channel punjabi
Canada International News North America

ਸੰਯੁਕਤ ਰਾਜ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਦੀ ਹਿਰਾਸਤ ‘ਚ ਇੱਕ ਕੈਨੇਡੀਅਨ ਵਿਅਕਤੀ ਦੀ ਹੋਈ ਮੌਤ

ਸੰਯੁਕਤ ਰਾਜ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਦੀ ਹਿਰਾਸਤ ਵਿੱਚ ਰਹਿੰਦੇ ਹੋਏ ਇੱਕ ਕੈਨੇਡੀਅਨ ਵਿਅਕਤੀ ਦੀ ਮੌਤ ਹੋ ਗਈ। ਜਿਸ ਕਾਰਨ ਉਨ੍ਹਾਂ ਦਾ ਪਰਿਵਾਰ ਸਰਹੱਦ ਦੇ ਦੋਵਾਂ ਪਾਸਿਆਂ ਦੀਆਂ ਸਰਕਾਰਾਂ ਤੋਂ ਜਵਾਬ ਦੀ ਮੰਗ ਕਰ ਰਿਹਾ ਹੈ।

72 ਸਾਲਾ ਜੇਮਜ਼ ਹਿੱਲ ਦੀ ਬੁੱਧਵਾਰ ਨੂੰ ਵਰਜੀਨੀਆ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ । ਉਹ ਜੁਲਾਈ ‘ਚ ਕੋਰੋਨਾ ਵਾਇਰਸ ਪੋਜ਼ਟਿਵ ਪਾਇਆ ਗਿਆ ਸੀ। ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈਸੀਈ) ਦੇ ਇਕ ਪ੍ਰੈਸ ਬਿਆਨ ‘ਚ ਕਿਹਾ ਗਿਆ ਹੈ ਕਿ ਉੱਤਰੀ ਕੈਰੋਲੀਨਾ ‘ਚ ਇਕ ਸਧਾਰਾਤਮਕ ਸੰਸਥਾ ਤੋਂ ਰਿਹਾਅ ਹੋਣ ਤੋਂ ਬਾਅਦ ਹਿੱਲ ਨੂੰ ‘ਲਾਜ਼ਮੀ ਨਜ਼ਰਬੰਦ’ ਕੀਤਾ ਗਿਆ ਸੀ। ਹਿੱਲ ਨੂੰ 15 ਅਪ੍ਰੈਲ ਨੂੰ ਇਮੀਗ੍ਰੇਸ਼ਨ ਨਜ਼ਰਬੰਦੀ ਕੇਂਦਰ ‘ਚ ਲਿਆਂਦਾ ਗਿਆ ਸੀ, ਅਤੇ ਜੱਜ ਨੇ 12 ਮਈ ਨੂੰ ਯੂ.ਐਸ ਤੋਂ ਬਾਹਰ ਕੱਢਣ ਦੇ ਆਦੇਸ਼ ਦੇ ਦਿਤੇ ਸਨ।

ਦਸ ਦਈਏ ਹਿਲ, ਲੂਸੀਆਨਾ (Louisiana) ਦਾ ਇਕ ਸਾਬਕਾ ਡਾਕਟਰ, ਸਿਹਤ ਦੇਖਭਾਲ ਦੀ ਧੋਖਾਧੜੀ ਅਤੇ ਨਿਯੰਤਰਿਤ ਪਦਾਰਥ ਵੰਡਣ ਦੇ ਮਾਮਲੇ ਵਿਚ 13 ਸਾਲ ਤੋਂ ਵੱਧ ਕੈਦ ਦੀ ਸਜ਼ਾ ਕੱਟਣ ਤੋਂ ਬਾਅਦ ਤਿੰਨ ਮਹੀਨਿਆਂ ਲਈ ਆਈਸੀਈ ਹਿਰਾਸਤ ਵਿਚ ਰਿਹਾ।

ਆਈਸੀਈ ਦੇ ਅੰਕੜਿਆਂ ਦੇ ਅਨੁਸਾਰ, ਬੁੱਧਵਾਰ ਤੱਕ ਫਾਰਮਵਿਲ ਸੁਵਿਧਾ ਵਿੱਚ COVID-19 ਦੇ 290 ਪੁਸ਼ਟੀ ਹੋਏ ਮਾਮਲੇ ਸਾਹਮਣੇ ਆਏ ਹਨ, ਕੁੱਲ ਮਿਲਾ ਕੇ ਕੇਂਦਰ ਵਿੱਚ ਲਗਭਗ 350 ਤੋਂ 400 ਨਜ਼ਰਬੰਦ ਹਨ।

ਇਮੀਗ੍ਰੇਸ਼ਨ ਤੇ ਕਸਟਮਜ਼ ਇਨਫੋਰਸਮੈਂਟ ਮੁਤਾਬਕ, ਵਰਜੀਨੀਆ ‘ਚ ਫਾਰਮਵਿਲ ਨਜ਼ਰਬੰਦੀ ਕੇਂਦਰ ‘ਚ 10 ਜੁਲਾਈ ਨੂੰ ਹਿੱਲ ਨੂੰ ਸਾਹ ਦੀ ਸਮਸਿਆ ਹੋਣ ਤੇ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। 11 ਜੁਲਾਈ ਨੂੰ ਉਸਦੀ ਰਿਪੋਰਟ ਕੋਰੋਨਾ ਪੋਜ਼ਟਿਵ ਆਈ ਅਤੇ ਬੁਧਵਾਰ ਨੂੰ ਹਸਪਤਾਲ ਵਲੋਂ ਹਿੱਲ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ।

 

 

Related News

ਕੈਨੇਡਾ ‘ਚ ਠੰਢ ਨੇ ਤੋੜਿਆ ਪਿਛਲੇ ਚਾਰ ਸਾਲ ਦਾ ਰਿਕਾਰਡ:ਏਜੰਸੀ

Rajneet Kaur

ਟੈਕਸਾਸ ‘ਚ ਤੂਫ਼ਾਨ ਹੰਨਾ ਨੇ ਮਚਾਈ ਤਬਾਹੀ , ਮੌਸਮ ਵਿਭਾਗ ਵਲੋਂ ਹਾਈ ਅਲਰਟ ਜਾਰੀ, ਇਕ ਹੋਰ ਤੂਫ਼ਾਨ ਨਾਲ ਵੀ ਕਰਨਾ ਪੈ ਸਕਦੈ ਸਾਮਨਾ

Rajneet Kaur

ਕੈਨੇਡਾ ’ਚ ਭਾਰਤੀ ਨੌਜਵਾਨ ਨੇ ਕੀਤੀ ਖੁਦਕੁਸ਼ੀ, ਟੋਰਾਂਟੋ ਦੀ ਬਹੁਮੰਜ਼ਿਲਾ ਇਮਾਰਤ ਤੋਂ ਮਾਰੀ ਛਾਲ

Vivek Sharma

Leave a Comment