channel punjabi
Canada International News North America

ਕੋਰੋਨਾ ਵਾਇਰਸ ਦੇ ਜੋਖਮ ਨੂੰ ਘਟਾ ਸਕਦੀ ਹੈ ਕੋਲੈਸਟ੍ਰੋਲ ਦੀ ਦਵਾਈ: Hebrew University professor

ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਮਾਹਰ ਵਿਗਿਆਨੀ ਲਗਾਤਾਰ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨ। ਕਈ ਤਰ੍ਹਾਂ ਦੀਆਂ ਵੈਕਸੀਨ ਸਾਹਮਣੇ ਆਈਆਂ ਹਨ। ਜਿਥੇ ਪਹਿਲਾਂ ਟੀਬੀ ਦੀ ਦਵਾਈ ਨੂੰ ਕੋਰੋਨਾ ਵਾਇਰਸ ‘ਚ ਮਦਦਗਾਰ ਸਮਝਿਆ ਜਾ ਰਿਹਾ ਸੀ, ਹੁਣ ਉਥੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਐਂਟੀ-ਕੋਲੈਸਟ੍ਰੋਲ ਦਵਾਈ, ਫੈਨੋਫਾਈਬ੍ਰੇਟ ਕੋਰੋਨਾ ਵਾਇਰਸ ਮਰੀਜ਼ਾਂ ਲਈ ਕਾਰਗਰ ਸਾਬਿਤ ਹੋ ਸਕਦੀ ਹੈ।

ਇਕ ਵਿਆਪਕ ਤੌਰ ਤੇ ਵਰਤੀ ਜਾਂਦੀ ਐਂਟੀ-ਕੋਲੈਸਟ੍ਰੋਲ ਦਵਾਈ, ਫੈਨੋਫਾਈਬ੍ਰੇਟ (Anti-cholesterol drug fenofibrate), ਕੋਰੋਨਵਾਇਰਸ ਦੇ ਖ਼ਤਰੇ ਦੇ ਪੱਧਰ ਨੂੰ ਆਮ ਜ਼ੁਕਾਮ ਦੀ ਸਥਿਤੀ ਵਿਚ ਘਟਾ ਸਕਦੀ ਹੈ, Hebrew University  ਦੇ ਅਕਾਦਮਿਕ ਨੇ ਇਨਫੈਕਸ਼ਨ ਵਾਲੇ ਮਨੁੱਖੀ ਟਿਸ਼ੂ ‘ਤੇ ਜਾਂਚ ਕਰਨ ਤੋਂ ਬਾਅਦ ਦਾਅਵਾ ਕੀਤਾ ਹੈ।

ਯੂਨੀਵਰਸਿਟੀ ਦੇ ਗ੍ਰਾਸਸ ਸੈਂਟਰ ਆਫ ਬਾਇਓਇੰਜੀਨੀਅਰਿੰਗ ‘ਚ ਡਾਇਰੈਕਟਰ  ਯਾਕੋਵ ਨਾਹਮਿਆਸ (Yaakov Nahmias) ਨੇ ਨਿਊਯਾਰਕ ਦੇ ਮਾਊਂਟ ਸਿਨਾਈ ਮੈਡੀਕਲ ਸੈਂਟਰ ‘ਚ ਬੈਂਜਾਮਿਨ ਟੇਨੋਏਵਰ ( Benjamin tenOever)  ਨਾਲ ਸਾਂਝੀ ਸੋਧ ‘ਚ ਪਾਇਆ ਕਿ ਕੋਰੋਨਾ ਵਾਇਰਸ ਇਸ ਲਈ ਖਤਰਨਾਕ ਹੈ ਕਿਉਂਕਿ ਇਸ ਨਾਲ ਫੇਫੜਿਆਂ ‘ਚ ਚਰਬਿ ਜਮਾ ਹੋ ਜਾਂਧੀ ਹੈ, ਜਿਸ ਨੂੰ ਦੂਰ ਕਰਨ ਲਈ ਫੇਮੋਫਾਈਬਰੇਟ ਕਾਫੀ ਹੱਦ ਤਕ ਮਦਦਗਾਰ ਹੈ।

ਯੂਨੀਵਰਸਿਟੀ ਦੇ ਪ੍ਰੋਫੈਸਰ ਨਾਹਮਿਆਸ ਨੇ ਕਿਹਾ ਹੈ ਕਿ  ਅਸੀਂ ਜਿਸ ਨਤੀਜੇ ‘ਤੇ ਪੁੱਜੇ ਹਾਂ ਜੇਕਰ ਉਸ ਦੀ ਪੁਸ਼ਟੀ ਸੋਧਾਂ ‘ਚ ਵੀ ਹੁੰਦੀ ਹੈ ਤਾਂ ਇਸ ਨਾਲ ਕੋਵਿਡ-19 ਦੇ ਖਤਰੇ ਨੂੰ ਘੱਟ ਕੀਤਾ ਜਾਵੇਗਾ ਅਤੇ ਇਹ ਸਾਧਾਰਣ ਜੁਕਾਮ ਦੀ ਤਰ੍ਹਾਂ ਹੋ ਜਾਵੇਗਾ।

Related News

ਟੋਰਾਂਟੋ ਵਿੱਚ ਘਰਾਂ ਨੂੰ ਅੱਗ ਲੱਗਣ ਕਾਰਨ ਦੋ ਵਿਅਕਤੀ ਝੁਲਸੇ, 5 ਜਨਿਆਂ ਨੂੰ ਸੁਰੱਖਿਅਤ ਬਚਾਇਆ ਗਿਆ

Vivek Sharma

ਕੈਨੇਡਾ ਦੀ ਸੰਸਦ ਨੂੰ ਸੰਬੋਧਨ ਕਰਨਗੇ ਜੋਅ ਬਿਡੇਨ,ਕੈਨੇਡਾ ਸਰਕਾਰ ਨੇ ਦਿੱਤਾ ਸੱਦਾ

Vivek Sharma

ਅਮਰੀਕੀ ਰਾਸ਼ਟਰਪਤੀ ਚੋਣ : ਵੱਡੇ ਆਗੂ ਇੱਕ-ਦੂਜੇ ‘ਤੇ ਕਰ ਰਹੇ ਨੇ ਸ਼ਬਦੀ ਹਮਲੇ

Vivek Sharma

Leave a Comment