Channel Punjabi
Canada International News North America

ਬੀ.ਸੀ ‘ਚ ਕੋਵਿਡ 19 ਦੇ 131 ਨਵੇਂ ਕੇਸਾਂ ਦੀ ਪੁਸ਼ਟੀ

drad

ਬੀ.ਸੀ ਦੀ ਸਿਹਤ ਅਧਿਕਾਰੀ ਨੇ ਕੋਵਿਡ-19 ਦੇ 131 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਹੈ । ਇਸ ਦੌਰਾਨ ਪਿਛਲੇ ਤਿੰਨ ਦਿਨਾਂ ‘ਚ ਕੋਈ ਮੌਤ ਦਰਜ ਨਹੀ ਕੀਤੀ ਗਈ। ਸ਼ੁਕੱਰਵਾਰ ਤੋਂ ਸ਼ਨੀਵਾਰ ਤੱਕ ਕੋਰੋਨਾ ਵਾਇਰਸ ਦੇ 50 ਮਾਮਲੇ ਦਰਜ ਕੀਤੇ ਗਏ ਸਨ ਅਤੇ ਸ਼ਨੀਵਾਰ ਤੋਂ ਐਤਵਾਰ ਤੱਕ 37 ਅਤੇ  ਐਤਵਾਰ ਤੋਂ ਸੋਮਵਾਰ ਤੱਕ 44 ਕੇਸ ਦਰਜ ਕੀਤੇ ਗਏ ਹਨ। ਸੂਬੇ ‘ਚ ਮ੍ਰਿਤਕਾਂ ਦੀ ਗਿਣਤੀ 195 ਤੱਕ ਪਹੁੰਚ ਗਈ ਹੈ। ਇਸਦੇ ਨਾਲ ਕੋਰੋਨਾ ਵਾਇਰਸ ਦੇ ਮਾਮਲੇ 4,065 ਹੋ ਚੁੱਕੇ ਹਨ।

ਜਿੰਨ੍ਹਾਂ ‘ਚੋਂ 3,425 ਮਰੀਜ਼ ਠੀਕ ਹੋ ਚੁੱਕੇ ਹਨ। ਸੂਬੇ ਵਿਚ ਸਰਗਰਮ ਮਾਮਲਿਆਂ ਦੀ ਗਿਣਤੀ ਸ਼ੁੱਕਰਵਾਰ ਨੂੰ 386 ਤੋਂ ਵਧ ਕੇ 445 ਹੋ ਗਈ ਹੈ।ਕੋਵਿਡ-19 ਦੇ 9 ਮਰੀਜ਼ ਹਸਪਤਾਲ ‘ਚ ਹਨ ਅਤੇ 3 ਵਿਅਕਤੀਆਂ ਨੂੰ ਆਈ.ਸੀ.ਯੂ ‘ਚ ਭਰਤੀ ਕੀਤਾ ਗਿਆ ਹੈ।ਬੋਨੀ ਹੈਨਰੀ ਨੇ ਕਿਹਾ ਹੈ ਕਿ  ਬੀ.ਸੀ ਹੈਲਥ ਕੇਅ੍ਰ ‘ਚ ਦੋ ਹੋਰ ਕਰਮਚਾਰੀ ਕੋਰੋਨਾ ਦੀ ਲਪੇਟ ‘ਚ ਆਏ ਹਨ।

drad

Related News

ਟਰੂਡੋ ਦਾ ‘WE ਚੈਰਿਟੀ’ ਮਾਮਲੇ ‘ਤੇ ਯੂ-ਟਰਨ

Rajneet Kaur

ਬੈਕ ਟੂ ਸਕੂਲ ਪਲੈਨ ਦਾ ਪ੍ਰਚਾਰ ਕਰਨ ਲਈ ਫੋਰਡ ਸਰਕਾਰ ਵੱਲੋਂ ਐਡਵਰਟਾਈਜਿ਼ੰਗ ਕੈਂਪੇਨ ਸ਼ੁਰੂ

Rajneet Kaur

ਐਨਡੀਪੀ ਵੱਲੋਂ ਚਾਈਲਡ ਕੇਅਰ ਲੋੜਾਂ ਵਾਸਤੇ ਪ੍ਰੋਵਿੰਸਿਜ਼ ਤੇ ਟੈਰੇਟਰੀਜ਼ ਦੀ ਆਰਥਿਕ ਪੱਖੋਂ ਮਦਦ ਕਰਨ ਦੀ ਸਰਕਾਰ ਤੋਂ ਕੀਤੀ ਮੰਗ ਨੂੰ ਪਾਰਲੀਆਮੈਂਟ ਵਿੱਚ ਮਿਲਿਆ ਭਰਵਾਂ ਹੁੰਗਾਰਾ

Rajneet Kaur

Leave a Comment

[et_bloom_inline optin_id="optin_3"]