channel punjabi
Canada Frontline International Nazariya News North America Shows

6 ਕਤਲਾਂ ਦਾ ਮਾਮਲਾ : ਮੁੱਖ ਦੋਸ਼ੀ ਜੈਮੀ ਬੇਕਨ ਦੀ ਕਿਸਮਤ ਦਾ ਫ਼ੈਸਲਾ ਵੀਰਵਾਰ ਨੂੰ

(ਜੈਮੀ ਬੇਕਨ ਦੀ ਫਾਈਲ ਫੋਟੋ)

ਸਰੀ : ਸਾਲ 2007 ਵਿਚ ਸਰੀ ਵਿਖੇ ਹੋਏ 6 ਕਤਲਾਂ ਦਾ ਮਾਮਲਾ ਇਕ ਵਾਰ ਮੁੜ ਤੋਂ ਸੁਰਖੀਆਂ ਵਿਚ ਹੈ । ਇਸ ਕਤਲ ਕਾਂਡ ਦੇ ਮੁੱਖ ਮੁਲਜ਼ਮ ਰੈਡ ਸਕਾਰਪੀਅਨ ਗੁੱਟ ਦੇ ਜੈਮੀ ਬੇਕਨ ਬਾਰੇ ਵੀਰਵਾਰ ਨੂੰ ਵੱਡਾ ਫੈਸਲਾ ਆ ਸਕਦਾ ਹੈ ।
ਮੰਨਿਆ ਜਾ ਰਿਹਾ ਹੈ ਕਿ ਜੈਮੀ ਬੇਕਨ ਨੂੰ ਇਹਨਾ ਕਤਲਾਂ ਲਈ ਦੋਸ਼ੀ ਐਲਾਨਿਆ ਜਾਵੇਗਾ। ਸਾਲ 2007 ਅਤੇ ਇਸ ਕਤਲਕਾਂਡ ਵਿਚ ਇਕ ਨਸ਼ਾ ਤਸਕਰ ਅਤੇ ਉਸਦੇ ਤਿੰਨ ਸਾਥੀਆਂ ਨੂੰ ਫਾਂਸੀ ਦੇ ਕੇ ਅਤੇ ਬਾਕੀਆਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਜੈਮੀ ਬੇਕਨ ਵੀਰਵਾਰ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਅਦਾਲਤ ਵਿਚ ਪੇਸ਼ ਹੋਵੇਗਾ। ਇਸ ਮਾਮਲੇ ਵਿਚ ਬੇਕਨ 2009 ਤੋਂ ਜੇਲ ਵਿਚ ਬੰਦ ਹੈ।
ਦੱਸਿਆ ਜਾ ਰਿਹਾ ਹੈ ਇੱਕ ਡੀਲ ਤੈਅ ਹੋ ਚੁੱਕੀ ਹੈ ਗਏ, ਜਿਸ ਬਾਰੇ ਜੈਮੀ ਦੇ ਵਕੀਲ ਵੀਰਵਾਰ ਨੂੰ ਹੀ ਜਾਣਕਾਰੀ ਦੇਣ ਦੀ ਗੱਲ ਆਖ਼ ਰਹੇ ਨੇ। ਪਰ ਨਾਲ ਹੀ ਇਹ ਵੀ ਦੱਸ ਰਹੇ ਹਨ ਕਿ ਸਜ਼ਾ ਦੇ ਸਬੰਧ ਵਿਚ ਉਹ ਇਕ ਐਗ੍ਰੀਮੈਂਟ ਤਕ ਪਹੁੰਚ ਚੁੱਕੇ ਨੇ ।

ਉਧਰ ਇਸ ਮਾਮਲੇ ਵਿੱਚ ਡੀਲ ਤੈਅ ਹੋਣ ਦੀਆਂ ਖਬਰਾਂ ਵਿਚਾਲੇ ਮ੍ਰਿਤਕ ਕ੍ਰਿਸ ਮੋਹਨ ਦੀ ਮਾਂ ਆਈਲੀਨ ਨੇ ਨਿਰਾਸ਼ਾ ਜਤਾਈ ਹੈ। ਉਨ੍ਹਾਂ ਕਿਹਾ ਕਿ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ ਇਸ ਵਿਚ ਕਿਸੇ ਕਿਸਮ ਦੀ ਰਿਆਇਤ ਨਹੀਂ ਹੋਣੀ ਚਾਹੀਦੀ। 2007 ਵਿਚ ਹੋਏ ਇਸ ਕਤਲਕਾਂਡ ਦੇ ਪੀੜਤ ਪਰਿਵਾਰਾਂ ਨੇ ਵੀ ਇਨਸਾਫ ਦੀ ਮੰਗ ਕੀਤੀ ਹੈ ਫਿਲਹਾਲ ਸਭ ਦੀਆਂ ਨਜ਼ਰਾਂ ਹੁਣ ਵੀਰਵਾਰ ‘ਤੇ ਟਿਕੀਆਂ ਹੋਈਆਂ ਹਨ ਜਿਸ ਦਿਨ ਜੈਮੀ ਬੇਕਨ ਦੀ ਅਦਾਲਤ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਵੇਗੀ । ਸਭ ਦੀਆਂ ਨਜ਼ਰਾਂ ਹੁਣ ਅਦਾਲਤ ਦੇ ਫੈਸਲੇ ਵੱਲ ਵੀ ਲੱਗ ਚੁੱਕੀਆਂ ਹਨ।

Related News

ਪੰਜ ਮਹੀਨਿਆਂ ਬਾਅਦ ਖੇਡ ਮੈਦਾਨਾਂ ‘ਤੇ ਪਰਤੀ ਰੌਣਕ, ਖਿਡਾਰੀਆਂ ਅਤੇ ਕੋਚਾਂ ਲਈ ਇਹ ਨਵਾਂ ਤਜਰਬਾ !

Vivek Sharma

ਯੂਕਨ ‘ਚ ਕੋਰੋਨਾ ਵਾਇਰਸ ਕਾਰਨ ਪਹਿਲੀ ਮੌਤ ਹੋਈ ਦਰਜ, ਹੁਣ ਤੱਕ ਇੱਥੇ ਨਹੀਂ ਫੈਲਿਆ ਸੀ ਕੋਰੋਨਾ !

Vivek Sharma

ਕੈਨੇਡਾ ‘ਚ ਹੋਇਆ ਵੱਡਾ ਸਰਵੇ, ਨਤੀਜੇ ਦੇ ਹੋ ਰਹੇ ਨੇ ਚਰਚੇ, ‘ਫੋਰਡ’ ਸਮਰਥਕਾਂ ਲਈ ਖੁਸ਼ਖ਼ਬਰੀ

Rajneet Kaur

Leave a Comment