channel punjabi
Canada International News North America

ਸਾਂਤਾ ਰੋਜ਼ਾ ਗੈਂਗ ਦੇ ਨੇਤਾ ਦੀ ਗ੍ਰਿਫਤਾਰੀ ਤੋਂ ਬਾਅਦ ਹਿੰਸਾ ਘੱਟ ਜਾਣ ਦੀ ਸੀ ਉਮੀਦ, ਪਰ ਹਿੰਸਾ ਨੇ ਲਿਆ ਨਵਾ ਰੂਪ, 7 ਲੋਕਾਂ ਦੀਆਂ ਮਿਲ਼ੀਆਂ ਲਾਸ਼ਾਂ

ਮੈਕਸਿਕੀ ਸਿਟੀ:  ਉਮੀਦ ਕੀਤੀ ਜਾ ਰਹੀ ਸੀ ਕਿ  ਮੈਕਸੀਕੋ ਦੇ ਇਕ ਡਰਗ ਮਾਫੀਆ ਦੇ ਨੇਤਾ ਦੀ  ਗ੍ਰਿਫਤਾਰੀ ਸ਼ਨੀਵਾਰ ਨੂੰ ਦੇਸ਼ ਦੀ ਸਭ ਤੋਂ ਹਿੰਸਕ ਸਥਿਤੀ ਨੂੰ ਸ਼ਾਂਤ ਕਰ ਸਕਦੀ ਹੈ, ਪਰ ਇਸ ਤਰ੍ਹਾਂ ਦਾ ਕੁਝ ਹੁੰਦਾ ਦਿਖਾਈ ਨਹੀਂ ਦਿੱਤਾ ਜਦੋਂ ਸੱਤ ਵਿਅਕਤੀਆਂ ਦੀਆਂ ਗੋਲੀਆਂ ਨਾਲ ਲੱਦੀਆਂ ਲਾਸ਼ਾਂ ਇਕ ਸੜਕ ‘ਤੇ ਪਈਆਂ ਮਿਲੀਆਂ। ਨਸ਼ੀਲੀਆਂ ਦਵਾਈਆਂ ਬਣਾਉਣ ਤੇ ਵੇਚਣ ਵਾਲੇ ਗਿਰੋਹ ਨੇ ਘੋਸ਼ਣਾ ਕੀਤੀ ਹੈ ਕਿ ਉਹ ਇਸ ਸੂਬੇ ‘ਚ ਆਪਣਾ ਕੰਟਰੋਲ ਸਥਾਪਤ ਕਰਨ ਵਾਲਾ ਹੈ।

ਸਾਂਤਾ ਰੋਜ਼ਾ (Santa Rosa)  ਡੀ ਲੀਮਾ ਗਿਰੋਹ ਅਤੇ ਵਿਰੋਧੀ ਗਿਰੋਹ  ਜੈਲਿਸਕੋ ਕਾਰਟੈਲ ਨੇ ਸਾਲ 2017 ਦੇ ਆਸਪਾਸ ਉਦਯੋਗਿਕ ਰਾਜ ਦੇ ਕੰਟਰੋਲ ਲਈ ਸੰਘਰਸ਼ ਦੀ ਜੰਗ ਸ਼ੁਰੂ ਕੀਤੀ, ਉਦੋਂ ਤੋਂ ਕੇਂਦਰੀ ਗੁਆਨਾਜੁਆਤੋ ਦੇ ਰਾਜ ਵਿਚ 9,000 ਤੋਂ ਵੱਧ ਕਤਲੇਆਮ ਹੋਏ ਹਨ।  2 ਅਗਸਤ ਨੂੰ ਸਾਂਤਾ ਰੋਜ਼ਾ ਗੈਂਗ ਦੇ ਨੇਤਾ ਜੋਸ ਐਂਟੋਨੀਓ ਯੇਪੇਜ਼ ਓਰਟਿਜ ਦੀ ਗ੍ਰਿਫਤਾਰੀ ਤੋਂ ਬਾਅਦ ਹਿੰਸਾ ਘੱਟ ਜਾਣ ਦੀ ਉਮੀਦਾਂ ਸਨ ਪਰ ਅਜਿਹਾ ਨਹੀ ਹੋਇਆ।

ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸੂਬੇ ਦੀ ਸਰਹੱਦ ਨੇੜੇ ਸੜਕ ‘ਤੇ 7 ਲੋਕਾਂ ਦੀਆਂ ਲਾਸ਼ਾਂ ਡਿੱਗੀਆਂ ਮਿਲੀਆਂ ਸਨ।ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਮੌਕੇ ‘ਤੇ ਅਸਾਲਟ ਰਾਈਫਲਾਂ ਅਤੇ ਪਿਸਤੌਲਾਂ ਵਿਚੋਂ ਸ਼ੈਲ ਕਾਸਿੰਗਾਂ ਖਰਚੀਆਂ ਹੋਈਆਂ ਮਿਲੀਆਂ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਆਦਮੀ ਉਥੇ ਮਾਰੇ ਗਏ ਸਨ।

ਸ਼ਨੀਵਾਰ ਨੂੰ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਪੋਸਟ ਕੀਤੀ ਗਈ ਜਿਸ ‘ਚ 20-22 ਵਿਅਕਤੀ ਰਾਈਫਲਾਂ,50 ਬੋਰ ਦੀ ਇਕ ਸਨਾਈਪਰ ਰਾਈਫਲ ਅਤੇ ਘੱਟੋ-ਘੱਟ ਦੋ ਬੈਲਟ ਵਾਲੀਆਂ ਮਸ਼ੀਨ ਗਨ ਲੈ ਕੇ ਫੌਜੀ ਵਰਦੀ ‘ਚ ਦਿਖਾਈ ਦਿੱਤੇ ਸਨ।ਵੀਡੀਓ ‘ਚ ਉਨ੍ਹਾਂ ਵਿਅਕਤੀਆਂ ਨੇ ਆਪਣੇ-ਆਪ ਨੂੰ ਜੈਲੀਸਕੋ ਨਿਊ ਜਨਰੇਸ਼ਨ ਕਾਰਟੈਲ ਦਾ ਮੈਂਬਰ ਦੱਸਿਆ,ਜੋ ਕਿ ਸਾਂਤਾ ਰੋਜ਼ਾ ਗਿਰੋਹ ਦਾ ਵਿਰੋਧੀ ਹੈ, ਜੋ ਹੁਣ ਗੁਆਨਜੁਆਤੋ ‘ਚ ਆਪਣਾ ਕੰਟਰੋਲ ਸਥਾਪਤ ਕਰਨਾ ਚਾਹੁੰਦਾ ਹੈ।

Related News

BIG NEWS : ਕੈਨੇਡੀਅਨ ਸਪੈਸ਼ਲ ਫੋਰਸ ਨੇ ਅਫਗਾਨਿਸਤਾਨ ‘ਚ ਕੋਈ ਅਪਰਾਧ ਨਹੀਂ ਕੀਤਾ : C.S.F.

Vivek Sharma

ਬਰੈਂਪਟਨ ਦੇ ਸਕੂਲਾਂ ‘ਚ ਵਧੇ ਕੋਰੋਨਾ ਦੇ ਮਾਮਲੇ, ਵਿਰੋਧੀ ਧਿਰ ਵਿਧਾਇਕ ਨੇ ਸਰਕਾਰ ਨੂੰ ਦਿੱਤਾ ਸੁਝਾਅ

Vivek Sharma

‘ਕੋਰੋਨਾ’ ਨੂੰ ਜਾਅਲੀ ਦੱਸਣ ਵਾਲੇ ਬਾਡੀ ਬਿਲਡਰ ਦੀ ‘ਕੋਰੋਨਾ ਵਾਇਰਸ’ ਕਾਰਨ ਮੌਤ

Vivek Sharma

Leave a Comment