channel punjabi
Canada News

ਕੈਨੇਡਾ–ਅਮਰੀਕਾ ਬਾਰਡਰ ਖੁੱਲਣ ਦਾ ਇੰਤਜ਼ਾਰ ਹੋਰ ਵਧਿਆ

ਓਟਾਵਾ: ਕੈਨੇਡਾ–ਅਮਰੀਕਾ ਬਾਰਡਰ ਖੁੱਲਣ ਦਾ ਇੰਤਜ਼ਾਰ ਕਰਨ ਵਾਲਿਆਂ ਲਈ ਕੁਝ ਚੰਗੀ ਖਬਰ ਨਹੀਂ ਹੈ, ਕਿਉਂਕਿ ਇਹ ਸੰਕੇਤ ਪਹਿਲਾਂ ਹੀ ਦਿੱਤੇ ਗਏ ਸਨ ਕਿ ਕੈਨੇਡਾ-ਅਮਰੀਕਾ ਬਾਰਡਰ ਨੂੰ ਬੰਦ ਰੱਖਣ ਦੀ ਮਿਆਦ ਹੋਰ ਅੱਗੇ ਵਧਾਈ ਜਾ ਸਕਦੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਤੇ ਅਮਰੀਕਾ ਘੱਟੋ-ਘੱਟ 21 ਜੁਲਾਈ ਤੱਕ ਦੋਹਾਂ ਦੇਸ਼ਾਂ ਦਰਮਿਆਨ ਗੈਰ ਜ਼ਰੂਰੀ ਯਾਤਰਾ ਨੂੰ ਸੀਮਿਤ ਰੱਖਣਗੇ। ਉਨ੍ਹਾਂ ਕਿਹਾ ਦੋਹਾਂ ਦੇਸ਼ਾਂ ਦੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਇਸ ਸਮਝੌਤੇ ਦੀ ਮਿਆਦ ਨੂੰ 21 ਜੁਲਾਈ ਤੱਕ ਵਧਾ ਦਿੱਤਾ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਹੈ ਕਿ ਦੋਵੇਂ ਦੇਸ਼ਾਂ ਦੀ ਸੁਰੱਖਿਆ ਲਈ ਮਹੱਤਵਪੂਰਨ ਫੈਸਲਾ ਹੈ। ਦਸਣਯੋਗ ਹੈ ਕਿ ਕੈਨੇਡਾ-ਅਮਰੀਕਾ ਸਰਹੱਦ ‘ਤੇ ਮਾਰਚ ਤੋਂ ਇਹ ਪਾਬੰਦੀ ਲਾਗੂ ਹੈ ਅਤੇ ਹੁਣ ਤੀਜੀ ਵਾਰ ਇਸ ਦੀ ਮਿਆਦ ‘ਚ ਵਾਧਾ ਕੀਤਾ ਗਿਆ ਹੈ। ਹਾਲਾਂਕਿ ਵਪਾਰ ਅਤੇ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਇਸ ‘ਚ ਛੋਟ ਦਿੱਤੀ ਗਈ ਹੈ।

ਪ੍ਰਧਾਨ ਮੰਤਰੀ ਟਰੂਡੋ ਨੇ ਇਸ ਬਾਰੇ ਕੋਈ ਸੰਕੇਤ ਨਹੀਂ ਦਿੱਤਾ ਕਿ ਸਮਾਂ ਆਉਣ ‘ਤੇ ਸਰਹੱਦੀ ਪਾਬੰਦੀਆਂ ਨੂੰ ਕਿਵੇਂ ਘੱਟ ਕਿਤਾ ਜਾਵੇਗਾ।
ਅਮਰੀਕਾ ‘ਚ ਕੋਵਿਡ-19 ਦੀ ਦੂਜੀ ਲਹਿਰ ਦੀ ਸੰਭਾਵਨਾ ਵਧਦੀ ਜਾ ਰਹੀ ਹੈ ਕਿਉਂਕਿ ਲਾਕਡਾਊਨ ’ਚ ਢਿੱਲ ਦਿੱਤੇ ਸੂਬਿਆਂ ਨੇ ਆਪਣੇ ਇੱਥੇ ਸਰਗਰਮ ਮਾਮਲਿਆਂ ਅਤੇ ਹਸਪਤਾਲ ‘ਚ ਦਾਖਲੇ ਦੀਆਂ ਦਰਾਂ ‘ਚ ਵਾਧਾ ਵੇਖਣਾ ਸ਼ੁਰੂ ਕਰ ਦਿੱਤਾ ਹੈ।
ਕੈਨੇਡਾ ‘ਚ ਹੁਣ ਤੱਕ ਕੋਰੋਨਾ ਵਾਇਰਸ ਦੀ ਗਿਣਤੀ ਘੱਟ ਰਹੀ ਹੈ।ਹੁਣ ਤੱਕ ਦੇਸ਼ ‘ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 99,467 ਹੋ ਚੁੱਕੀ ਹੈ ਜਿੰਨ੍ਹਾਂ ‘ਚੋਂ 61,442 ਲੋਕ ਠੀਕ ਹੋ ਚੁੱਕੇ ਹਨ ਤੇ 8,213 ਲੋਕਾਂ ਦੀ ਮੌਤ ਹੋ ਚੁੱਕੀ ਹੈ।

Related News

ਅਮਰੀਕਾ ‘ਚ ਵਿਦੇਸ਼ੀ ਵਿਦਿਆਰਥੀਆਂ ਦਾ ਵੀਜ਼ਾ ਨਹੀਂ ਹੋਵੇਗਾ ਰੱਦ, ਟਰੰਪ ਪ੍ਰਸ਼ਾਸਨ ਨੇ ਵਾਪਸ ਲਿਆ ਫੈਸਲਾ

Rajneet Kaur

INDONESIAN PLAIN CRASH : ‘ਸ਼੍ਰੀਵਿਜਯਾ ਏਅਰ’ ਦਾ ਇੱਕ ਯਾਤਰੀ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, ਯਾਤਰੀਆਂ ਦੀ ਭਾਲ ਲਈ ਜੰਗੀ ਪੱਧਰ ‘ਤੇ ਕਾਰਜ ਜਾਰੀ

Vivek Sharma

ਸਟਾਫ ਮੈਂਬਰ ਦੇ COVID-19 ਸਕਾਰਾਤਮਕ ਟੈਸਟ ਤੋਂ ਬਾਅਦ ਪ੍ਰੀਮੀਅਰ ਡੱਗ ਫੋਰਡ ਨੇ ਆਪਣੇ ਆਪ ਨੂੰ ਕੀਤਾ ਆਈਸੋਲੇਟ

Rajneet Kaur

Leave a Comment