channel punjabi
Canada International News

BIG NEWS : ਕ੍ਰਿਸਟੀਆ ਫ੍ਰੀਲੈਂਡ ਸੰਭਾਲ ਸਕਦੇ ਨੇ ਕੈਨੇਡਾ ਦੇ ਵਿੱਤ ਮੰਤਰੀ ਦਾ ਅਹੁਦਾ !

ਕੈਨੇਡਾ ਵਾਸੀਆਂ ਨੂੰ ਛੇਤੀ ਹੀ ਮਿਲੇਗਾ ਨਵਾਂ ਵਿੱਤ ਮੰਤਰੀ

ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਸੰਭਾਲ ਸਕਦੇ ਨੇ ਵਿੱਤ ਮੰਤਰੀ ਦਾ ਅਹੁਦਾ !

ਭਰੋਸੇਯੋਗ ਸੂਤਰਾਂ ਅਨੁਸਾਰ ਕਦੇ ਵੀ ਹੋ ਸਕਦਾ ਹੈ ਐਲਾਨ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਟੀਮ ਦੀ ਸਭ ਤੋਂ ਭਰੋਸੇਯੋਗ ਮੈਂਬਰ ਹੈ ਕ੍ਰਿਸਟੀਆ ਫ੍ਰੀਲੈਂਡ

ਓਟਾਵਾ : ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਇਕ ਨਵੀਂ ਭੂਮਿਕਾ ‘ਚ ਨਜ਼ਰ ਆ ਸਕਦੇ ਹਨ । ਜੀ ਹਾਂ, ਸਿਆਸੀ ਗਲਿਆਰਿਆਂ ਵਿਚ ਇਹ ਕਿਆਸਅਰਾਈਆਂ ਤੇਜ਼ ਹੋ ਚੁੱਕੀਆਂ ਹਨ ਕਿ ਮੌਜੂਦਾ ਸਥਿਤੀ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਬੇਹੱਦ ਭਰੋਸੇਮੰਦ ਕ੍ਰਿਸਟੀਆ ਫ੍ਰੀਲੈਂਡ ਨੂੰ ਵਿੱਤ ਮੰਤਰੀ ਦਾ ਕੰਮਕਾਜ ਸੰਭਾਲਣ ਦੀ ਜ਼ਿੰਮੇਵਾਰੀ ਦੇ ਸਕਦੇ ਨੇ।

ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਸੋਮਵਾਰ ਰਾਤ ਬਿੱਲ ਮੋਰਨੀਓ ਦੇ ਅਸਤੀਫੇ ਤੋਂ ਬਾਅਦ ਵੱਡੇ ਵਿੱਤ ਪੋਰਟਫੋਲੀਓ ‘ਤੇ ਉਹ ਜਲਦੀ ਹੀ ਕਬਜ਼ਾ ਕਰੇਗੀ ।


ਤਸਵੀਰ : ਮੰਤਰੀ ਬਿੱਲ ਮੋਰਨੀਓ, ਸਾਬਕਾ ਵਿੱਤ ਮੰਤਰੀ

ਮੋਰਨੀਓ, WE ਚੈਰਿਟੀ ਘੁਟਾਲੇ ਵਿੱਚ ਆਪਣੀ ਭੂਮਿਕਾ ਨੂੰ ਲੈ ਕੇ ਖਾਸੇ ਵਿਵਾਦਾਂ ਵਿੱਚ ਰਹੇ ਹਨ । ਖ਼ਾਸਕਰ ਉਸਦੇ ਪਰਿਵਾਰਕ ਮੈਂਬਰਾਂ ਨੂੰ WE ਚੈਰਿਟੀ ਵੱਲੋਂ ਵਿੱਤੀ ਸਹਾਇਤਾ ਦੇਣ ਅਤੇ ਮੋਰਨਿਓ ਵੱਲੋਂ ਇਸ ਨੂੰ ਕਬੂਲਣ ਕਾਰਨ ਖ਼ਾਸਾ ਬਵਾਲ ਖੜ੍ਹਾ ਹੋਇਆ ਸੀ। ਮਾਮਲੇ ਦੀ ਜਾਂਚ ਲਈ ਬਣਾਈ ਗਈ ਕਮੇਟੀ ਅੱਗੇ ਉਹ ਆਪਣਾ ਪੱਖ ਵੀ ਸਹੀ ਤਰੀਕੇ ਨਾਲ ਨਹੀਂ ਰੱਖ ਸਕੇ ਸਨ।

ਮੋਰਨੀਓ ਅਤੇ ਟਰੂਡੋ ਦੋਵੇਂ ਹੁਣ ਉਸ ਵਿਵਾਦ ਵਿਚ ਰੁਚੀ ਦੇ ਟਕਰਾਅ ਦੇ ਇਲਜ਼ਾਮਾਂ ਬਾਰੇ ਨੈਤਿਕਤਾ ਕਮਿਸ਼ਨਰ ਦੁਆਰਾ ਜਾਂਚ ਕਰ ਰਹੇ ਹਨ, ਜੋ ਸਰਕਾਰ ਦੁਆਰਾ ਪ੍ਰਸ਼ਾਸਕੀ ਪ੍ਰਸ਼ਾਸਨ ਨੂੰ ਅਸਲ ਵਿਚ WE ਡਬਲਯੂਈ ਚੈਰਿਟੀ ਨੂੰ 912 ਮਿਲੀਅਨ ਡਾਲਰ ਦੀ ਵਿਦਿਆਰਥੀ ਸੇਵਾ ਗ੍ਰਾਂਟ ਵਜੋਂ ਬਿੱਲ ਦਿੱਤੇ ਜਾਣ ਤੋਂ ਬਾਅਦ ਸਾਹਮਣੇ ਆਈ ਹੈ।

ਕ੍ਰਿਸਟੀਆ ਫ੍ਰੀਲੈਂਡ ਪਿਛਲੇ ਪੰਜ ਸਾਲਾਂ ਦੌਰਾਨ ਵੱਖ-ਵੱਖ ਅਹੁਦਿਆਂ ਤੇ ਰਹਿੰਦੇ ਹੋਏ ਆਪਣੀ ਸਥਿਤੀ ਬੇਹੱਦ ਮਜ਼ਬੂਤ ਕਰ ਚੁੱਕੀ ਹੈ । ਉਹ ਅੰਤਰਰਾਸ਼ਟਰੀ ਵਪਾਰ ਦੇ ਮੰਤਰੀ ਤੋਂ ਲੈ ਕੇ ਵਿਦੇਸ਼ ਮਾਮਲਿਆਂ ਦੇ ਮੰਤਰੀ, ਅੰਤਰ-ਸਰਕਾਰੀ ਮਾਮਲਿਆਂ ਬਾਰੇ ਮੰਤਰੀ ਅਤੇ ਹੁਣ ਉਪ ਪ੍ਰਧਾਨ ਮੰਤਰੀ ਦਾ ਜਿੰਮਾ ਸੰਭਾਲੇ ਹੋਏ ਹੈ । ਮੌਜੂਦਾ ਸਮੇਂ ਵਿੱਚ ਉਹ ਟਰੂਡੋ ਟੀਮ ਦੀ ਸਭ ਤੋਂ ਸ਼ਕਤੀਸ਼ਾਲੀ ਅਤੇ ਭਰੋਸੇਮੰਦ ਮੈਂਬਰ ਹੈ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜੇਕਰ ਕ੍ਰਿਸਟੀਆ ਫ੍ਰੀਲੈਂਡ ਵਿੱਤ ਮੰਤਰੀ ਤਾਂ ਉਹਦਾ ਸੰਭਾਲਦੀ ਹੈ ਤਾਂ ਇਹ ਉਨ੍ਹਾਂ ਲਈ ਬੇਹੱਦ ਚੁਣੌਤੀਪੂਰਨ ਹੋਵੇਗਾ, ਕਿਉਂਕਿ ਟਰੂਡੋ ਸਰਕਾਰ ਆਰਥਿਕ ਮੋਰਚੇ ‘ਤੇ ਕਈ ਪਾਸੇ ਤੋਂ ਘਿਰੀ ਹੋਈ ਹੈ ।

Related News

ਉਨਟਾਰੀਓ ਸਰਕਾਰ ਨੇ ਸਕੂਲਾਂ ਅਤੇ ਚਾਲੀਡ ਕੇਅਰ ਸੈਂਟਰਾਂ ਲਈ ਕੋਵਿਡ -19 ਟਰੈਕਿੰਗ ਵੈਬਸਾਈਟ ਕੀਤੀ ਲਾਂਚ

Rajneet Kaur

ਕੈਨੇਡਾ: ਓਂਟਾਰੀਓ ਨੇ ਭਾਰਤ ਨਾਲ ਵਰਚੁਅਲ ਬਿਜ਼ਨਸ ਮਿਸ਼ਨ ਦੀ ਕੀਤੀ ਸ਼ੁਰੂਆਤ

Rajneet Kaur

WE ਸਮਝੌਤਾ : ਵਿਵਾਦਾਂ ਵਿੱਚ ਘਿਰੀ ਟਰੂਡੋ ਸਰਕਾਰ, ਜੂਨੀਅਰ ਮੰਤਰੀ ਬਰਦੀਸ਼ ਚੱਗਰ ਨੂੰ ਬਣਾ ਸਕਦੀ ਹੈ ਬਲੀ ਦਾ ਬਕਰਾ

Vivek Sharma

Leave a Comment