channel punjabi
Canada International News North America

ਕੈਨੇਡਾ-ਅਮਰੀਕਾ ਦੀ ਸਰਹੱਦ ਨੂੰ 21 ਸਤੰਬਰ ਤੱਕ ਬੰਦ ਰਖਣ ਦਾ ਕੀਤਾ ਫੈਸਲਾ : ਬਿਲ ਬਲੇਅਰ

ਓਟਾਵਾ: ਜਨਤਕ ਸੁਰੱਖਿਆ ਮੰਤਰੀ ਬਿਲ ਬਲੇਅਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੰਘੀ ਸਰਕਾਰ ਕੈਨੇਡਾ-ਅਮਰੀਕਾ ਦੀ ਸਰਹੱਦ ਬੰਦ ਕਰਨ ਨੂੰ 21 ਸਤੰਬਰ ਤੱਕ ਯਾਨੀ ਕਿ  ਹੋਰ 30 ਦਿਨਾਂ ਲਈ ਬੰਦ ਰਖਣ ਦਾ ਫੈਸਲਾ ਕੀਤਾ ਹੈ। ਮੌਜੂਦਾ ਸਮਝੌਤੇ ਤਹਿਤ ਸਰਹੱਦ ਬੰਦੀ 21 ਅਗਸਤ ਨੂੰ ਖਤਮ ਹੋਣ ਵਾਲੀ ਸੀ। ਹੁਣ 21 ਸਤੰਬਰ ਤੱਕ ਸਰਹੱਦ ਪਾਰ ਗੈਰ ਜ਼ਰੂਰੀ ਯਾਤਰਾ ਬੰਦ ਰਹੇਗੀ।

ਗੈਰ-ਜ਼ਰੂਰੀ ਯਾਤਰਾ ਨੂੰ ਬੰਦ ਕਰਨਾ ਮਹੀਨਿਆਂ ਤੋਂ ਜਾਰੀ ਹੈ, ਪਰ ਬਹੁਤ ਸਾਰੇ ਸੰਯੁਕਤ ਰਾਜ ਦੇ ਰਾਜਾਂ ਵਿੱਚ ਕੋਰੋਨਾ ਵਾਇਰਸ ਦੀ ਗਿਣਤੀ ਵਧ ਦੀ ਜਾ ਰਹੀ ਹੈ , ਜਿਸਨੂੰ ਦੇਖਦਿਆਂ  ਦੋਵਾਂ ਸਰਕਾਰਾਂ ਨੇ ਦੁਨੀਆ ਦੀ ਸਭ ਤੋਂ ਲੰਬੀ ਅੰਤਰ ਰਾਸ਼ਟਰੀ ਸਰਹੱਦ ਦੇ ਪਾਰ ਚੱਲਣ ‘ਤੇ ਰੋਕ ਨੂੰ ਜਾਰੀ ਰੱਖਣ ਲਈ ਆਪਸੀ ਸਹਿਮਤੀ ਦਿੱਤੀ ਹੈ।

ਬਲੇਅਰ ਨੇ ਇੱਕ ਟਵੀਟ ਵਿੱਚ ਕਿਹਾ ਕਿ “ਅਸੀਂ ਆਪਣੇ ਕਮਿਉਨਿਟੀਆਂ ਨੂੰ ਸੁਰੱਖਿਅਤ ਰੱਖਣ ਲਈ ਜੋ ਵੀ ਹੋ ਸਕਿਆ ਜ਼ਰੂਰ ਕਰਾਂਗੇ। ਬੰਦ ਹੋਣ ਨਾਲ ਦੋਵਾਂ ਦੇਸ਼ਾਂ ਵਿਚਾਲੇ ਆਵਾਜਾਈ ਵਿਚ ਗਿਰਾਵਟ ਆਈ ਹੈ ਹਾਲਾਂਕਿ ਜ਼ਰੂਰੀ ਕਰਮਚਾਰੀ – ਜਿਵੇਂ ਟਰੱਕ ਡਰਾਈਵਰ ਅਤੇ ਸਿਹਤ ਸੰਭਾਲ ਪੇਸ਼ੇਵਰ – ਪਾਬੰਦੀਆਂ ਦੇ ਬਾਵਜੂਦ ਅਜੇ ਵੀ ਜ਼ਮੀਨ ਪਾਰ ਕਰ ਸਕਦੇ ਹਨ।

Related News

ਬੀ.ਸੀ ਵਿੱਚ ਕੋਰੋਨਾ ਵਾਇਰਸ ਦੇ 30 ਨਵੇਂ ਮਾਮਲੇ ਆਏ ਸਾਹਮਣੇ

Rajneet Kaur

ਕੈਨੇਡਾ ‘ਚ ਕੋਵਿਡ 19 ਦੀ ਕੁੱਲ ਕੇਸਾਂ ਦੀ ਗਿਣਤੀ 244,678 ਪਹੁੰਚੀ, 10,279 ਲੋਕਾਂ ਦੀ ਹੋਈ ਮੌਤ

Rajneet Kaur

ਟੋਰਾਂਟੋ ਪਬਲਿਕ ਹੈਲਥ ਵੱਲੋਂ ਸਕਾਰੋਬੌਰੋ ਦੇ ਇੱਕ ਸਕੂਲ ਵਿੱਚ ਕੋਵਿਡ-19 ਆਊਟਬ੍ਰੇਕ ਦਾ ਐਲਾਨ

Rajneet Kaur

Leave a Comment