channel punjabi
International News

ਦੁਬਈ ਤੇ ਹਸਪਤਾਲ ਨੇ ਇੱਕ ਭਾਰਤੀ ਦਾ ਕਰੋੜਾਂ ਰੁਪਿਆਂ ਦਾ ਬਿੱਲ ਕੀਤਾ ਮੁਆਫ਼ !

ਕੋਰੋਨਾ ਦੇ ਇਲਾਜ ਲਈ ਹਸਪਤਾਲ ‘ਚ ਭਰਤੀ ਹੋਇਆ ਸੀ ਭਾਰਤੀ ਨਾਗਰਿਕ

ਕਰੀਬ 80 ਦਿਨ ਤੱਕ ਚੱਲਿਆ ਇਲਾਜ

ਇਲਾਜ ਦਾ ਬਿੱਲ ਬਣਿਆ 1 ਕਰੋੜ 52 ਲੱਖ

ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਦੌਰਾਨ ਇਨਸਾਨ ਨੂੰ ਜਿੱਥੇ ਜ਼ਿੰਦਗੀ ਬਚਾਉਣ ਲਈ ਜੱਦੋ-ਜਹਿਦ ਕਰਨੀ ਪੈ ਰਹੀ ਹੈ ਉਥੇ ਹੀ ਕੁਝ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜੋ ਕਿ ਮਨੁੱਖਤਾ ਲਈ ਮਿਸਾਲ ਪੇਸ਼ ਕਰ ਰਹੀਆਂ ਨੇ। ਦੁਬਈ ਦੇ ਇੱਕ ਹਸਪਤਾਲ ਨੇ ਇਕ ਅਜਿਹੀ ਹੀ ਮਿਸਾਲ ਪੇਸ਼ ਕੀਤੀ ਹੈ। ਹਸਪਤਾਲ ਨੇ ਇਕ ਭਾਰਤੀ ਵਿਅਕਤੀ ਦਾ ਕਰੋੜਾਂ ਰੁਪਿਆ ਦਾ ਬਿੱਲ ਮਾਫ਼ ਕਰ ਦਿੱਤਾ ਹੈ।

ਤੇਲੰਗਾਨਾ ਦੇ ਰਹਿਣ ਵਾਲੇ 42 ਸਾਲਾ ਓਡਨਾਲਾ ਰਾਜੇਸ਼ ਦਾ ਦੁਬਈ ‘ਚ 23 ਅਪ੍ਰੈਲ ਨੂੰ ਸਿਹਤ ਖ਼ਰਾਬ ਹੋਣ ਮਗਰੋਂ ਕੋਰੋਨਾ ਟੈਸਟ ਕਰਵਾਇਆ ਗਿਆ। ਉਨ੍ਹਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦਾ ਇਲਾਜ 80 ਦਿਨ ਚੱਲਿਆ। ਇਸ ਦੌਰਾਨ ਉਨ੍ਹਾਂ ਦਾ ਬਿੱਲ ਇੱਕ ਕਰੋੜ 52 ਲੱਖ ਰੁਪਏ ਬਣਿਆ। ਇਸ ਬਿੱਲ ਨੂੰ ਵੇਖ ਕੇ ਰਾਜੇਸ਼ ਦੇ ਹੋਸ਼ ਉੱਡ ਗਏ ।

ਰਾਜੇਸ਼ ਨੂੰ ਹਸਪਤਾਲ ‘ਚ ਗਲਫ ਵਰਕਰ ਪ੍ਰੋਟੈਕਸ਼ਨ ਸੁਸਾਇਟੀ ਦੇ ਮੁਖੀ ਗੁੰਢੇਲੀ ਨਰਸਿਮ੍ਹਾ ਨੇ ਦਾਖਲ ਕਰਵਾਇਆ ਸੀ। ਉਹ ਲਗਾਤਾਰ ਉਨ੍ਹਾਂ ਦਾ ਹਾਲ-ਚਾਲ ਪੁੱਛਣ ਹਸਪਤਾਲ ਵੀ ਜਾਂਦੇ ਸਨ। ਉਨ੍ਹਾਂ ਨੇ ਹੀ ਰਾਜੇਸ਼ ਦੀ ਮਦਦ ਕਰਨ ਲਈ ਪੂਰੇ ਮਾਮਲੇ ਦੀ ਜਾਣਕਾਰੀ ਦੁਬਈ ‘ਚ ਭਾਰਤੀ ਦੂਤਾਵਾਸ ਦੇ ਵਾਲੰਟੀਅਰ ਸੋਮਨਾਥ ਰੈਡੀ ਨੂੰ ਦਿੱਤੀ।

ਸੋਮਨਾਥ ਰੈਡੀ ਨੇ ਦੁਬਈ ‘ਚ ਮਜਦੂਰ ਮਾਮਲਿਆਂ ਦੇ ਭਾਰਤੀ ਰਾਜਦੂਤ ਹਰਜੀਤ ਸਿੰਘ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਹਰਜੀਤ ਸਿੰਘ ਨੂੰ ਅਪੀਲ ਕੀਤੀ ਕਿ ਰਾਜੇਸ਼ ਇੰਨਾ ਪੈਸਾ ਦੇਣ ਦੇ ਅਸਮਰੱਥ ਹੈ ਤੇ ਉਨ੍ਹਾਂ ਦੀ ਮਦਦ ਕੀਤੀ ਜਾਵੇ। ਇਸ ਤੋਂ ਬਾਅਦ ਰਾਜਦੂਤ ਹਰਜੀਤ ਸਿੰਘ ਨੇ ਦੁਬਈ ਹਸਪਤਾਲ ਦੇ ਪ੍ਰਸ਼ਾਸਨ ਨੂੰ ਖਤ ਲਿਖਿਆ ਜਿਸ ‘ਚ ਮਨੁੱਖੀ ਆਧਾਰ ‘ਤੇ ਬਿੱਲ ਮਾਫ ਕਰਨ ਦੀ ਮੰਗ ਕੀਤੀ।

ਹਸਪਤਾਲ ਪ੍ਰਸ਼ਾਸਨ ਨੇ ਇਸ ‘ਤੇ ਸਾਕਾਰਾਤਮਕ ਜਵਾਬ ਦਿੱਤਾ ਤੇ ਰਾਜੇਸ਼ ਦਾ ਬਿੱਲ ਮਾਫ ਕਰਦਿਆ ਉਨ੍ਹਾਂ ਨੂੰ ਡਿਸਚਾਰਜ ਕਰ ਦਿੱਤਾ। ਇੰਨਾ ਹੀ ਨਹੀਂ, ਰਾਜੇਸ਼ ਲਈ ਦੁਬਈ ਤੋਂ ਭਾਰਤ ਦੀ ਮੁਫ਼ਤ ਟਿਕਟ ਦਾ ਇੰਤਜ਼ਾਮ ਕੀਤਾ ਗਿਆ। ਰਾਜੇਸ਼ ਤੇ ਉਨ੍ਹਾਂ ਦੇ ਇੱਕ ਹੋਰ ਸਾਥੀ ਦੀ 10 ਹਜ਼ਾਰ ਰੁਪਏ ਨਾਲ ਮਦਦ ਵੀ ਕੀਤੀ ਗਈ।

ਦੁਬਈ ਦੇ ਹਸਪਤਾਲ ਵੱਲੋਂ ਦਰਿਆ-ਦਿਲੀ ਦਿਖਾ ਕੇ ਇੱਕ ਭਾਰਤੀ ਨਾਗਰਿਕ ਦਾ ਡੇਢ ਕਰੋੜ ਰੁਪਏ ਦਾ ਬਿੱਲ ਮੁਆਫ ਕਰਕੇ ਦੁਨੀਆ ਭਰ ਲਈ ਮਿਸਾਲ ਪੇਸ਼ ਕੀਤੀ ਹੈ। ਦੁਬਈ ਦਾ ਹਸਪਤਾਲ ਪ੍ਰਬੰਧਨ, ਭਾਰਤੀ ਰਾਜਦੂਤ ਹਰਜੀਤ ਸਿੰਘ ਅਤੇ ਸੁਸਾਇਟੀ ਦੇ ਮੁਖੀ ਗੁੰਢੇਲੀ ਨਰਸਿਮ੍ਹਾ ਇਹ ਸਭ ਸ਼ਲਾਘਾ ਦੇ ਪਾਤਰ ਹਨ।

Related News

ਸੁੱਰਖਿਆ ਪਰਿਸ਼ਦ ਦੀ ਸੀਟ ਗੁਆਉਣ ਦੇ ਬਾਵਜੂਦ ਕੈਨੇਡਾ ਸੰਯੁਕਤ ਰਾਸ਼ਟਰ ਦੇ ਪੀਸਕੀਪਿੰਗ ਮਿਸ਼ਨ ‘ਚ ਸਹਿਯੋਗ ਦੇਣਾ ਰੱਖੇਗਾ ਜਾਰੀ

Rajneet Kaur

ਅਜੈਕਸ ‘ਚ ਤਿੰਨ ਵਾਹਨਾ ਦੀ ਟੱਕਰ, ਇਕ ਵਿਅਕਤੀ ਦੀ ਮੌਤ

Rajneet Kaur

Leave a Comment