Channel Punjabi
International News North America

BIG NEWS : ਵ੍ਹਾਈਟ ਹਾਊਸ ਦੇ ਬਾਹਰ ਫਾਈਰਿੰਗ, ਬ੍ਰੀਫਿੰਗ ਰੂਮ ਤੋਂ ਰਾਸ਼ਟਰਪਤੀ ਟਰੰਪ ਨੂੰ ਕੱਢਿਆ ਗਿਆ ਸੁਰੱਖਿਅਤ

drad

ਅਮਰੀਕੀ ਰਾਸ਼ਟਰਪਤੀ ਦੇ ਨਿਵਾਸ ਵ੍ਹਾਈਟ ਹਾਊਸ ਦੇ ਬਾਹਰ ਹੋਈ ਫਾਈਰਿੰਗ

ਫਾਈਰਿੰਗ ਸਮੇਂ ਰਾਸ਼ਟਰਪਤੀ ਡੋਨਾਲਡ ਟਰੰਪ ਕਰ ਰਹੇ ਸਨ ਪ੍ਰੈੱਸ ਕਾਨਫਰੰਸ

ਸੁਰੱਖਿਆ ਦਸਤੇ ਨੇ ਬ੍ਰੀਫਿੰਗ ਰੂਮ ਤੋਂ ਰਾਸ਼ਟਰਪਤੀ ਟਰੰਪ ਨੂੰ ਕੱਢਿਆ ਸੁਰੱਖਿਅਤ

ਸੀਕ੍ਰੇਟ ਸਰਵਿਸ ਦੇ ਐਕਸ਼ਨ ਦੀ ਟਰੰਪ ਨੇ ਕੀਤੀ ਸ਼ਲਾਘਾ

ਵਾਸ਼ਿੰਗਟਨ : ਅਮਰੀਕਾ ‘ਚ ਸੋਮਵਾਰ ਨੂੰ ਡੇਲੀ ਬ੍ਰੀਫਿੰਗ ਦੌਰਾਨ ਵ੍ਹਾਈਟ ਹਾਊਸ ਬਾਹਰ ਫਾਈਰਿੰਗ ਦੀ ਘਟਨਾ ਹੋਈ। ਜਿਸ ਸਮੇਂ ਇਹ ਫਾਈਰਿੰਗ ਹੋਈ ਉਸ ਸਮੇਂ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰ ਰਹੇ ਸਨ। ਰਾਸ਼ਟਰਪਤੀ ਟਰੰਪ ਨੇ ਖ਼ੁਦ ਇਸ ਘਟਨਾ ਦੀ ਜਾਣਕਾਰੀ ਪੱਤਰਕਾਰਾਂ ਨੂੰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਹੁਣ ਸਥਿਤੀ ਨਿਯੰਤਰਣ ‘ਚ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ Secret service ਦੇ ਅਧਿਕਾਰੀਆਂ ਨੇ ਤੁਰੰਤ ਹੀ ਕਾਰਵਾਈ ਕੀਤੀ।

ਵਾਈਟ ਹਾਊਸ ਦੇ ਬਾਹਰ ਫਾਇਰਿੰਗ ਸਮੇਂ ਸੀਕ੍ਰੇਟ ਸਰਵਿਸ ਰਾਸ਼ਟਰਪਤੀ ਟਰੰਪ ਨੂੰ ਸੁਰੱਖਿਅਤ ਬਾਹਰ ਕੱਢਦੇ ਹੋਏ
COURTESY: ANI

ਭਾਰਤੀ ਨਿਊਜ਼ ਏਜੰਸੀ ANI ਅਨੁਸਾਰ, ਫਾਈਰਿੰਗ ਦੀ ਜਾਣਕਾਰੀ ਮਿਲਦੇ ਹੀ ਬ੍ਰੀਫਿੰਗ ਰੂਮ ਤੋਂ ਰਾਸ਼ਟਰਪਤੀ ਨੂੰ ਸੁਰੱਖਿਅਤ ਕੱਢਿਆ ਗਿਆ, ਪਰ ਥੋੜੀ ਹੀ ਦੇਰ ਬਾਅਦ ਉਹ ਵਾਪਸ ਆਏ ਤੇ ਬ੍ਰੀਫਿੰਗ ਨੂੰ ਫਿਰ ਤੋਂ ਸ਼ੁਰੂ ਕੀਤਾ ਤੇ ਕਿਹਾ ਕਿ ਹਾਲਾਤ ਕੰਟਰੋਲ ‘ਚ ਹਨ। ਰਾਸ਼ਟਰਪਤੀ ਨੇ Secret service ਨੂੰ ਸ਼ੁਕਰੀਆ ਅਦਾ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਕਾਫੀ ਚੰਗਾ ਕੰਮ ਕੀਤਾ। ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਨਵੰਬਰ ਮਹੀਨੇ ਵਿੱਚ ਹੋਣ ਜਾ ਰਹੀ ਹੈ ਰਾਸ਼ਟਰਪਤੀ ਚੋਣ ਲਈ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਹਨ, ਉਹਨਾਂ ਵੱਲੋਂ ਤਕਰੀਬਨ ਹਰ ਰੋਜ਼ ਹੀ ਪ੍ਰੈੱਸ ਬ੍ਰੀਫਿੰਗ ਕੀਤੀ ਜਾਂਦੀ ਹੈ।

drad

Related News

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ, ਠੀਕ ਹੋਣ ‘ਚ ਲੱਗ ਸਕਦੈ 2 ਸਾਲ ਤੱਕ ਦਾ ਸਮਾਂ : ਮਾਹਿਰ

Rajneet Kaur

ਸਸਕੈਚਵਨ ‘ਚ ਕੋਵਿਡ 19 ਦੇ ਤਿੰਨ ਹੋਰ ਨਵੇਂ ਮਾਮਲੇ ਆਏ ਸਾਹਮਣੇ

Rajneet Kaur

ਟੋਰਾਂਟੋ : ਮਸਜਿਦ ਦੇ ਬਾਹਰ ਮਾਰੇ ਗਏ 58 ਸਾਲਾ ਮੁਹੰਮਦ- ਅਸਲਿਮ ਜ਼ਾਫਿਸ ਦਾ ਅੱਜ ਹੋਵੇਗਾ ਅੰਤਿਮ ਸੰਸਕਾਰ

Rajneet Kaur

Leave a Comment

[et_bloom_inline optin_id="optin_3"]