channel punjabi
Canada International News North America

ਅਮਰੀਕਾ ‘ਚ ਵਿਦੇਸ਼ੀ ਵਿਦਿਆਰਥੀਆਂ ਦਾ ਵੀਜ਼ਾ ਨਹੀਂ ਹੋਵੇਗਾ ਰੱਦ, ਟਰੰਪ ਪ੍ਰਸ਼ਾਸਨ ਨੇ ਵਾਪਸ ਲਿਆ ਫੈਸਲਾ

ਅਮਰੀਕੀ ਯੂਨੀਵਰਸਿਟੀਆਂ ‘ਚ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀਆਂ ਲਈ ਇੱਕ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ  ਵਿਦੇਸ਼ੀ ਵਿਦਿਆਰਥੀਆਂ ਦੇ ਵੀਜ਼ਾ ਰੱਦ ਕਰਨ ਵਾਲੇ ਫੈਸਲੇ ਨੂੰ ਵਾਪਸ ਲੈ ਲਿਆ ਹੈ ।ਦੱਸ ਦਈਏ ਕੁਝ ਦਿਨ ਪਹਿਲਾਂ, ਕੋਵਿਡ-19 ਮਹਾਂਮਾਰੀ ਨੂੰ ਦੇਖਦਿਆਂ, ਵਿਦੇਸ਼ਾਂ ‘ਚ ਆਨਲਾਈਨ ਕਲਾਸਾਂ ਦਾ ਵਿਕਲਪ ਹੋਣ ‘ਤੇ ਵਿਦੇਸ਼ੀ ਵਿਦਿਆਰਥੀਆਂ ਦਾ ਵੀਜ਼ਾ ਰੱਦ ਅਤੇ ਵਾਪਿਸ ਲੈਣ ਲਈ ਕਿਹਾ ਗਿਆ ਸੀ। ਇਸ ਤੋਂ ਬਾਅਦ ਇਥੇ ਪੜ੍ਹਨ ਵਾਲੇ ਭਾਰਤ ਸਮੇਤ ਹੋਰ ਵਿਦਿਆਰਥੀ ਪਰੇਸ਼ਾਨ ਹੋ ਗਏ ਸਨ।

ਫੈਡਰਲ ਜੱਜ ਐਲੀਸਨ ਬਰੂਜ (Federal Judge Allison Burroughs) ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਆਪਣਾ ਫੈਸਲਾ ਵਾਪਸ ਲੈਣ ਲਈ ਸਹਿਮਤ ਹੋ ਗਈ ਹੈ। ਇਸ ਸਬੰਧ ਵਿਚ ਕੋਈ ਨਵੇਂ ਨਿਯਮ ਲਾਗੂ ਨਹੀਂ ਕੀਤੇ ਜਾਣਗੇ। ਪੁਰਾਣੇ ਫੈਸਲੇ ਅਨੁਸਾਰ, ਇੱਥੇ ਐਫ -1 ਜਾਂ ਐਮ -1 ਵੀਜ਼ਾ ‘ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਅਮਰੀਕਾ ਛੱਡਣ ਦੇ ਆਦੇਸ਼ ਦਿੱਤੇ ਗਏ ਸਨ। ਧਿਆਨ ਯੋਗ ਹੈ ਕਿ ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸ (US Immigration and Customs Enforcement (ICE) ਨੇ 6 ਜੁਲਾਈ ਨੂੰ ਇਸ ਦਾ ਐਲਾਨ ਕੀਤਾ ਸੀ। ਇਸ ਦਾ ਵਿਰੋਧ ਕਰਦਿਆਂ ਹਾਰਵਰਡ ਯੂਨੀਵਰਸਿਟੀ ਸਣੇ ਕਈ ਅਦਾਰਿਆਂ ਨੇ ਅਦਾਲਤ ਵਿੱਚ ਅਪੀਲ ਕੀਤੀ।

ਟਰੰਪ ਪ੍ਰਸ਼ਾਸਨ ਵੱਲੋਂ ਵਿਦੇਸ਼ੀ ਵਿਦਿਆਰਥੀਆਂ ਖ਼ਿਲਾਫ਼ ਜਾਰੀ ਕੀਤੇ ਗਏ ਫਰਮਾਨ ਵਿਰੁੱਧ Harvard University ਅਤੇ Massachusetts Institute of Technology ਸਮੇਤ ਦੇਸ਼ ਭਰ ਦੇ ਕੁੱਲ 180 ਵਿਦਿਅਕ ਸੰਸਥਾਵਾਂ ਅਦਾਲਤ ਵਿੱਚ ਪਹੁੰਚੀਆਂ ਸਨ ।

 

Related News

ਟੋਰਾਂਟੋ ਵਿੱਚ ਜਨਵਰੀ ‘ਚ ਵੀ ਨਹੀਂ ਖੁੱਲ੍ਹਣਗੇ ਸਕੂਲ,ਸਕੂਲ ਬੋਰਡ ਨੇ ਦਿੱਤੇ ਸੰਕੇਤ

Vivek Sharma

ਟੋਰਾਂਟੋ ਨੇ ਵਿਅਕਤੀਗਤ ਪ੍ਰੋਗਰਾਮਾਂ ਨੂੰ ਰੱਦ ਕਰਨ ਦੀ ਮਿਆਦ 1 ਜੁਲਾਈ ਤੱਕ ਵਧਾਈ

Rajneet Kaur

MDH ਗਰੁਪ ਦੇ ਮਾਲਕ ਧਰਮਪਾਲ ਗੁਲਾਟੀ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ

Rajneet Kaur

Leave a Comment