channel punjabi
Canada International News North America

ਟੋਰਾਂਟੋ ‘ਚ 2 ਸਾਲਾ ਬੱਚਾ 14ਵੀਂ ਇਮਾਰਤ ਤੋਂ ਗਿਰਿਆ, ਹਸਪਤਾਲ ‘ਚ ਹੋਈ ਮੌਤ

ਟੋਰਾਂਟੋ: ਟੋਰਾਂਟੋ ਦੇ ਜੇਨ ਐਂਡ ਫਿਚ ਇਲਾਕੇ ‘ਚੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਜਿਥੇ ਇਕ ਦੋ ਸਾਲਾ ਬੱਚਾ 14ਵੀਂ ਮੰਜ਼ਲ ਤੋਂ ਹੇਠਾਂ ਡਿੱਗ ਗਿਆ ਤੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।

ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਡਰਿਫਟਵੁੱਡ ਐਵੇਨਿਊ ਤੋਂ ਸ਼ਾਮ 5.25 ਤੋਂ ਪਹਿਲਾਂ ਫੋਨ ਤੇ ਜਾਣਕਾਰੀ ਦਿੱਤੀ ਗਈ ਕਿ 2 ਸਾਲਾ ਬੱਚਾ 14ਵੀਂ ਮੰਜ਼ਿਲ ਤੋਂ ਹੇਠਾਂ ਗਿਰ ਗਿਆ ਹੈ। ਉਨ੍ਹਾਂ ਕਿਹਾ ਕਿ ਬੱਚੇ ਨੂੰ ਤੁਰੰਤ ਜ਼ਖਮੀ ਹਾਲਤ ‘ਚ ਟਰੌਮਾ ਸੈਂਟਰ ਲਿਜਾਇਆ ਗਿਆ,ਪਰ ਬਾਅਦ ‘ਚ ਉਸਦੀ ਮੌਤ ਹੋ ਗਈ।ਨਾਲ ਹੀ ਉਨ੍ਹਾਂ ਦੱਸਿਆ  ਬੱਚੇ ਨੇ ਜਿਸ ਸਮੇਂ ਹਸਪਤਾਲ ‘ਚ ਦਮ ਤੋੜ੍ਹਿਆ ਉਸ ਸਮੇਂ ਉਸਦੀ ਮਾਂ ਵੀ ਉਥੇ ਹੀ ਮੌਜੂਦ ਸੀ।

ਪੁਲਿਸ ਇੰਸਪੈਕਟਰ ਡਾਰਨ ਅਲਡਰਿਟ ਨੇ ਕਿਹਾ ਕਿ ਅਜੇ ਇਹ ਸਪਸ਼ਟ ਨਹੀਂ ਹੈ ਕਿ ਬੱਚਾ ਜ਼ਮੀਨ ‘ਤੇ ਕਿੰਨਾ ਸਮਾਂ ਡਿੱਗਿਆ ਰਿਹਾ। ਉਨ੍ਹਾਂ ਕਿਹਾ ਇਮਾਰਤ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਲੋਕਾਂ ਤੋਂ ਵੀ ਪੁੱਛ-ਗਿੱਛ ਜਾਰੀ ਹੈ। ਲੋਕਾਂ ਤੋਂ ਪੁਛਿਆ ਜਾ ਰਿਹਾ ਹੈ ਕਿ ਕਿਸੇ ਨੇ ਇਸ ਹਾਦਸੇ ਨੂੰ ਵਾਪਰਦਿਆਂ ਦੇਖਿਆ ਹੈ?

ਪੁਲਿਸ ਨੇ ਇਕ ਨੰਬਰ 416-808-3100 ਜਾਰੀ ਕਰਦਿਆਂ ਕਿਹਾ ਹੈ ਕਿ ਜੇਕਰ ਕਿਸੇ ਵਿਅਕਤੀ ਕੋਲ ਕੋਈ ਜਾਣਕਾਰੀ ਹੈ ਤਾਂ ਕਾਲ ਕਰ ਸਕਦਾ ਹੈ।

ਦੱਸ ਦਈਏ ਇਥੇ ਰਹਿਣ ਵਾਲੇ ਲੋਕਾਂ ਨੇ ਬੱਚੇ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਥਨਾ ਕੀਤੀ।

Related News

ਕੈਲੀਫੋਰਨੀਆ ਦੇ ਜੰਗਲਾਂ ਦੀ ਅੱਗ ਕਾਰਨ ਕੈਨੇਡਾ ਵਿੱਚ ਫੈਲਿਆ ਪ੍ਰਦੂਸ਼ਣ, ਬਾਰਿਸ਼ ਹੋਣ ਕਾਰਨ ਮੌਸਮ ਸਾਫ ਹੋਣ ਦੀ ਉਮੀਦ: ਮੌਸਮ ਵਿਗਿਆਨੀ

Rajneet Kaur

BIG NEWS : ਭਾਰਤ ਨੇ ਕੋਰੋਨਾ ਦੀ ਸਵਦੇਸ਼ੀ ਵੈਕਸੀਨ ਕੀਤੀ ਤਿਆਰ : ‘ਕੋਵੈਕਸੀਨ’ ਨਾਲ ਹੋਵੇਗਾ ਕੋਰੋਨਾ ਦਾ ਮੁਕਾਬਲਾ

Vivek Sharma

ਕੈਨੇਡਾ ਵਿੱਚ ਕੋਰੋਨਾ ਦੇ ਨਵੇਂ ਰੂਪਾਂ ਦੇ ਮਾਮਲੇ ਵਧੇ, ਵਧੇਰੇ ਚੌਕਸੀ ਦੀ ਜ਼ਰੂਰਤ :ਸਿਹਤ ਮਾਹਿਰ

Vivek Sharma

Leave a Comment