channel punjabi
Canada International News North America

ਕੈਨੇਡਾ: ਪੁਲਿਸ ਨੇ ਕੋਵਿਡ-19 ਸਬੰਧੀ ਕੁਆਰੰਟਾਈਨ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ‘ਚ ਦੋ ਅਮਰੀਕੀਆਂ ਨੂੰ ਲਾਇਆ ਜ਼ੁਰਮਾਨਾ

ਓਟਾਵਾ : ਕੈਨੇਡਾ ‘ਚ ਕੋਵਿਡ-19 ਸਬੰਧੀ ਕੁਆਰੰਟਾਈਨ ਨਿਯਮਾਂ ਦੀ ਉਲੰਘਣਾਂ ਕਰਨ ਵਾਲੇ ਦੋ ਅਮਰੀਕੀਆਂ ਨੂੰ ਜੁਰਮਾਨਾ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਨੂੰ ਓਂਟਾਰੀਓ ਦੇ ਟਾਊਨ ਵਿੱਚ ਕਈ ਵਾਰੀ ਵੇਖਿਆ ਗਿਆ ਸੀ । ਰੇਨੀ ਰਿਵਰ ਡਿਸਟ੍ਰਿਕਟ, ਜੋ ਕਿ ਥੰਡਰ ਬੇਅ, ਓਂਟਾਰੀਓ ਦੇ ਪੱਛਮ ਵਿੱਚ ਕੈਨੇਡਾ ਤੇ ਅਮਰੀਕਾ ਦੀ ਸਰਹੱਦ ਲਾਗੇ ਪੈਂਦਾ ਹੈ, ਵਿੱਚ ਓਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 66 ਸਾਲਾ ਪੁਰਸ਼ ਤੇ 65 ਸਾਲਾ ਮਹਿਲਾ 24 ਜੂਨ ਨੂੰ ਦਾਖਲ ਹੋਏ ਸਨ।

ਪੁਲਿਸ ਨੇ ਦੱਸਿਆ ਕਿ ਵਿਜ਼ੀਟਰਜ਼ ਨੂੰ ਆਪਣੇ ਕੈਨੇਡੀਅਨ ਟਿਕਾਣੇ ਤੇ ਹੀ ਜਾਣ ਤੇ ਉੱਥੇ 14 ਦਿਨਾਂ ਲਈ ਰੁਕਣ ਦੇ ਨਿਯਮਾਂ ਬਾਰੇ ਦੱਸਿਆ ਗਿਆ। ਇੱਕ ਨਿਊਜ਼ ਰਲੀਜ਼ ਵਿੱਚ ਪੁਲਿਸ ਨੇ ਆਖਿਆ ਕਿ ਦੋਵੇਂ ਵਿਅਕਤੀ ਕੁਆਰੰਟਾਈਨ ਐਕਟ ਦੀ ਉਲੰਘਣਾ ਕਰਦੇ ਪਾਏ ਗਏ ਤੇ ਉਨ੍ਹਾਂ ਨੂੰ ਟਾਊਨ ਆਫ ਫੋਰਟ ਫਰਾਂਸਿਜ਼ ਵਿਖੇ ਥਾਂ ਥਾਂ ਰੁਕਦਿਆਂ ਵੇਖਿਆ ਗਿਆ। ਨਤੀਜੇ ਵਜੋਂ ਐਕਸੈਲਸੀਅਰ, ਮਿਨੀਸੋਟਾ ਵਿੱਚ ਰਹਿਣ ਵਾਲੇ ਦੋਵਾਂ ਵਿਅਕਤੀਆਂ ਨੂੰ 1000 ਡਾਲਰ (ਪ੍ਰਤੀ ਵਿਅਕਤੀ) ਜੁਰਮਾਨਾ ਕੀਤਾ ਗਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਰਾਹੀਂ ਸਫਰ ਕਰਕੇ ਅਲਾਸਕਾ ਪਹੁੰਚਣ ਦੀ ਅਮਰੀਕੀਆਂ ਨੂੰ ਛੋਟ ਹੈ। ਪਰ ਕਈ ਸੈਲਾਨੀ ਇਸ ਛੋਟ ਦਾ ਨਜਾਇਜ਼ ਫਾਇਦਾ ਉਠਾਉਂਦੇ ਹਨ ਤੇ ਇਸ ਨੂੰ ਕੈਨੇਡਾ ਵਿੱਚ ਰਹਿਣ ਲਈ ਵਰਤਦੇ ਹਨ। ਇਸ ਗੱਲ ਨੂੰ ਲੈ ਕੇ ਅਧਿਕਾਰੀਆਂ ਵਿੱਚ ਚਿੰਤਾ ਵੀ ਬਣੀ ਹੋਈ ਹੈ।

Related News

ਕੋਰੋਨਾ ਵਾਇਰਸ ਕਾਰਨ ਹੋ ਰਹੀਆਂ ਮੌਤਾਂ ਦੀ ਦਰ ਘਟਾ ਸਕਦੀ ਹੈ , TB ਦੀ ਵੈਕਸੀਨ BCG

Rajneet Kaur

ਕੈਨੇਡਾ ਵਾਲਿਓ ਆਹ ਗੱਲਾਂ ਦਾ ਰੱਖੋ ਧਿਆਨ! ਖੁੱਸ ਸਕਦੀ ਹੈ ਤੁਹਾਡੀ ਸਾਰੀ ਜਾਇਦਾਦ

team punjabi

ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਦੇ ਪੋਤ ਨੂੰਹ ਸਰਦਾਰਨੀ ਬਲਬੀਰ ਕੌਰ ਦਾ 19 ਦਸੰਬਰ ਨੂੰ ਹੋਇਆ ਦਿਹਾਂਤ

Rajneet Kaur

Leave a Comment