channel punjabi
Canada International News North America

ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਵੱਲੋਂ ਸਰੀ ਦੇ ਰਿਪੁਦਮਨ ਸਿੰਘ ਮਲਿਕ ਅਤੇ ਬਲਵੰਤ ਸਿੰਘ ਪੰਧੇਰ ਨੂੰ ਨੋਟਿਸ ਜਾਰੀ

ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਬਿਨਾਂ ਮਨਜ਼ੂਰੀ ਲਈ ਕੀਤੇ ਜਾਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਨ ‘ਤੇ ਸਖਤ ਇਤਰਾਜ਼ ਜਤਾਉਂਦੇ ਹੋਏ ਸਤਿਨਾਮ ਪ੍ਰਚਾਰ ਰਿਲੀਜੀਅਸ ਸੁਸਾਇਟੀ, ਸਰੀ ਦੇ ਰਿਪੁਦਮਨ ਸਿੰਘ ਮਲਿਕ ਅਤੇ ਬਲਵੰਤ ਸਿੰਘ ਪੰਧੇਰ ਨੂੰ ਪੱਤਰ ਲਿਖ ਕੇ ਚਿਤਾਵਨੀ ਦਿੱਤੀ ਗਈ ਹੈ।

ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਦੇ ਬੁਲਾਰੇ ਮੋਨਿੰਦਰ ਸਿੰਘ ਵਲੋਂ ਜਾਰੀ ਕੀਤੇ ਗਏ ਚਿਤਾਵਨੀ ਪੱਤਰ ‘ਚ ਲਿਖਿਆ ਗਿਆ ਹੈ ਕਿ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਨੂੰ ਕਾਇਮ ਰੱਖਣਾ ਹਰ ਇਕ ਨਾਨਕ ਨਾਮ ਲੇਵਾ ਸਿੱਖ ਦਾ ਫਰਜ਼ ਹੈ। ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਦੀ ਬਾਣੀ ਦੀ ਛਪਾਈ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਵੱਲੋਂ ਮਿਤੀ 09 ਅਪ੍ਰੈਲ 1998 ਨੂੰ ਹੁਕਮਨਾਮਾ ਜਾਰੀ ਕੀਤਾ ਗਿਆ ਸੀ। ਜਿਸ ਵਿਚ ਇਹ ਲਿਖਿਆ ਹੋਇਆ ਹੈ ਕਿ ਕੋਈ ਵੀ ਵਿਅਕਤੀ ਜਾਂ ਸੰਸਥਾ ਦੇਸ਼ ਵਿਦੇਸ਼ਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਬਿਨਾਂ ਕਿਸੇ ਮਨਜ਼ੂਰੀ ਤੋਂ ਨਹੀਂ ਕਰ ਸਕਦਾ। ਇਸ ਕਰਕੇ ਤੁਸੀਂ ਹੁਕਮਨਾਮਾ ਦੀ ਉਲੰਘਣਾ ਕੀਤੀ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿੱਧਾ ਚੈਲੇਂਜ ਕੀਤਾ ਹੈ। ਜਿਸ ਨਾਲ ਦੇਸ਼ ਵਿਦੇਸ਼ਾਂ ਦੀਆਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ ਅਤੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ। ਇਸ ਕਰਕੇ ਸਿੱਖਾਂ ਦੇ ਮਨਾਂ ਵਿਚ ਭਾਰੀ ਰੋਸ ਅਤੇ ਗੁੱਸਾ ਪਾਇਆ ਜਾ ਰਿਹਾ ਹੈ ਕਿਉਂਕਿ ਪਿਛਲੇ ਸਮੇਂ ਵਿੱਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਬੀ.ਸੀ ਗੁਰਦੁਆਰਾ ਕੌਂਸਲ ਦੇ ਸਿੰਘਾਂ ਦੀ ਮੌਜੂਦਗੀ ਵਿੱਚ ਆਪ ਨੇ ਵਿਸ਼ਵਾਸ ਦੁਆਇਆ ਸੀ ਕਿ ਅੱਗੇ ਤੋਂ ਪਾਵਨ ਸਰੂਪਾਂ ਦੀ ਛਪਾਈ ਨਹੀਂ ਕਰਾਂਗੇ ਪ੍ਰੰਤੂ ਆਪ ਨੇ ਛਪਾਈ ਕਰਕੇ ਵਿਸ਼ਵਾਸਘਾਤ ਕੀਤਾ ਹੈ। ਜੋ ਕਿ ਹਰ ਇੱਕ ਗੁਰਸਿੱਖ ਲਈ ਅਸਹਿਣਯੋਗ ਅਤੇ ਬਰਦਾਸ਼ਤ ਤੋਂ ਬਾਹਰ ਹੈ।
ਇਸ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਸਬੰਧੀ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਬੀ.ਸੀ ਗੁਰਦੁਆਰਾ ਕੌਂਸਲ ਵੱਲੋਂ ਮੀਟਿੰਗ ਕੀਤੀ ਗਈ ਅਤੇ ਇਹ ਫੈਸਲਾ ਲਿਆ ਗਿਆ ਕਿ ਜਿੰਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਹੁਣ ਤੱਕ ਤੁਹਾਡੇ ਵੱਲੋਂ ਛਾਪੇ ਗਏ ਸਨ, ਸਤਿਕਾਰ ਸਹਿਤ ਸ਼ਨਿਚਰਵਾਰ ਮਿਤੀ 22 ਅਗਸਤ 2020, ਸ਼ਾਮ ਨੂੰ 4 ਵਜੇ ਤੱਕ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਪਹੁੰਚਾਏ ਜਾਣ ਅਤੇ ਛਪਾਈ ਨਾਲ ਸੰਬੰਧਤ ਸਾਰਾ ਹੀ ਸਾਮਾਨ ਭੇਜਿਆ ਜਾਵੇ। ਜੇਕਰ ਕਿਸੇ ਕਾਰਨ ਤੁਸੀਂ ਇਹ ਸੇਵਾ ਨਹੀਂ ਕਰ ਸਕਦੇ ਤਾਂ ਅਸੀਂ ਸਤਿਕਾਰ ਸਹਿਤ ਇਹ ਸੇਵਾਵਾਂ ਨਿਭਾਅ ਸਕਦੇ ਹਾਂ। ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਸੰਬੰਧੀ ਸੰਗਤਾਂ ਆਪ ਫੈਸਲੇ ਲੈਣਗੀਆਂ।

Related News

ਆਸਟ੍ਰੇਲੀਆ ’ਚ ਫ਼ੇਸਬੁੱਕ ਤੇ ਸਰਕਾਰ ਵਿਚਾਲੇ ‘ਨਿਊਜ਼ ਬੈਨ’ ਨੂੰ ਲੈ ਕੇ ਵਿਵਾਦ ਹੋਰ ਵੀ ਭੱਖਿਆ, ਮੌਰੀਸਨ ਨੇ ਇਸ ਮੁੱਦੇ ‘ਤੇ ਸਮਰਥਨ ਪ੍ਰਾਪਤ ਕਰਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਸਣੇ ਕੈਨੇਡਾ, ਫਰਾਂਸ ਅਤੇ ਬ੍ਰਿਟੇਨ ਦੇ ਮੁਖੀਆਂ ਨਾਲ ਕੀਤੀ ਗੱਲ

Rajneet Kaur

ਨੇਸਕਾਂਤਾਗਾ ਫਸਟ ਨੇਸ਼ਨ ਦੇ ਵਸਨੀਕ ਤੀਜੇ ਦਿਨ ਵੀ ਬਿਨ੍ਹਾਂ ਸ਼ਾਵਰ ਜਾਂ ਟਾਇਲਟ ਕੀਤੇ ਬਿਨਾਂ ਰਹਿ ਰਹੇ ਹਨ: ਚੀਫ਼ ਕ੍ਰਿਸ ਮੂਨਿਆਸ

Rajneet Kaur

ਕਮਲੂਪਜ਼ ਦੇ ਸਿਹਤ ਅਧਿਕਾਰੀ ਨੇ ਕਿਹਾ ਹਫਤੇ ਦੇ ਅੰਤ ਵਿੱਚ ਹੋਈ ਪਾਰਟੀ ਵਧੇਰੇ ਕੋਵਿਡ 19 ਪ੍ਰਸਾਰਣ ਦੀ ਕਰ ਸਕਦੀ ਹੈ ਅਗਵਾਈ

Rajneet Kaur

Leave a Comment