channel punjabi
Canada International News North America

ਗਵੇਨੈਥ ਚੈਪਮੈਨ ਕਲਚਰਲ ਐਂਡ ਇਕਨੌਮਿਕ ਐਂਪਾਵਰਮੈਂਟ ਐਂਡ ਐਂਟੀ ਬਲੈਕ ਰੇਸਿਜ਼ਮ ਯੂਨਿਟ ਦੀ ਸੀਨੀਅਰ ਐਡਵਾਈਜ਼ਰ ਨਿਯੁਕਤ

ਬਰੈਂਪਟਨ: ਸਿਟੀ ਆਫ ਬਰੈਂਪਟਨ ਵੱਲੋਂ ਪਿੱਛੇ ਜਿਹੇ ਐਲਾਨੀ ਗਈ ਬਲੈਕ ਐਫਰੀਕਨ ਐਂਡ ਕੈਰੇਬੀਅਨ ਸੋਸ਼ਲ, ਕਲਚਰਲ ਐਂਡ ਇਕਨੌਮਿਕ ਐਂਪਾਵਰਮੈਂਟ ਐਂਡ ਐਂਟੀ ਬਲੈਕ ਰੇਸਿਜ਼ਮ ਯੂਨਿਟ (Black African and Caribbean Social, Cultural and Economic Empowerment and Anti-Black Racism Unit) ਦਾ ਗਵੇਨੈਥ ਚੈਪਮੈਨ ਨੂੰ ਸੀਨੀਅਰ ਐਡਵਾਈਜ਼ਰ ਨਿਯੁਕਤ ਕੀਤਾ ਗਿਆ ਹੈ। ਇਸ ਯੂਨਿਟ ਨੂੰ ਬੀਤੇ ਦਿਨੀਂ ਸਿਟੀ ਕਾਉਂਸਲ ਵੱਲੋਂ ਮਨਜ਼ੂਰੀ ਦਿੱਤੀ ਗਈ। ਚੈਪਮੈਨ ਚੀਫ ਐਡਮਨਿਸਟ੍ਰੇਟਿਵ ਆਫੀਸਰ ਦੇ ਆਫਿਸ ਨੂੰ ਰਿਪੋਰਟ ਕਰੇਗੀ।

ਚੈਪਮੈਨ ਬਰੈਂਪਟਨ ਵਿੱਚੋਂ ਐਂਟੀ ਬਲੈਕ ਨਸਲਵਾਦ ਖਤਮ ਕਰਨ ਲਈ ਯੋਜਨਾ ਤਿਆਰ ਕਰੇਗੀ ਤੇ ਯੂਨਿਟ ਦੀ ਅਗਵਾਈ ਕਰੇਗੀ। ਲੋਕਲ ਕਮਿਊਨਿਟੀ ਨਾਲ ਤਾਲਮੇਲ ਬਿਠਾ ਕੇ ਬਰੈਂਪਟਨ ਦੀ ਬਲੈਕ ਕਮਿਊਨਿਟੀ ਦੇ ਸਮਾਜਕ, ਸੱਭਿਆਚਾਰਕ ਤੇ ਆਰਥਿਕ ਰੁਤਬੇ ਵਿੱਚ ਸੁਧਾਰ ਕਰਨ ਦੀ ਕੋਸਿ਼ਸ਼ ਕੀਤੀ ਜਾਵੇਗੀ। ਚੈਪਮੈਨ ਦਾ ਤਜਰਬਾ ਸਿਟੀ ਤੇ ਕਮਿਊਨਿਟੀ ਦੇ ਬਹੁਤ ਕੰਮ ਆਵੇਗਾ ਕਿਉਂਕਿ ਉਹ ਸਟਾਫ,ਲੋਕਲ ਬਿਜ਼ਨਸ ਤੇ ਸਟੇਕਹੋਲਡਰਜ਼ ਦਰਮਿਆਨ ਕੜੀ ਦਾ ਕੰਮ ਕਰੇਗੀ। ਪਿੱਛੇ ਜਿਹੇ ਚੈਪਮੈਨ ਕੈਨੇਡੀਅਨ ਬਲੈਕ ਕਾਕਸ ਦੀ ਪ੍ਰੈਜ਼ੀਡੈਂਟ, ਇੰਸਪਾਇਰਿੰਗ ਐਂਡ ਐਂਪਾਵਰਿੰਗ ਯੂਥ ਨੈੱਟਵਰਕ ਤੇ ਇੰਸਪਾਇਰਿੰਗ ਯੂ ਮੀਡੀਆ ਪ੍ਰੋਡਕਸ਼ਨਜ਼ ਦੀ ਪ੍ਰੈਜ਼ੀਡੈਂਟ ਵਜੋਂ ਸੇਵਾ ਨਿਭਾਅ ਚੁੱਕੀ ਹੈ।

ਇਸ ਤੋਂ ਇਲਾਵਾ ਕਮਿਊਨਿਟੀ ਆਗੂ ਹੋਣ ਦੇ ਨਾਲ ਨਾਲ ਚੈਪਮੈਨ ਸੀਟੀਵੀ ਤੇ ਸਿਟੀਟੀਵੀ ਲਈ ਅਜਿਹੇ ਮਿਆਰੀ ਪ੍ਰੋਗਰਾਮ, ਜਿਨ੍ਹਾਂ ਵਿੱਚ ਬਲੈਕ ਕਮਿਊਨਿਟੀ ਨੂੰ ਹਾਈਲਾਈਟ ਕੀਤਾ ਗਿਆ ਹੋਵੇ, ਪ੍ਰੋਡਿਊਸ ਕਰ ਚੁੱਕੇ ਹਨ। ਚੈਪਮੈਨ ਨੂੰ ਟੋਰਾਂਟੋ ਦੀ ਅਫਰੀਕਨ ਕੈਨੇਡੀਅਨ ਕਮਿਊਨਿਟੀ ਦੇ ਨੌਜਵਾਨਾਂ ਨਾਲ ਕੰਮ ਕਰਨ ਦਾ ਕਾਫੀ ਤਜ਼ਰਬਾ ਹੈ। ਚੈਪਮੈਨ 100 ਐਕੰਪਲਿਸ਼ਡ ਬਲੈਕ ਕੈਨੇਡੀਅਨ ਵੁਮਨ ਐਵਾਰਡ, ਕਮਿਊਨਿਟੀ ਵਿੱਚ ਯੋਗਦਾਨ ਪਾਉਣ ਲਈ ਬਲੈਕ ਬਿਜ਼ਨਸ ਐਂਡ ਪ੍ਰੋਫੈਸ਼ਨਲ ਐਸੋਸਿਏਸ਼ਨਜ਼ ਵੁਮਨ ਆਫ ਆਨਰ ਐਵਾਰਡ ਹਾਸਲ ਕਰ ਚੁੱਕੇ ਹਨ ਤੇ ਕਮਿਊਨਿਟੀ ਸਰਵਿਸ ਤੇ ਮੀਡੀਆ ਲਈ ਕੰਮ ਕਰਨ ਵਾਸਤੇ ਸਾਲ 2008 ਵਿੱਚ ਉਨ੍ਹਾਂ ਨੂੰ ਹੈਰੀ ਜੀਰੋਮ ਐਵਾਰਡ ਲਈ ਵੀ ਨਾਮਜਦ ਕੀਤਾ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਕਮਿਊਨਿਟੀ ਸਰਵਿਸ ਲਈ ਚੈਪਮੈਨ ਨੂੰ ਕੁਈਨ ਐਲੀਜ਼ਾਬੈਥ ਡਾਇਮੰਡ ਜੁੁਬਲੀ ਮੈਡਲ ਵੀ ਮਿਲ ਚੁੱਕਿਆ ਹੈ

Related News

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਵੀ ਕੋਰੋਨਾ ਦੀ ਲਪੇਟ ‘ਚ ਆਏ, ਖੁਦ ਨੂੰ ਕੀਤਾ ਆਈਸੋਲੇਟ

Vivek Sharma

ਆਪਣੇ ਨੌਜਵਾਨ ਬੱਚਿਆਂ ਨੂੰ ਪਾਰਟੀਆਂ ਤੋਂ ਰੋਕਣ ਮਾਪੇ : ਮਾਹਿਰ

Vivek Sharma

ਕੋਰੋਨਾ ਅਤੇ ਨਵੇਂ ਵਾਇਰਸ ਦੇ ਵਧਦੇ ਮਾਮਲਿਆਂ ਵਿਚਾਲੇ ਫਰਾਂਸ ਨੇ ਸਰਹੱਦਾਂ ਸੀਲ ਕਰਨ ਦਾ ਲਿਆ ਫ਼ੈਸਲਾ, ਕਿਸੇ ਵੀ ਸਮੇਂ ਹੋ ਸਕਦਾ ਹੈ ਸਖ਼ਤ ਪਾਬੰਦੀਆਂ ਦਾ ਐਲਾਨ

Vivek Sharma

Leave a Comment