channel punjabi
Canada International News North America

ਕੈਨੇਡਾ ਅਮਰੀਕੀ ਐਲੂਮੀਨੀਅਮ ‘ਤੇ 3.6 ਬਿਲੀਅਨ ਡਾਲਰ ਟੈਰਿਫ ਲਾਵੇਗਾ : ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ

ਓਟਾਵਾ: ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਕਹਿਣਾ ਹੈ ਕਿ ਅਮਰੀਕੀ ਐਲੂਮੀਨੀਅਮ ਉੱਤੇ ਕੈਨੇਡਾ 3.6 ਬਿਲੀਅਨ ਡਾਲਰ ਟੈਰਿਫ ਲਾਵੇਗਾ।

ਅਮਰੀਕਾ ਵੱਲੋਂ 16 ਅਗਸਤ ਨੂੰ ਕੈਨੇਡਾ ਉੱਤੇ ਐਲੂਮੀਨੀਅਮ ਟੈਰਿਫ ਲਾਉਣ ਦੀ ਕੀਤੀ ਜਾ ਰਹੀ ਤਿਆਰੀ ਦੇ ਸਬੰਧ ਵਿੱਚ ਫਰੀਲੈਂਡ ਨੇ ਆਖਿਆ ਕਿ ਕੈਨੇਡਾ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਜਾਵੇਗੀ।  ਉਨ੍ਹਾਂ ਆਖਿਆ ਕਿ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਕੈਨੇਡਾ ਉੱਤੇ ਇਹ ਦੋਸ਼ ਲਾਇਆ ਗਿਆ ਹੈ ਕਿ ਅਸੀਂ ਆਪਣੀ ਐਲੂਮੀਨੀਅਮ ਨਾਲ ਅਮਰੀਕੀ ਮਾਰਕਿਟ ਭਰ ਦਿੱਤੀ ਹੈ। ਫਰੀਲੈਂਡ ਤੇ ਕੈਨੇਡਾ ਦੇ ਐਲੂਮੀਨੀਅਮ ਪ੍ਰੋਡਿਊਸਰਜ਼ ਨੇ ਆਖਿਆ ਕਿ ਇਹ ਸਰਾਸਰ ਗਲਤ ਦੋਸ਼ ਹੈ।  ਫਰੀਲੈਂਡ ਨੇ ਆਖਿਆ ਕਿ ਸਰਕਾਰ ਅਗਲੇ 30 ਦਿਨ ਘਰੇਲੂ ਇੰਡਸਟਰੀ ਨਾਲ ਸਲਾਹ ਮਸ਼ਵਰਾ ਕਰਨ ਤੇ ਇਹ ਤੈਅ ਕਰਨ ਵਿੱਚ ਲਾਵੇਗੀ ਕਿ ਅਮਰੀਕਾ ਦੀਆਂ ਕਿਹੜੀਆ ਵਸਤਾਂ ਉੱਤੇ ਟੈਰਿਫ ਲਾਏ ਜਾਣੇ ਚਾਹੀਦੇ ਹਨ।

Related News

ਬਰੈਂਪਟਨ: ਰੀਜ਼ਨਲ ਕਾਉਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਵਾਰਡ ਨੰਬਰ 9-10 ਵਿੱਚ ਭੰਗ ਸਟੋਰ ਖੋਲ੍ਹਣ ਦਾ ਕੀਤਾ ਵਿਰੋਧ

Rajneet Kaur

ਓਂਟਾਰੀਓ ਅਗਲੇ ਸਾਲ ਤੱਕ ਮਹਾਂਮਾਰੀ ਦੇ ਐਮਰਜੈਂਸੀ ਹੁਕਮਾਂ ‘ਚ ਵਾਧਾ ਕਰਨ ਲਈ ਵਿਧਾਨ ਸਭਾ ‘ਚ ਕਰੇਗਾ ਬਿਲ ਪੇਸ਼

team punjabi

ਕੈਨੇਡਾ ਵਿਚ ਰਹਿ ਰਿਹਾ ਲੈਬਨਾਨੀ ਭਾਈਚਾਰਾ ਵੀ ਬੇਰੂਤ ਹਾਦਸੇ ਦੇ ਪੀੜਤਾਂ ਦੀ ਕਰੇਗਾ ਮਦਦ

Vivek Sharma

Leave a Comment