋਲੰਬੀਅਨ ਇਸ ਹਫਤੇ ਟੀਕੇ ਦੀ ਬੁਕਿੰਗ ਕਰਨ ਦੇ ਯੋਗ ਹੋਣਗੇ

Rajneet Kaur

ਬ੍ਰਿਟੇਨ ਦੀ ਸੰਸਦ ਵਿੱਚ ਗੂੰਜਿਆ ਕਿਸਾਨੀ ਅੰਦੋਲਨ: ਭਾਰਤ ਨੇ ਬ੍ਰਿਟੇਨ ਦੇ ਰਾਜਦੂਤ ਐਲੈਕਸ ਐਲਿਸ ਨੂੰ ਸੱਦ ਕੇ ਜਤਾਇਆ ਤਿੱਖਾ ਵਿਰੋਧ

Vivek Sharma

Leave a Comment