channel punjabi
Canada News

ਜਸਟਿਨ ਟਰੂਡੋ ਨੇ ਵਿਦਿਆਰਥੀਆਂ ਲਈ ਕਰਤਾ ਵੱਡਾ ਐਲਾਨ!

ਪ੍ਰਧਾਨ ਮੰਤਰੀ ਜਸਟੀਨ ਟਰੂਡੋ ਨੇ ਆਪਣੀ ਪ੍ਰੈਸ ਕਾਨਫਰੰਸ ਦੀ ਸ਼ੁਰੂਆਤ ਓਂਟਾਰੀਓ ਤੋਂ ਚੈਲਸੀ ਕਿਊਬਿਕ ਦੇ ਇੱਕ ਕੈਫੇ ਤੋਂ ਕੀਤੀ । ਇੱਕ ਵਾਰੀ ਫਿਰ ਉਨ੍ਹਾਂ ਇੱਥੇ ਵੇਜ ਸਬਸਿਡੀ ਪ੍ਰੋਗਰਾਮ ਦੀ ਗੱਲ ਕੀਤੀ ਤੇ ਐਲਾਨ ਕੀਤਾ ਕਿ ਵਿਦਿਆਰਥੀਆਂ ਲਈ ਅਪਰੈਲ ਦੇ 9 ਬਿਲੀਅਨ ਡਾਲਰ ਦੇ ਏਡ ਪੈਕੇਜ ਦੇ ਹਿੱਸੇ ਵਜੋਂ 500 ਗ੍ਰੀਨ ਜੌਬਜ਼ (green jobs) ਉਪਲਬਧ ਕਰਵਾਈਆਂ ਜਾਣਗੀਆਂ ।  ਟਰੂਡੋ ਨੇ ਆਖਿਆ ਕਿ ਇਸ ਯੋਜਨਾ ਦਾ ਸੱਭ ਤੋਂ ਅਹਿਮ ਹਿੱਸਾ ਨੌਜਵਾਨਾਂ ਲਈ ਉਨ੍ਹਾਂ ਸੈਕਟਰਜ਼ ਵਿੱਚ ਨੌਕਰੀਆਂ ਸਿਰਜਣਾ ਹੈ, ਜਿਨ੍ਹਾਂ ਵਿੱਚ ਵਾਧੂ ਮਦਦ ਦੀ ਲੋੜ ਹੈ। ਜਿਨ੍ਹਾਂ ਸੈਕਟਰਜ਼ ਵਿੱਚ ਰੋਜ਼ਗਾਰ ਅਤੇ ਟਰੇਨਿੰਗ ਦੇ ਮੌਕੇ ਹੋਣਗੇ ਉਹ ਹਨ ਸਵੱਛ ਤਕਨਾਲੋਜੀ ਤੇ ਕੁਦਰਤੀ ਵਸੀਲਿਆਂ ਦੇ ਸੈਕਟਰ । ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਵੇਜ ਸਬਸਿਡੀ ਪ੍ਰੋਗਰਾਮ ਨਾਲ ਕਾਰੋਬਾਰੀਆਂ ਨੂੰ ਜੋੜਨ ਲਈ ਆਪਣੀ ਮੁਹਿੰਮ ਜਾਰੀ ਰੱਖੀ । ਇਸ ਪ੍ਰੋਗਰਾਮ ਤਹਿਤ ਫੈਡਰਲ ਸਰਕਾਰ ਇੰਪਲੌਇਜ਼ ਦੇ ਵੇਜਿਜ਼ ਦਾ 75 ਫੀ ਸਦੀ ਹਿੱਸਾ ਬਰਦਾਸ਼ਤ ਕਰ ਰਹੀ ਹੈ। ਟਰੂਡੋ ਅਨੁਸਾਰ ਸਰਕਾਰ ਅਜਿਹਾ ਕਰਦੀ ਰਹੇਗੀ ਕਿਉਂਕਿ ਉਹ ਵੱਧ ਤੋਂ ਵੱਧ ਬੇਰੋਜ਼ਗਾਰ ਕੈਨੇਡੀਅਨਾਂ ਨੂੰ ਨੌਕਰੀ ਉੱਤੇ ਪਰਤਦਾ ਹੋਇਆ ਵੇਖਣਾ ਚਾਹੁੰਦੀ ਹੈ।

Related News

ਕੈਨੇਡਾ ‘ਚ ਹਾਲਾਤ ਹੋਏ ਮਾੜੇ, ਨਹੀਂ ਮਿਲ ਰਹੇ ਡਾਕਟਰ, ਦੇਖੋ, ਪੂਰਾ ਮਾਮਲਾ

Rajneet Kaur

Canada ਤੋਂ ਆਈ ਖੁਸ਼ੀ ਵਾਲੀ ਖ਼ਬਰ, ਫੋਨ ਵਰਤਣ ਵਾਲਿਆਂ ਦੀਆਂ ਲੱਗੀਆਂ ਮੋਜਾਂ,ਤੁਸੀਂ ਵੀ ਚੁੱਕੋ ਫਟਾ-ਫਟ ਮੌਕੇ ਦਾ ਫ਼ਾਇਦਾ

Rajneet Kaur

ਏਸ ਬਿਮਾਰੀ ਨੇ ਚੁਕਵਾ ਦਿੱਤੀਆਂ ਏਹਨਾਂ ਦੇਸ਼ਾਂ ਦੀਆਂ ਛਾਲਾਂ, ਪਹਿਲਾਂ ਜਾਣ ਦੇ ਸੀ ਟਿੱਚ

Rajneet Kaur

Leave a Comment