channel punjabi
International News

BIG NEWS : ਦੱਖਣੀ ਭਾਰਤ ਵਿੱਚ ਵੱਡਾ ਹਾਦਸਾ, ਕੇਰਲ ‘ਚ ਕੋਝੀਕੋਡ ਏਅਰਪੋਰਟ ‘ਤੇ ਏਅਰ ਇੰਡੀਆ ਦਾ ਜਹਾਜ਼ ਕ੍ਰੈਸ਼

ਏਅਰ ਇੰਡੀਆ ਦਾ ਜਹਾਜ਼ ਰਨਵੇ ‘ਤੇ ਫਿਸਲਣ ਤੋਂ ਬਾਅਦ ਹੋਇਆ ਕਰੈਸ਼

ਜਹਾਜ਼ ਦੇ ਪਾਇਲਟ ਅਤੇ 16 ਹੋਰ ਲੋਕਾਂ ਦੀ ਮੌਤ

ਜਹਾਜ਼ ਦੇ ਹੋਏ ਦੋ ਟੁਕੜੇ, 180 ਯਾਤਰੀ ਸਨ ਸਵਾਰ

ਦੁਬਈ ਤੋਂ ਕਾਲੀਕਟ ਆਈ ਸੀ ਫਲਾਈਟ, ਭਾਰੀ ਮੀਂਹ ਕਾਰਨ ਵਾਪਰਿਆ ਹਾਦਸਾ

ਤਿਰੁਵੰਤਪੁਰਮ : ਭਾਰਤ ਦੇ ਦੱਖਣੀ ਹਿੱਸੇ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ । ਕੇਰਲ ‘ਚ ਕੋਝੀਕੋਡ ਏਅਰਪੋਰਟ ‘ਤੇ ਏਅਰ ਇੰਡੀਆ ਦਾ ਜਹਾਜ਼ ਰਨਵੇ ‘ਤੇ ਫਿਸਲ ਗਿਆ। ਜਿਸ ਕਾਰਨ ਇੱਕ ਵੱਡਾ ਹਾਦਸਾ ਵਾਪਰ ਗਿਆ। ਰਨਵੇ ‘ਤੇ ਜਹਾਜ਼ ਦੇ ਫਿਸਲਣ ਤੋਂ ਬਾਅਦ ਜਹਾਜ਼ ਕ੍ਰੈਸ਼ ਹੋ ਗਿਆ ਅਤੇ ਦੋ ਹਿੱਸਿਆਂ ‘ਚ ਟੁੱਟ ਗਿਆ।

ਜਾਣਕਾਰੀ ਮੁਤਾਬਕ ਜਹਾਜ਼ ਦੁਬਈ ਵਲੋਂ ਤੋਂ ਆ ਰਿਹਾ ਸੀ, ਜਿਸ ‘ਚ 10 ਬੱਚਿਆਂ ਅਤੇ 6 ਕਰੂ ਮੈਂਬਰ ਸਮੇਤ 180 ਯਾਤਰੀ ਸਵਾਰ ਸਨ। ਇਸ ਹਾਦਸੇ ‘ਚ ਪਾਇਲਟ ਸਮੇਤ 16 ਲੋਕਾਂ ਦੀ ਮੌਤ ਹੋ ਗਈ ਹੈ ਜਦੋਂਕਿ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।

ਡੀ.ਜੀ.ਸੀ.ਏ. ਮੁਤਾਬਕ ਏਅਰ ਇੰਡੀਆ ਐਕਸਪ੍ਰੇਸ AXB1344, B737 ਦੁਬਈ ਤੋਂ ਕਾਲੀਕਟ ਆ ਰਿਹਾ ਸੀ। ਭਾਰੀ ਮੀਂਹ ਕਾਰਨ

ਰਨਵੇ ‘ਤੇ ਉਤਰਨ ਤੋਂ ਬਾਅਦ ਜਹਾਜ਼ ਫਿਸਲ ਗਿਆ ਅਤੇ ਦੋ ਟੁਕੜਿਆਂ ‘ਚ ਟੁੱਟ ਗਿਆ। ਐਨ.ਡੀ.ਆਰ.ਐਫ. ਦੀ ਟੀਮ ਕੋਝੀਕੋਡ ਲਈ ਰਵਾਨਾ ਹੋ ਗਈ ਹੈ।

ਸੀ.ਆਈ.ਐੱਸ.ਐੱਫ. ਦੇ ਡਾਇਰੈਕਟਰ ਜਨਰਲ ਰਾਜੇਸ਼ ਰੰਜਨ ਨੇ ਦੱਸਿਆ ਕਿ ਕਰਮਚਾਰੀ ਬਚਾਅ ਕਾਰਜ ‘ਚ ਮਦਦ ਕਰ ਰਹੇ ਹਨ। ਸਾਡੇ ਕੋਲ ਅਜੇ ਤੱਕ ਜ਼ਖ਼ਮੀਆਂ ਦੀ ਗਿਣਤੀ ਨਹੀਂ ਹੈ ਪਰ ਸਾਡੇ ਕਰਮਚਾਰੀ ਜਹਾਜ਼ ‘ਚ ਸਵਾਰ ਮੁਸਾਫਰਾਂ ਨੂੰ ਕੱਢਣ ‘ਚ ਮਦਦ ਕਰ ਰਹੇ ਹਨ। ਉਥੇ ਹੀ ਹਾਦਸੇ ਤੋਂ ਬਾਅਦ ਹੈਲਪਲਾਈਨ ਨੰਬਰ (0565463903, 0543090572, 0543090572, 0543090575) ਵੀ ਜਾਰੀ ਕੀਤੇ ਗਏ ਹਨ।

ਜਹਾਜ਼ ਹਾਦਸੇ ‘ਚ ਕਈ ਲੋਗ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਘਟਨਾ ਸਥਾਨ ‘ਤੇ ਭਾਜੜ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਰਾਹਤ-ਬਚਾਅ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਜਹਾਜ਼ ‘ਚ ਵੰਦੇ ਭਾਰਤ ਮਿਸ਼ਨ ਦੇ ਤਹਿਤ ਦੁਬਈ ਤੋਂ ਮੁਸਾਫਰਾਂ ਨੂੰ ਵਾਪਸ ਲਿਆਇਆ ਜਾ ਰਿਹਾ ਸੀ।

Related News

ਕੈਨੇਡਾ ਦੇ ਅਨੇਕਾਂ ਸੂਬਿਆਂ ਵਿਚ ਮੁੜ ਤੋਂ ਕੋਰੋਨਾ ਨੇ ਫੜਿਆ ਜ਼ੋਰ, 500 ਨਵੇਂ ਪ੍ਰਭਾਵਿਤ ਕੇਸ ਪਾਏ ਸਾਹਮਣੇ

Vivek Sharma

ਓਕਵਿਲੇ ਵਿੱਚ ਇੱਕ ਮਸ਼ਹੂਰ ਸਟੀਕਹਾਉਸ ਵਿੱਚ ਕੋਵਿਡ -19 ਆਉਟਬ੍ਰੇਕ ਦੀ ਘੋਸ਼ਣਾ

Rajneet Kaur

ਨੋਵਾ ਸਕੋਸ਼ੀਆ ‘ਚ ਕੋਵਿਡ 19 ਦੇ ਮਾਮਲੇ ਘੱਟ, ਰੈਸਟੋਰੈਂਟ ਅਤੇ ਲਾਇਸੰਸਸ਼ੁਦਾ ਅਦਾਰੇ ਅਗਲੇ ਹਫਤੇ ਡਾਇਨ-ਇਨ ਸੇਵਾਵਾਂ ਲਈ ਮੁੜ ਖੁਲ੍ਹਣਗੇ

Rajneet Kaur

Leave a Comment