channel punjabi
Canada International News North America

ਟਰੰਪ ਨੇ ਮਾਸਕ ਪਹਿਨਣ ਦਾ ਕੀਤਾ ਵਿਰੋਧ, ਕਿਹਾ ਮਾਸਕ ਪਹਿਨਣਾ ਨਹੀਂ ਕੀਤਾ ਜਾ ਸਕਦਾ ਲਾਜ਼ਮੀ

ਵਾਸ਼ਿੰਗਟਨ: ਇੰਝ ਜਾਪਦਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਫੈਲਣ ਤੋਂ ਰੋਕਣ ਲਈ ਮਾਸਕ ਨਾ ਪਹਿਨਣ ਦੇ ਆਦੇਸ਼ ਨਾ ਦੇਣ ਦੀ ਕਸਮ ਖਾਦੀ ਹੋਈ ਹੈ।

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਅਮਰੀਕੀ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਬਚਣ ਲਈ ਮਾਸਕ ਪਹਿਨਣ ਦਾ ਆਦੇਸ਼ ਨਹੀਂ ਦੇ ਸਕਦੇ । ਟਰੰਪ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਦੇਸ਼ ਦੇ ਸੰਕਰਮਿਤ ਬਿਮਾਰੀਆਂ ਦੇ ਮਾਹਰ ਡਾਕਟਰ ਐਂਥਨੀ ਫੌਸੀ ਨੇ ਸਾਰੇ ਰਾਜ ਅਤੇ ਸਿਆਸੀ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਲੋਕਾਂ ਨੂੰ ਮਾਸਕ ਪਹਿਨਣ ਲਈ ਕਹਿਣ।

ਡਾਕਟਰ ਐਂਥਨੀ ਫ਼ੌਸੀ ਨੇ ਕਿਹਾ ਕਿ ਇਸ ਮਹਾਮਾਰੀ ਨਾਲ ਲੜਨ ਲਈ ਮਾਸਕ ਪਹਿਨਣੇ ਬਹੁਤ ਜ਼ਰੂਰੀ ਹਨ ਮਾਸਕ ਪਹਿਨਣ ਦੀ ਹੁਣ ਸਾਨੂੰ ਆਦਤ ਬਣਾ ਲੈਣੀ ਚਾਹੀਦੀ ਹੈ।

ਮਾਸਕ ਨਾ ਪਹਿਨਣ ਬਾਰੇ ਰਾਸ਼ਟਰਪਤੀ ਟਰੰਪ ਦਾ ਬਿਆਨ ਡਾ.ਫੌਸੀ ਦੀ ਟਿੱਪਣੀ ਤੋਂ ਤੁਰੰਤ ਬਾਅਦ ਆਇਆ, ਜਿਸ ਤੋਂ ਲੱਗਦਾ ਹੈ ਕਿ ਚਿਹਰਾ ਢਕਣਾ ਅਮਰੀਕਾ ਦੀ ਰਾਜਨੀਤੀ ਦਾ ਵਿਸ਼ਾ ਬਣ ਗਿਆ ਹੈ ਨਾ ਕਿ ਕੋਰੋਨਾ ਤੋਂ ਬਚਣ ਲਈ। ਟਰੰਪ ਨੇ ਪਹਿਲਾਂ ਮਾਸਕ ਪਹਿਨਣ ਦਾ ਵਿਰੋਧ ਕੀਤਾ ਸੀ, ਪਰ ਪਿਛਲੇ ਸ਼ਨੀਵਾਰ ਉਹ ਪਹਿਲੀ ਵਾਰ ਜਨਤਕ ਥਾਂ ‘ਤੇ ਮਾਸਕ ਪਾਏ ਨਜ਼ਰ ਆਏ।

ਟਰੰਪ ਨੇ ਕਿਹਾ ਕਿ ਉਹ ਦੇਸ਼ ਵਿੱਚ ਮਾਸਕ ਪਹਿਨਣ ਨੂੰ ਲਾਜ਼ਮੀ ਨਹੀਂ ਕਰ ਸਕਦੇ ਇੱਥੇ ਕੁਝ ਲੋਕਾਂ ਦੀ ਆਪਣੀ ਆਜ਼ਾਦੀ ਵੀ ਹੈ ਜਿਸ ਦਾ ਸਨਮਾਨ ਕਰਨਾ ਚਾਹੀਦਾ ਹੈ।

ਜਾਰਜੀਆ ਦੇ ਰਿਬਲੀਕਨ ਗਵਰਨਰ ਬ੍ਰਾਇਨ ਕੈਂਪ ਨੇ ਵਸਨੀਕਾਂ ਨੂੰ ਅਗਲੇ ਮਹੀਨੇ ਤੋਂ ਮਾਸਕ ਪਹਿਨਣ ਦੀ ਅਪੀਲ ਕੀਤੀ ਹੈ ।

ਓਕਲਾਹੋਮਾ ਸਿਟੀ ਦੇ ਅਧਿਕਾਰੀ ਸ਼ਹਿਰ ਵਿਚ ਵਿਆਪਕ ਇਨਡੋਰ ਮਾਸਕ ਦੀ ਜ਼ਰੂਰਤ ਬਾਰੇ ਵੀ ਵਿਚਾਰ ਕਰ ਰਹੇ ਹਨ। ਅਮਰੀਕਾ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 3.6 ਮਿਲੀਅਨ ਤੋਂ ਵੱਧ ਕੇਸਾਂ ਦੀ ਪੁਸ਼ਟੀ ਹੋਈ ਹੈ।

Related News

ਸਾਬਕਾ ਬੀ.ਸੀ ਐਨਡੀਪੀ ਕੈਬਨਿਟ ਮੰਤਰੀ ਐਡ ਕਨਰੋਏ ਦਾ 73 ਸਾਲ ਦੀ ਉਮਰ ‘ਚ ਦਿਹਾਂਤ

team punjabi

ਅਮਰੀਕਾ ਵਿੱਚ ਨਹੀਂ ਰੁਕ ਰਿਹਾ ਕੋਰੋਨਾ ਵਾਇਰਸ ਦਾ ਕਹਿਰ

Vivek Sharma

ਨੇਸਕਾਂਤਾਗਾ ਫਸਟ ਨੇਸ਼ਨ ਦੇ ਵਸਨੀਕ ਤੀਜੇ ਦਿਨ ਵੀ ਬਿਨ੍ਹਾਂ ਸ਼ਾਵਰ ਜਾਂ ਟਾਇਲਟ ਕੀਤੇ ਬਿਨਾਂ ਰਹਿ ਰਹੇ ਹਨ: ਚੀਫ਼ ਕ੍ਰਿਸ ਮੂਨਿਆਸ

Rajneet Kaur

Leave a Comment