channel punjabi
Canada International News North America

ਬਰੈਂਪਟਨ : ਪੀਲ ਰੀਜਨਲ ਪੁਲਿਸ ਨੇ ਪੰਜ ਪੰਜਾਬੀ ਨੌਜਵਾਨਾਂ ਨੂੰ ਹਥਿਆਰਾਂ ਸਣੇ ਕੀਤਾ ਗ੍ਰਿਫਤਾਰ

ਬਰੈਂਪਟਨ: ਪੀਲ ਰੀਜਨਲ ਪੁਲਿਸ ਨੇ ਬਰੈਂਪਟਨ ਵਿੱਚ ਪੰਜ ਵਿਅਕਤੀਆਂ ਤੇ ਹਥਿਆਰਾਂ ਨਾਲ ਸਬੰਧਤ ਅਪਰਾਧਾਂ ਦਾ ਦੋਸ਼ ਲਗਾਇਆ ਹੈ।

ਪੁਲਿਸ ਨੂੰ 15 ਅਗਸਤ ਨੂੰ ਸਵੇਰੇ 9 ਵਜੇ ਸੂਚਨਾ ਮਿਲੀ ਸੀ ਕਿ ਸੈਂਡਲਵੁੱਡ ਪਾਰਕ ਇਲਾਕੇ ਦੀ ਪਲਾਜ਼ਾ ਪਾਰਕਿੰਗ ਵਿੱਚ ਦੋ ਗੱਡੀਆਂ ‘ਚ ਸਵਾਰ ਕੁਝ ਨੌਜਵਾਨ ਹਥਿਆਰਾਂ ਸਣੇ ਬੈਠੇ ਹੋਏ ਹਨ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੋ ਗੱਡੀਆਂ ‘ਚੋਂ 8 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਤੋਂ ਵੱਡੀ ਗਿਣਤੀ ਵਿਚ ਹਥਿਆਰ ਬਰਾਮਦ ਕੀਤੇ।

ਕਾਬੂ ਕੀਤੇ ਗਏ ਨੌਜਵਾਨਾਂ ‘ਚੋਂ 5 ਪੰਜਾਬੀ ਹਨ, ਜਿਨ੍ਹਾਂ ਦੀ ਪਛਾਣ ਬਰੈਂਪਟਨ ਵਾਸੀ  ਅਰੁਣਦੀਪ ਸੂਦ (40 ), ਜਾਰਜਟਾਊਨ ਦਾ ਵਾਸੀ ਸਿਮਰਜੀਤ ਸਿੰਘ(23 ) , ਬਰੈਂਪਟਨ ਦਾ ਵਾਸੀ  ਸ਼ਿਵਮਪ੍ਰੀਤ ਸਿੰਘ (21 ) , ਬਰੈਂਪਟਨ ਦਾ ਹੀ ਵਾਸੀ  ਮਹਿਕਦੀਪ ਮਾਨ (22 ) ਅਤੇ 21 ਸਾਲਾ ਮਨਪ੍ਰੀਤ ਸਿੰਘ ਵਜੋਂ ਹੋਈ ਹੈ।

ਇਨ੍ਹਾਂ ਵਿਰੁੱਧ ਹਥਿਆਰ ਰੱਖਣ ਦੇ ਅਪਰਾਧ ਤਹਿਤ ਦੋਸ਼ ਲਗਾਏ ਗਏ ਹਨ। ਇਨ੍ਹਾਂ ਪੰਜਾਂ ਨੂੰ  ਓਂਟਾਰੀਓ ਕੋਰਟ ਆਫ ਜਸਟਿਸ ਵਿਚ ਪੇਸ਼ ਕੀਤਾ ਗਿਆ ਸੀ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਅਜੇ ਜਾਰੀ ਹੈ।

Related News

ਇੱਕ ਸਾਬਕਾ ਅੱਤਵਾਦੀ ਨੇ ਕੈਨੇਡਾ ਦੇ ਕਾਨੂੰਨ ਨੂੰ ਦਿੱਤੀ ਚੁਣੌਤੀ !

Vivek Sharma

ਅਧਿਆਪਕਾਂ ਨੇ carbon dioxide ਦੀ ਚਿੰਤਾ ਕਾਰਨ ਸੇਂਟ ਰਾਫੇਲ ਕੈਥੋਲਿਕ ਸਕੂਲ ‘ਚ ਕੰਮ ਕਰਨ ਤੋਂ ਕੀਤਾ ਇਨਕਾਰ

Rajneet Kaur

ਵਿਗਿਆਨੀਆਂ ਨੇ ਤਿਆਰ ਕੀਤਾ ਕੋਰੋਨਾ ਨੂੰ ਹਵਾ ‘ਚ ਖਤਮ ਕਰਨ ਵਾਲਾ ਫਿਲਟਰ

team punjabi

Leave a Comment