channel punjabi
International News

BIG NEWS : ਹੁਣ ਸਿਰਫ਼ 72 ਘੰਟਿਆਂ ਦਾ ਇੰਤਜ਼ਾਰ ! ਰੂਸ ਕੋਰੋਨਾ ਦੀ ਵੈਕਸੀਨ ਦੁਨੀਆ ਸਾਹਮਣੇ ਕਰੇਗਾ ਪੇਸ਼ !

ਜਲਦ ਖ਼ਤਮ ਹੋਵੇਗਾ ਕੋਰੋਨਾ ਵੈਕਸੀਨ ਦਾ ਇੰਤਜ਼ਾਰ !

ਤਿੰਨ ਦਿਨ ਬਾਅਦ ਰੂਸ ਕੋਰੋਨਾ ਵੈਕਸੀਨ ਨੂੰ ਦੁਨੀਆ ਸਾਹਮਣੇ ਕਰੇਗਾ ਪੇਸ਼

ਵੈਕਸੀਨ ਦੇ ਦੋ ਗੇੜ ਦੇ ਕਲੀਨੀਕਲ ਟ੍ਰਾਇਲ ਪੂਰੇ, ਤੀਜਾ ਜਾਰੀ

ਸਤੰਬਰ ‘ਚ ਵੈਕਸੀਨ ਦੀ ਵੱਡੇ ਪੱਧਰ ‘ਤੇ ਪ੍ਰੋਡਕਸ਼ਨ ਹੋਵੇਗੀ ਸ਼ੁਰੂ

ਕਈ ਮਾਹਿਰਾਂ ਨੂੰ ਰੂਸ ਦੀ ਵੈਕਸੀਨ ‘ਤੇ ਹਾਲੇ ਵੀ ਸ਼ੰਕਾ !

ਮਾਸਕੋ/ਨਿਊਜ਼ ਡੈਸਕ: ਕੋਰੋਨਾ ਵਾਇਰਸ ਦੇ ਹੱਲ ਲਈ ਦੁਨੀਆ ਦੇ ਪ੍ਰਮੁੱਖ ਦੇਸ਼ਾਂ ਦੇ ਵਿਗਿਆਨੀ ਲਗਾਤਾਰ ਕੋਸ਼ਿਸ਼ਾਂ ਵਿੱਚ ਜੁਟੇ ਹੋਏ ਹਨ । ਭਾਰਤ ਅੰਦਰ ਵੀ ਵੱਖ-ਵੱਖ-ਵੱਖ ਸਿਹਤ ਪ੍ਰਣਾਲੀਆਂ ਅਧੀਨ ਕੋਰੋਨਾ ਵਾਇਰਸ ਦੇ ਤੋੜ ਲਈ ਮਾਹਿਰ ਜੁਟੇ ਹੋਏ ਨੇ । ਇਜ਼ਰਾਈਲ ਅਤੇ ਕੁਝ ਹੋਰ ਦੇਸ਼ਾ ਵਲੋਂ ਕੋਰੋਨਾ ਵੈਕਸੀਨ ਦੇ ਪਹਿਲੇ ਜਾਂ ਦੂਜੇ ਪੜਾਅ ਦੇ ਕਲੀਨੀਕਲ ਟਰਾਇਲ ਕੀਤੇ ਜਾ ਰਹੇ ਨੇ। ਇਸ ਸਭ ਵਿਚਾਲੇ ਰੂਸ ਤਿੰਨ ਦਿਨ ਬਾਅਦ ਵੱਡਾ ਧਮਾਕਾ ਕਰਨ ਜਾ ਰਿਹਾ ਹੈ ।

ਰੂਸ ਕੋਰੋਨਾ ਵੈਕਸੀਨ ਨੂੰ ਮਨਜੂਰੀ ਦੇਣ ਵਾਲਾ ਪਹਿਲਾ ਦੇਸ਼ ਬਣਨ ਜਾ ਰਿਹਾ ਹੈ। ਰੂਸ ਦੇ ਉਪ ਸਿਹਤ ਮੰਤਰੀ ਓਲੇਗ ਗ੍ਰਿਡਨੇਵ ਨੇ ਕਿਹਾ ਦੇਸ਼ 12 ਅਗਸਤ (ਬੁੱਧਵਾਰ) ਨੂੰ ਕੋਰੋਨਾ ਵਾਇਰਸ ਖਿਲਾਫ ਬਣਾਈ ਪਹਿਲੀ ਵੈਕਸੀਨ ਰਜਿਸਟਰ ਕਰੇਗਾ।

ਇਹ ਵੈਕਸੀਨ ਮਾਸਕੋ ਸਥਿਤ ਗਮਲੇਆ ਇੰਸਟੀਟਿਊਟ ਅਤੇ ਰੂਸੀ ਰੱਖਿਆ ਮੰਤਰਾਲੇ ਨੇ ਸੰਯੁਕਤ ਰੂਪ ਨਾਲ ਮਿਲ ਕੇ ਬਣਾਈ ਹੈ। ਖ਼ਾਸ ਗੱਲ ਇਹ ਹੈ ਕਿ ਵੈਕਸੀਨ ਦੇ ਤੀਜੇ ਗੇੜ ਦਾ ਕਲੀਨੀਕਲ ਟ੍ਰਾਇਲ ਅਜੇ ਜਾਰੀ ਹੈ।

ਰੂਸ ਸਰਕਾਰ ਦਾ ਦਾਅਵਾ ਹੈ ਕਿ “Gam-Covid-Vac Lyo” ਨਾਂਅ ਦੀ ਇਹ ਵੈਕਸੀਨ 12 ਅਗਸਤ ਨੂੰ ਰਜਿਸਟਰ ਹੋ ਜਾਵੇਗੀ। ਸਤੰਬਰ ‘ਚ ਇਸ ਦੀ ਮਾਸ-ਪ੍ਰੋਡਕਸ਼ਨ ਸ਼ੁਰੂ ਹੋ ਜਾਵੇਗੀ। ਅਤਕੂਬਰ ‘ਚ ਦੇਸ਼ ਭਰ ‘ਚ ਟੀਕਾਕਰਨ ਸ਼ੁਰੂ ਕਰ ਦਿੱਤਾ ਜਾਵੇਗਾ।

ਵੈਕਸੀਨ ਪਹਿਲਾਂ ਲਿਆਉਣ ਲਈ ਰੂਸ ਦੀ ਕਾਹਲੀ ‘ਤੇ ਆਲੋਚਕਾਂ ਨੇ ਖੜੇ ਕੀਤੇ ਸਵਾਲ

ਇਕ ਪਾਸੇ ਜਿੱਥੇ ਰੂਸ ਕੋਰੋਨਾ ਨੂੰ ਲੈ ਕੇ ਵੱਡੀ ਰਾਹਤ ਦਾ ਐਲਾਨ ਕਰਨ ਜਾ ਰਿਹਾ ਹੈ, ਉੱਥੇ ਹੀ ਰੂਸ ਦੇ ਦਾਅਵੇ ‘ਤੇ ਹਾਲੇ ਵੀ ਕਈ ਵਿਗਿਆਨੀਆਂ ਨੂੰ ਭਰੋਸਾ ਨਹੀਂ। ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਕੁਝ ਵਿਗਿਆਨੀਆਂ ਨੂੰ ਚਿੰਤਾ ਹੈ ਕਿ ਕਿਤੇ ਪਹਿਲੇ ਨੰਬਰ ‘ਤੇ ਆਉਣ ਦੀ ਦੌੜ ਉਲਟੀ ਨਾ ਸਾਬਤ ਹੋਵੇ। ਰੂਸ ਦੇ ਦਾਅਵੇ ਨੂੰ ਸਮਰਥਨ ਦੇਣ ਲਈ ਹੁਣ ਤਕ ਕੋਈ ਵੀ ਵਿਗਿਆਨੀ ਸਾਹਮਣੇ ਨਹੀਂ ਆਇਆ।

ਓਧਰ ਰੂਸੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਵੈਕਸੀਨ ਜਲਦ ਤਿਆਰ ਕਰ ਲਈ ਗਈ ਹੈ। ਕਿਉਂਕਿ ਇਹ ਪਹਿਲਾਂ ਤੋਂ ਹੀ ਇਸ ਤਰ੍ਹਾਂ ਦੀਆਂ ਹੋਰ ਬਿਮਾਰੀਆਂ ਨਾਲ ਲੜਨ ‘ਚ ਸਮਰੱਥ ਹੈ। ਇਹੀ ਦ੍ਰਿਸ਼ਟੀਕੋਣ ਕਈ ਹੋਰ ਦੇਸ਼ਾਂ ਅਤੇ ਕੰਪਨੀਆਂ ਦਾ ਹੈ। ਰੂਸ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਰੂਸੀ ਫੌਜੀਆਂ ਨੇ ਹਿਊਮਨ ਟ੍ਰਾਇਲ ‘ਚ ਵਾਲੰਟੀਅਰਸ ਦੇ ਤੌਰ ‘ਤੇ ਕੰਮ ਕੀਤਾ ਹੈ।

ਫ਼ਿਲਹਾਲ ਸਭ ਦੀਆਂ ਨਜ਼ਰਾਂ ਹੁਣ 12 ਅਗਸਤ ‘ਤੇ ਟਿਕੀਆਂ ਹੋਈਆਂ ਹਨ, ਜਦੋਂ ਰੂਸ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ ਪੇਸ਼ ਕਰੇਗਾ । ਉਮੀਦ ਹੈ ਕਿ ਇਹ ਵੈਕਸੀਨ ਪਿਛਲੇ ਅੱਠ ਮਹੀਨਿਆਂ ਤੋਂ “ਚਾਇਨਾ ਵਾਇਰਸ” ਕਾਰਨ ਤੜਫ ਰਹੀ ਮਨੁੱਖਤਾ ਲਈ ਵੱਡੀ ਰਾਹਤ ਲੈ ਕੇ ਆਵੇਗੀ ।

Related News

33593 ਭਾਰਤੀਆਂ ਨੂੰ ਡਿਪੋਰਟ ਕਰੇਗਾ ਅਮਰੀਕਾ ! ਇਨ੍ਹਾਂ ਵਿੱਚ ਪੰਜਾਬੀਆਂ ਦੀ ਵੱਡੀ ਗਿਣਤੀ

Vivek Sharma

ਅਦਾਲਤ ਨੇ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਕੀਤਾ ਡਿਪੋਰਟ, ਹਵਾਈ ਜਹਾਜ਼ ਵਿੱਚ ਕੀਤਾ ਸੀ ਹੰਗਾਮਾ !

Vivek Sharma

ਉੱਘੇ ਅਦਾਕਾਰ ਸੰਜੇ ਦੱਤ ਨੂੰ ਹਸਪਤਾਲ ‘ਚ ਕਰਵਾਇਆ ਗਿਆ ਦਾਖ਼ਲ

Vivek Sharma

Leave a Comment