channel punjabi
Canada International News North America

ਕੈਨੇਡਾ ‘ਚ ਚੀਨ ਖ਼ਿਲਾਫ ਪ੍ਰਦਰਸ਼ਨ, ਤਿੱਬਤੀ ਯੂਥ ਕਾਂਗਰਸ ਨੇ ਕਿਹਾ-ਅਸੀਂ ਭਾਰਤ ਦੇ ਨਾਲ ਹਾਂ

ਟੋਰਾਂਟੋ: ਟੋਰਾਂਟੋ ਵਿੱਚ ਚੀਨੀ ਕੌਂਸੁਲੇਟ ਦੇ ਬਾਹਰ ਖੇਤਰੀ ਤਿੱਬਤੀ ਯੂਥ ਕਾਂਗਰਸ ਦੁਆਰਾ ਚੀਨ ਵਿੱਰੁਧ ਭਾਰੀ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ।ਇਸ ਸਮੇਂ ਦੌਰਾਨ ‘ਤਿੱਬਤ ਭਾਰਤ ਨਾਲ ਖੜਾ ਹੈ’ਵਰਗੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ‘ਥੈਂਕਸ ਯੂ ਇੰਡੀਅਨ’ ਆਰਮੀ ਦੇ ਨਾਅਰੇ ਵੀ ਬੁਲੰਦ ਹੋ ਰਹੇ ਹਨ।

ਕੁਝ ਦਿਨ ਪਹਿਲਾਂ ਪੱਛਮੀ ਬੰਗਾਲ ਦੇ ਸਿਲੀਗੁੜੀ ਵਿਚ ਖੇਤਰੀ ਤਿੱਬਤ ਯੂਥ ਕਾਂਗਰਸ ਦੇ ਸਮਰਥਕਾਂ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਖ਼ਿਲਾਫ਼ ਪ੍ਰਦਰਸ਼ਨ ਕੀਤਾ ਅਤੇ ਲੋਕਾਂ ਨੂੰ ਚੀਨੀ ਉਤਪਾਦਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ। ਇਸ ਤੋਂ ਪਹਿਲਾਂ ਭਾਰਤ ਅਤੇ ਚੀਨ ਦਰਮਿਆਨ ਹੋਈ ਹਿੰਸਾ ਤੋਂ ਬਾਅਦ ਤਿੱਬਤੀ ਭਾਈਚਾਰੇ ਦੇ ਲੋਕਾਂ ਨੇ ਭਾਰਤ ਦੇ ਸ਼ਹੀਦ ਫੌਜੀਆਂ ਦੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ।

ਉਨ੍ਹਾਂ ਇਹ ਵੀ ਕਿਹਾ ਹੈ ਕਿ ਭਾਰਤ ਨੂੰ ਵੀ ਚੀਨ ਨਾਲ ਦੁਵੱਲੀ ਗੱਲਬਾਤ ਦੌਰਾਨ ਤਿੱਬਤ ਦਾ ਮੁੱਦਾ ਚੁੱਕਣਾ ਚਾਹੀਦਾ ਹੈ। ਤਿੱਬਤ ਦੁਨੀਆਂ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਭਾਰਤ ਅਤੇ ਚੀਨ ਵਿਚਾਲੇ ਬਫਰ ਜ਼ੋਨ ਦਾ ਕੰਮ ਕਰਦਾ ਸੀ, ਪਰ ਚੀਨ ਨੇ ਤਿੱਬਤ ‘ਤੇ ਕਬਜ਼ਾ ਕਰਨ ਤੋਂ ਬਾਅਦ ਸਾਰਾ ਕੁਝ ਖ਼ਤਮ ਕਰ ਦਿਤਾ।

ਕੇਂਦਰੀ ਤਿੱਬਤ ਐਸੋਸੀਏਸ਼ਨ (ਸੀਟੀਏ) ਦੇ ਪ੍ਰਧਾਨ ਨੇ ਕਿਹਾ ਕਿ ਚੀਨ ਨੇ ਪੰਚਸ਼ੀਲ ਸਮਝੌਤੇ ਦੇ ਰੂਪ ਵਿੱਚ ਵਿਸ਼ਵਾਸਘਾਤ ਦਾ ਬੀਜ ਬੀਜਿਆ ਸੀ। ਚੀਨ ਦੇ ਤਿੱਬਤ ਉੱਤੇ ਕਬਜ਼ਾ ਕਰਨ ਤੋਂ ਬਾਅਦ, ਭਾਰਤ ਨੇ ਇੱਕ ਵੱਡੀ ਕੀਮਤ ਅਦਾ ਕੀਤੀ। ਉਨ੍ਹਾਂ ਕਿਹਾ, ‘ਭਾਰਤ ਨੂੰ ਕਹਿਣਾ ਚਾਹੀਦਾ ਹੈ ਕਿ ਤਿੱਬਤ ਇਕ ਮਹੱਤਵਪੂਰਨ ਮੁੱਦਾ ਹੈ। ਭਾਰਤ ਨੂੰ ਤਿੱਬਤ ਦੇ ਮਸਲੇ ਦੇ ਹੱਲ ਲਈ ਮਹੱਤਵਪੂਰਣ ਭੂਮਿਕਾ ਨਿਭਾਉਣੀ ਚਾਹੀਦੀ ਹੈ।

Related News

ਟਰੰਪ ਸਰਕਾਰ ਨੇ ਐਚ-1 ਬੀ ਵੀਜ਼ਾ ‘ਤੇ ਲਾਈ ਨਵੀਂ ਰੋਕ, ਹਜ਼ਾਰਾਂ ਭਾਰਤੀ ਆਈਟੀ ਪੇਸ਼ੇਵਰ ਹੋਣਗੇ ਪ੍ਰਭਾਵਿਤ

Vivek Sharma

ਰੇਜੀਨਾ ਮਿਉਂਸਪਲ ਅਤੇ ਸਕੂਲ ਬੋਰਡ ਚੋਣਾਂ ਲਈ ਵੋਟਰਾਂ ‘ਚ ਉਤਸ਼ਾਹ, ਜੰਮ ਕੇ ਹੋਈ ਐਡਵਾਂਸ ਪੋਲਿੰਗ

Vivek Sharma

ਪੰਜਾਬੀ ਨੌਜਵਾਨ ਦਾ ਟੋਰਾਂਟੋ ਵਿਖੇ ਕਤਲ, ਮ੍ਰਿਤਕ ਦੇ ਜੱਦੀ ਸ਼ਹਿਰ ਬੁਢਲਾਡਾ ਵਿਖੇ ਫੈ਼ਲੀ ਸੋਗ ਦੀ ਲਹਿਰ

Vivek Sharma

Leave a Comment