channel punjabi
Canada International News North America

ਕੈਨੇਡਾ : ਲੋਕਾਂ ਵੱਲੋਂ ਮਾਸਕ ਵਿਰੁੱਧ ਰੈਲੀਆਂ ਸ਼ੁਰੂ, ‘ਲੋਕ ਫੈਸਲਾ ਕਰਨ ਮਾਸਕ ਪਾਉਣਾ ਚਾਹੁੰਦੇ ਹਨ ਕੇ ਨਹੀਂ ‘

ਟੋਰਾਂਟੋ: ਦੁਨੀਆ ਭਰ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ। ਸਰਕਾਰ ਨੇ ਕੋਵਿਡ 19 ਤੋਂ ਬਚਣ ਲਈ ਕਈ ਨਿਯਮ ਲਾਗੂ ਕੀਤੇ ਹਨ। ਉਨ੍ਹਾਂ ਨਿਯਮਾਂ ‘ਚੋਂ ਇੱਕ ਜ਼ਰੂਰੀ ਨਿਯਮ ਮਾਸਕ ਪਹਿਨਣਾ ਵੀ ਹੈ। ਪਰ ਹੁਣ ਕੈਨੇਡਾ ਦੇ ਲੋਕ ਮਾਸਕ ਨਿਯਮ ਦੇ ਵਿਰੋਧ ‘ਚ ਸੜਕਾਂ ‘ਤੇ ਉਤਰ ਆਏ ਹਨ।

ਕੈਲਗਰੀ ਦੇ ਓਲੰਪਿਕ ਪਲਾਜ਼ਾ ਅਤੇ ਐਡਮਿੰਡਨ ‘ਚ ਅਲ਼ਬਰਟਾ ਵਿਧਾਨ ਸਭਾ ਦੇ ਬਾਹਰ ਐਤਵਾਰ ਨੂੰ ਮਾਸਕ ਦੇ ਵਿਰੋਧ ‘ਚ ਲੋਕਾਂ ਵੱਲੋਂ ਰੈਲੀ ਕੀਤੀ ਗਈ । ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਮਾਸਕ ਪਾਉਣ ਨੂੰ ਜ਼ਰੂਰੀ ਨਾ ਕਰੇ ਸਗੋਂ ਲੋਕਾਂ ਨੂੰ ਚੁਣਨ ਦੀ ਆਜ਼ਾਦੀ ਦਵੇ ਕਿ ਉਹ ਮਾਸਕ ਪਾਉਣਾ ਚਾਹੁੰਦੇ ਹਨ ਜਾ ਨਹੀਂ।

ਦੱਸ ਦਈਏ ਵੈਨਕੁਵਰ, ਕੈਲਗਰੀ, ਸਸਕੈਚਵਨ, ਵਿਨੀਪੈਗ, ਅਤੇ ਓਟਾਵਾ ‘ਚ ਲੋਕਾਂ ਨੇ  ‘ਮਾਰਚ ਟੂ ਅਨਮਾਸਕ’  ਮੁਹਿੰਮ ਨੂੰ ਭਰਵਾਂ ਹੁੰਗਾਰਾ ਦਿੱਤਾ।

ਰੈਲੀ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਹ ਡਰ ’ਤੇ ਅਧਾਰਿਤ ਨੀਤੀਆਂ ਬਾਰੇ ਚਿੰਤਤ ਹਨ, ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਮਾਸਕ ਲਾਜ਼ਮੀ ਕਰਨ ਤੇ ਲੋਕਾਂ ਦੇ ਮਿਸ਼ਰਤ ਸੰਦੇਸ਼ ਦਾ ਹਵਾਲਾ ਦਿਤਾ ਅਤੇ ਨੋਟ ਕੀਤਾ ਕਿ ਲੋਕਾਂ ਨੂੰ ਬਿਮਾਰੀ ਤੋਂ ਆਪਣੇ ਬਚਾਅ ਲਈ ਚੋਣ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ।

ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਸਾਬਕਾ ਪ੍ਰਬੰਧਕ ਤੇ ਉਮੀਦਵਾਰ ਨੇ ਸਸਕੈਚਵਨ ‘ਚ ਇਸ ਰੈਲੀ ‘ਚ ਹਿੱਸਾ ਲਿਆ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਲੋਕਾਂ ਅੰਦਰ ਡਰ ਪੈਦਾ ਕਰ ਰਹੀ ਹੈ ਕਿ ਬਿੰਨ੍ਹਾਂ ਮਾਸਕ ਦੇ ਉਹ ਦੂਜਿਆਂ ਲਈ ਖਤਰਾ ਪੈਦਾ ਕਰ ਰਹੇ ਹਨ।

Related News

ਪ੍ਰੀਮੀਅਰ ਡੱਗ ਫੋਰਡ ਦੀ ਟੂਰ ਟੀਮ ਦੇ ਸਟਾਫ ਮੈਂਬਰ ਨੇ ਕੋਵਿਡ 19 ਲਈ ਕੀਤਾ ਸਕਾਰਾਤਮਕ ਟੈਸਟ

Rajneet Kaur

ਕ੍ਰਿਸਮਸ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਸਸਕੈਟੂਨ ਪੁਲਿਸ ਨੇ ਵਧਾਈ ਚੌਕਸੀ, ਖਰੀਦਦਾਰਾਂ ਨੂੰ ਕੀਤਾ ਜਾਗਰੂਕ

Vivek Sharma

ਕੈਨੇਡਾ ਨੇ ਹਾਂਗਕਾਂਗ ਨਾਲ ਹਵਾਲਗੀ ਸੰਧੀ ਨੂੰ ਕੀਤਾ ਬਰਖ਼ਾਸਤ

Vivek Sharma

Leave a Comment