channel punjabi
Canada International News North America

B.C: ਸਿਹਤ ਅਧਿਕਾਰੀਆਂ ਨੇ ਕੋਵਿਡ 19 ਦੇ ਤਿੰਨ ਦਿਨਾਂ ‘ਚ 1,959 ਨਵੇਂ ਕੇਸ ਦਰਜ ਅਤੇ 9 ਮੌਤਾਂ ਦੀ ਕੀਤੀ ਪੁਸ਼ਟੀ

ਕੈਨੇਡਾ ਵਿਚ ਕੋਰੋਨਾ ਲਾਗ ਦੀ ਮਹਾਮਾਰੀ ਦੀ ਦੂਜੀ ਲਹਿਰ ਦੇ ਚੱਲਦਿਆਂ ਦੇਸ਼ ਵਿਚ ਕੋਵਿਡ-19 ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਸਿਹਤ ਅਧਿਕਾਰੀਆਂ ਨੇ ਸੋਮਵਾਰ ਨੂੰ ਕੋਵਿਡ 19 ਦੇ ਤਿੰਨ ਦਿਨਾਂ ਵਿੱਚ 1,959 ਨਵੇਂ ਕੇਸ ਦਰਜ ਕੀਤੇ ਅਤੇ ਸੋਮਵਾਰ ਨੂੰ 9 ਮੌਤਾਂ ਦੀ ਪੁਸ਼ਟੀ ਕੀਤੀ ਹੈ।

ਸ਼ੁੱਕਰਵਾਰ ਤੋਂ ਸ਼ਨੀਵਾਰ ਤੱਕ 654 ਮਾਮਲੇ ਸਨ ਜਦੋਂ ਕਿ ਸ਼ਨੀਵਾਰ ਤੋਂ ਐਤਵਾਰ ਤੱਕ 659 ਅਤੇ ਐਤਵਾਰ ਤੋਂ ਸੋਮਵਾਰ ਤੱਕ 646 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮਾਮਲਿਆਂ ਵਿਚੋਂ 1,361 ਫਰੇਜ਼ਰ ਸਿਹਤ ਖੇਤਰ ਵਿਚ ਅਤੇ 455 ਵੈਨਕੂਵਰ ਕੋਸਟਲ ਹੈਲਥ ਵਿਚ ਸਨ। 9 ਹੋਰ ਨਵੀਆਂ ਨਾਲ ਸੂਬੇ ‘ਚ ਕੋਵਿਡ 19 ਦੀਆਂ ਕੁਲ 299 ਮੌਤਾਂ ਹੋ ਚੁੱਕੀਆਂ ਹਨ।
ਹਸਪਤਾਲ ਵਿਚ ਲੋਕਾਂ ਦੀ ਗਿਣਤੀ 14 ਤੋਂ 181 ਹੋ ਗਈ ਹੈ। ਕੈਨੇਡੀਅਨ ਹਸਪਤਾਲਾਂ ਨੂੰ ਵੱਧ ਰਹੇ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਸਮਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਦੇ ਮੁਤਾਬਕ, ਮੁੱਖ ਜਨਤਕ ਸਿਹਤ ਅਧਿਕਾਰੀ ਥੇਰੇਸਾ ਟਾਮ ਨੇ ਪੱਛਮੀ ਕੈਨੇਡਾ, ਕਿਊਬੇਕ ਅਤੇ ਓਂਟਾਰੀਓ ਦੀ ਸਥਿਤੀ ਨੂੰ ਚਿੰਤਾਜਨਕ ਦੱਸਿਆ ਅਤੇ ਇੱਥੇ ਸਥਿਤ ਸਿਹਤ ਸੰਭਾਲ ਸਰੋਤਾਂ ‘ਤੇ ਦਬਾਅ ਪਾਇਆ। ਟਾਮ ਨੇ ਕਿਹਾ, ਪਿਛਲੇ ਕੌਮੀ ਪੱਧਰ ਦੇ ਤਾਜ਼ਾ ਅੰਕੜਿਆਂ ਵਿਚ ਪਿਛਲੇ ਸੱਤ ਦਿਨਾਂ ਵਿਚ ਰੋਜ਼ਾਨਾ ਔਸਤਨ 4,3488 ਨਵੇਂ ਮਾਮਲੇ ਸਾਹਮਣੇ ਆਏ ਹਨ।

ਸੂਬੇ ਵਿੱਚ ਕੁੱਲ 6,279 ਐਕਟਿਵ ਕੋਵਿਡ 19 ਕੇਸ ਹਨ ਅਤੇ 10,928 ਲੋਕ ਸਵੈ-ਅਲੱਗ-ਥਲੱਗ ਰਹਿ ਰਹੇ ਹਨ। ਫਰੇਜ਼ਰ ਹੈਲਥ ਖੇਤਰ ਦੇ ਤਿੰਨ ਸਕੂਲਾਂ ਨੂੰ ਕੋਵਿਡ 19 ਫੈਲਣ ਕਾਰਨ ਬੰਦ ਕਰ ਦਿਤਾ ਗਿਆ ਹੈ।

Related News

ਕਲੀਵਲੈਂਡ ਏਰੀਏ ਦੇ ਸਮੂਹ ਪੰਜਾਬੀ ਭਾਈਚਾਰੇ ਨੇ ਕਿਸਾਨਾਂ ਦੇ ਹੱਕ ‘ਚ ਕਾਰ ਰੈਲੀ ਦਾ ਕੀਤਾ ਆਯੋਜਨ

Rajneet Kaur

ਅਮਰੀਕੀ ਪੁਲਿਸ ਨੇ ਇਕ ਹੋਰ ਗੈਰ ਗੋਰੇ ਵਿਅਕਤੀ ਨੂੰ ਮਾਰੀਆਂ 7 ਗੋਲੀਆਂ, ਲੋਕਾਂ ਵਲੋਂ ਜਬਰਦਸਤ ਪ੍ਰਦਰਸ਼ਨ

Rajneet Kaur

ਕੈਨੇਡਾ ਪਹੁੰਚੀ ਭਾਰਤ ਵਲੋਂ ਭੇਜੀ ਕੋਰੋਨਾ ਵੈਕਸੀਨ, ਟਰੂਡੋ ਨੇ ਭਾਰਤ ਸਰਕਾਰ ਦਾ ਕੀਤਾ ਧੰਨਵਾਦ

Vivek Sharma

Leave a Comment