channel punjabi
Canada International News North America Sticky

ਏਅਰ ਕੈਨੇਡਾ ਨੇ 30 ਮਾਰਗਾਂ ‘ਤੇ ਬੰਦ ਕੀਤੀ ਸੇਵਾਂ

ਓਟਾਵਾ: ਕੋਰੋਨਾ ਵਾਇਰਸ ਕਾਰਨ ਹਰ ਕਾਰੋਬਾਰ ‘ਚ ਗਿਰਾਵਟ ਨਜ਼ਰ ਆ ਰਹੀ ਹੈ। ਕਈ ਕਾਰੋਬਾਰ ਬੰਦ ਵੀ ਕੀਤੇ ਗਏ ਹਨ। ਏਅਰ ਕੈਨੇਡਾ ਨੇ 30 ਘਰੇਲੂ ਮਾਰਗਾਂ ‘ਤੇ ਸੇਵਾ ਬੰਦ ਕਰਨ ਅਤੇ ਦੇਸ਼ ਭਰ ਵਿੱਚ ਅੱਠ ਸਟੇਸ਼ਨਾਂ ਨੂੰ ਬੰਦ ਕਰਨ ਦੀ ਘੋਸ਼ਣਾ ਕੀਤੀ ਗਈ ਹੈ।

ਕੈਨੇਡਾ ਦੀ ਸਭ ਤੋਂ ਵੱਡੀ ਏਅਰਲਾਈਨ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਹੈ ਕਿ ਬਹੁਤੇ ਰੂਟ ਮੈਰਾਟਾਈਮਜ਼,ਓਂਟਾਰੀਓ ਅਤੇ ਕਿਊਬਿਕ ਵਿੱਚ ਹੋਣਗੇ। ਕਿੰਗਸਟਨ-ਟੋਰਾਂਟੋ,ਵਿੰਡਸਰ-ਮਾਂਟਰੀਅਲ਼,ਰੈਜੀਨਾ-ਵਿਨੀਪੈਗ,ਰੈਜੀਨਾ-ਓਟਾਵਾ,ਡੀਅਰ ਲੇਕ-ਸੈਂਟ ਜੌਹਨਸ,ਸੈਂਟ ਜੌਹਨਸ-ਹੈਲੀਫੈਕਸ ਮਾਰਗਾਂ ‘ਤੇ ਏਅਰ ਕੈਨੇਡਾ ਨੇ ਸੇਵਾਵਾਂ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।

ਏਅਰ ਲਾਈਨ ਨੇ ਇਕ ਬਿਆਨ ਵਿੱਚ ਕਿਹਾ ਹੈ ਕਿ ,‘ਮਹਾਂਮਾਰੀ ਕਾਰਨ ‘ਏਅਰ ਕੈਨੇਡਾ ਦੇ ਉਦਯੋਗ  ਸੁਧਾਰ ਵਿੱਚ ਘੱਟੋ-ਘੱਟ ਤਿੰਨ ਸਾਲ ਲੱਗਣਗੇ। ‘ਨਤੀਜੇ ਵਜੋਂ ਆਉਣ ਵਾਲੇ ਹਫਤਿਆਂ ਵਿੱਚ ਇਸਦੇ ਨੈਟਵਰਕ ਅਤੇ ਕਾਰਜਕ੍ਰਮ ਵਿੱਚ ਹੋਰ ਤਬਦੀਲੀਆਂ ਅਤੇ ਨਾਲ ਹੀ ਹੋਰ ਸੇਵਾਵਾਂ ਮੁਅੱਤਲ ਕਰਨ ਬਾਰੇ ਵਿਚਾਰ ਕੀਤਾ ਜਾਵੇਗਾ।

ਏਅਰ ਲਾਈਨ ਨੇ ਇਹ ਵੀ ਕਿਹਾ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਯਾਤਰਾ ਦੀ ਨਿਰੰਤਰ ਮੰਗ ਘਟ ਹੋਣ ਕਾਰਨ ਇਹ ਕਟੌਤੀ ਕਰ ਰਹੀ ਹੈ।

ਕੋਰੋਨਾ ਵਾਇਰਸ ਨਾਲ ਏਅਰ ਲਾਈਨ ਇੰਡਸਟਰੀ ਨੂੰ ਬਹੁਤ ਨੁਕਸਾਨ ਹੋਇਆਂ ਹੈ ਕਿਉਂਕਿ ਸਰਕਾਰਾਂ ਨੇ ਯਾਤਰਾ ਪਾਬੰਦੀਆਂ ਲਾਗੂ ਕੀਤੀਆਂ ਹਨ,ਜਿਸ ਵਿੱਚ ਗੈਰ-ਜ਼ਰੂਰੀ ਯਾਤਰਾ ਨੂੰ ਸੀਮਿਤ ਕਰਨਾ ਸ਼ਾਮਿਲ ਹੈ।

Related News

ਪਾਕਿਸਤਾਨ ਨੂੰ 73 ਸਾਲਾਂ ਤੋਂ ਵੀ ਨਹੀਂ ਮਿਲੀ ਆਜ਼ਾਦੀ : ਮਾਰਵੀ

Vivek Sharma

ਡਾਉਨਟਾਉਨ ਹੈਮਿਲਟਨ ‘ਚ ਸੈਟੇਲਾਈਟ ਹੈਲਥ ਫੈਸੀਲਿਟੀ ‘ਚ ਕੋਵਿਡ 19 ਆਉਟਬ੍ਰੇਕ ਦੀ ਘੋਸ਼ਣਾ

Rajneet Kaur

ਕਿਊਬਿਕ ਅਤੇ ਅਲਬਰਟਾ ‘ਚ ਕੋਰੋਨਾ ਵਾਇਰਸ ਦੇ ਨਵੇਂ ਕੇਸ ਆਏ ਸਾਹਮਣੇ

Rajneet Kaur

Leave a Comment