channel punjabi
Canada International News North America

ਕੈਨੇਡਾ ‘ਚ 87 ਫੀਸਦੀ ਲੋਕਾਂ ਨੇ ਦਿੱਤੀ ਕੋਰੋਨਾ ਵਾਇਰਸ ਨੂੰ ਮਾਤ: ਚੀਫ਼ ਮੈਡੀਕਲ ਅਧਿਕਾਰੀ ਡਾ: ਥਰੇਸਾ

ਕੈਨੇਡਾ ਦੀ ਚੀਫ਼ ਮੈਡੀਕਲ ਅਧਿਕਾਰੀ ਡਾ: ਥਰੇਸਾ ਨੇ ਦੱਸਿਆ ਕਿ ਕੈਨੇਡਾ ਵਿੱਚ 1,15,470  ਕੋਵਿਡ-19 ਦੇ ਕੁੱਲ ਕੇਸ ਪ੍ਰੈਸ ਕਾਨਫਰੰਸ ਕਰਨ ਤੱਕ ਸਾਹਮਣੇ ਆ ਚੁੱਕੇ ਹਨ,ਅਤੇ 87 ਫੀਸਦੀ ਕੈਨੇਡੀਅਨਾਂ ਨੇ ਕਰੋਨਾ ‘ਤੇ ਜਿੱਤ ਹਾਸਲ ਕਰ ਲਈ ਹੈ, 8,917 ਮੌਤਾਂ ਵੀ ਕਰੋਨਾਵਾਇਰਸ ਕਾਰਨ ਹੋਈਆ ਹਨ।

ਦੱਸ ਦਈਏ ਮੁਲਕ ਭਰ ਵਿੱਚ 3 ਮਿਲੀਅਨ ਤੋਂ ਜਿਆਦਾ ਟੈੱਸਟ ਕੀਤੇ ਜਾ ਚੁੱਕੇ ਹਨ, ਅਤੇ ਰੋਜਾਨਾਂ 47,600 ਟੈੱਸਟ ਕੀਤੇ ਗਏ ਜਿਸ ਵਿੱਚੋਂ 1 ਪ੍ਰਤੀਸ਼ਤ ਪੌਜ਼ੀਟਿਵ ਆਏ ਹਨ।

ਕੈਨੇਡਾ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 476 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਸਮੇਂ 6,088 ਮਾਮਲੇ ਕਿਰਿਆਸ਼ੀਲ ਹਨ ।

ਓਂਟਾਰੀਓ ‘ਚ ਪਿਛਲੇ 24 ਘੰਟਿਆ ਦੌਰਾਨ ਕੋਵਿਡ 19 ਦੇ 76 ਨਵੇਂ ਕੇਸ ਸਾਹਮਣੇ ਆਏ ਹਨ।

ਕਿਊਬਿਕ ਵਿੱਚ ਕੋਵਿਡ 19 ਦੇ 176 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਪਰ ਇਸ ਦੌਰਾਨ ਕੋਈ  ਮੌਤ ਦਰਜ ਨਹੀਂ ਹੋਈ।

ਸਸਕੈਚਵਨ ‘ਚ 50 ਨਵੇਂ ਮਾਮਲੇ ਸਾਹਮਣੇ ਆਏ ਹਨ।ਅਲਬਰਟਾ ‘ਚ ਕੋਰੋਨਾ ਵਾਇਰਸ ਦੇ 133 ਕੇਸ ਦਰਜ ਕੀਤੇ ਗਏ ਹਨ।

Related News

ਕੈਨੇਡੀਅਨ ਗ੍ਰਾਂਪ੍ਰਿਕਸ COVID-19 ਮਹਾਂਮਾਰੀ ਕਾਰਨ ਲਗਾਤਾਰ ਦੂਜੇ ਸਾਲ ਵੀ ਰੱਦ, ਗ੍ਰਾਂਪ੍ਰਿਕਸ ਨੇ ਕੀਤਾ ਤੁਰਕੀ ਦਾ ਰੁਖ਼

Vivek Sharma

ਭਾਰਤ ਤੋਂ ਬਾਅਦ ਹੁਣ ਕੈਨੇਡਾ ਵੀ ਕਰੇਗਾ ਚੀਨ ਦੇ ਸਮਾਨ ਦਾ ਬਾਈਕਾਟ

team punjabi

ਜਲਾਲਾਬਾਦ ਵਿੱਚ ਸੁਖਬੀਰ ਬਾਦਲ ਦੀ ਗੱਡੀ ‘ਤੇ ਪੱਥਰਬਾਜ਼ੀ, ਫਾਇਰਿੰਗ, 40 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Vivek Sharma

Leave a Comment