channel punjabi
Canada International News North America

ਬੀ.ਸੀ ‘ਚ ਕੋਰੋਨਾ ਵਾਇਰਸ ਕਾਰਨ 3 ਹੋਰ ਮੌਤਾਂ, 24 ਨਵੇਂ ਕੇਸ ਦਰਜ

ਵੈਨਕੂਵਰ: ਜਿਥੇ ਸਾਰੇ ਕਹਿ ਰਹੇ ਸਨ ਕਿ ਗਰਮੀਆਂ ‘ਚ ਕੋਰੋਨਾ ਵਾਇਰਸ ਘੱਟ ਸਕਦਾ ਹੈ, ਪਰ ਹੁਣ ਇਹ ਘੱਟਦਾ ਨਹੀਂ ਵੱਧ ਦਾ ਨਜ਼ਰ ਆ ਰਿਹਾ ਹੈ। ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਦੀ ਦਿਖਾਈ ਦੇ ਰਹੀ ਹੈ। ਬ੍ਰਿਟਿਸ਼ ਕੋਲੰਬੀਆਂ ‘ਦੀ ਸਿਹਤ ਅਧਿਕਾਰੀ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਕਿ ਬੀ.ਸੀ ‘ਚ ਕੋਰੋਨਾ ਵਾਇਰਸ ਕਾਰਨ 3 ਹੋਰ ਮੌਤਾਂ ਹੋਈਆਂ ਜਿਸ ਨਾਲ ਸੂਬੇ ‘ਚ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਕੁੱਲ 177 ਮੌਤਾਂ ਹੋ ਗਈਆਂ ਹਨ।

ਸੂਬਾ ਦੇ ਸਿਹਤ ਅਧਿਕਾਰੀ ਡਾ.ਬੋਨੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਕਿਹਾ ਹੈ ਕਿ ਮੰਗਲਵਾਰ ਤੋਂ ਦੋ ਦਿਨ੍ਹਾਂ ਦੇ ਅੰਦਰ ਬੀ.ਸੀ ‘ਚ 24 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿੰਨ੍ਹਾਂ ‘ਚੋਂ 15 ਨਵੇਂ ਮਾਮਲੇ ਮੰਗਲਵਾਰ ਨੂੰ ਆਏ,ਜਦੋਂ ਕਿ 9 ਬੁੱਧਵਾਰ ਨੂੰ ਹੋਏ ਹਨ। ਸੂਬੇ ‘ਚ ਮਹਾਂਮਾਰੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਕੁੱਲ 2,940 ਵਿਅਕਤੀ ਕੋਰੋਨਾ ਪੀੜਿਤ ਹਨ,ਜਿੰਨ੍ਹਾਂ ‘ਚੋਂ 2,603 ਵਿਅਕਤੀ ਠੀਕ ਹੋ ਚੁੱਕੇ ਹਨ।
ਹੈਨਰੀ ਨੇ ਇੱਕ 811 ਨੰਬਰ ਦਸਦੇ ਹੋਏ ਕਿਹਾ ਹੈ ਜੇਕਰ ਕੋਈ ਵਿਜ਼ਿਟਰ ਜਾਂ ਫਿਰ ਬੀ.ਸੀ ਦਾ ਨਿਵੇਸ਼ੀ ਅਗਰ ਕੋਵਿਡ-19 ਦੇ ਲੱਛਣਾਂ ਦਾ ਸਾਹਮਣਾ ਕਰ ਰਿਹਾ ਹੈ ਤਾਂ ਕਾਲ ਕਰ ਸਕਦੇ ਹਨ ਅਤੇ ਬੀ.ਸੀ ‘ਚ ਕਿਤੇ ਵੀ ਜਾਂਚ ਕਰਵਾਉਣ ਦਾ ਪ੍ਰਬੰਧ ਕਰ ਸਕਦੇ ਹਨ।

ਕੋਰੋਨਾ ਵਾਇਰਸ ਨਾਲ ਹੁਣ ਤੱਕ ਲਗਭਗ 11 ਮਿਲੀਅਨ ਲੋਕ ਸੰਕਰਮਿਤ ਹੋਏ ਹਨ, ਅਤੇ ਲਗਭਗ 5.15 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ।

Related News

ਇਸ ਸ਼ਹਿਰ ‘ਚ ਬੱਸ ਸਫ਼ਰ ਦੌਰਾਨ ਮਾਸਕ ਪਹਿਨਣਾ ਹੋਇਆ ਲਾਜ਼ਮੀ, ਬਿਨਾਂ ਮਾਸਕ ਸਵਾਰੀ ਨੂੰ ਬੱਸ ਤੋਂ ਉਤਾਰਨ ਦੇ ਹੁਕਮ

Vivek Sharma

ਮਿਸੀਸਾਗਾ ‘ਚ ਚਾਰ ਵੱਖ-ਵੱਖ ਥਾਵਾਂ ‘ਤੇ ਨਿੱਜੀ ਇਕੱਠਾਂ ‘ਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਲੱਗਿਆ ਭਾਰੀ ਜੁਰਮਾਨਾ

Rajneet Kaur

ਪੀਲ ਅਤੇ ਟੋਰਾਂਟੋ ਰੀਜ਼ਨ ਵੀ ਦੂਜੇ ਪੜਾਅ ‘ਚ ਸ਼ਾਮਲ, ਖੁੱਲ੍ਹੇ ਕਈ ਬਿਜਨਸ

team punjabi

Leave a Comment