channel punjabi
International News

ਸੰਯੁਕਤ ਰਾਸ਼ਟਰ ਨੇ ਭਾਰਤੀ ਪੁਲਾੜ ਏਜੰਸੀ ‘ਇਸਰੋ’ ਦੀ ਕੀਤੀ ਸ਼ਲਾਘਾ,’ਭੁਵਨ ਪੋਰਟਲ’ ਸਰਕਾਰਾਂ ਲਈ ਬਣਿਆ ਤਾਰਨਹਾਰ

ਭਾਰਤੀ ਪੁਲਾੜ ਏਜੰਸੀ,ਇਸਰੋ (ISRO) ਵਲੋਂ ਕੋਰੋਨਾ ਮਹਾਮਾਰੀ ਖ਼ਿਲਾਫ਼ ਜਾਰੀ ਜੰਗ ਵਿਚ ਕੀਤੇ ਜਾ ਰਹੇ ਉਪਰਾਲਿਆਂ ਦੀ ਯੂਨਾਈਟਿਡ ਨੇਸ਼ਨਜ਼ ਨੇ ਸ਼ਲਾਘਾ ਕੀਤੀ ਹੈ। ਸੰਯੁਕਤ ਰਾਸ਼ਟਰ (ਯੂਐੱਨ) ਨੇ ਕੋਰੋਨਾ ਮਹਾਮਾਰੀ ਨਾਲ ਲੜ ਰਹੀਆਂ ਭਾਰਤ ਦੀਆਂ ਕੇਂਦਰ ਤੇ ਸੂਬਾ ਸਰਕਾਰਾਂ ਦੀ ਸਹਾਇਤਾ ਲਈ ਇਸਰੋ ਦੇ ਯੋਗਦਾਨ ਦੀ ਖੁੱਲ ਕੇ ਪ੍ਰਸੰਸਾ ਕੀਤੀ ਹੈ।

ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਸਰੋ ਵੱਲੋਂ ਵਿਕਸਤ ‘ਭੁਵਨ ਪੋਰਟਲ’ ਕੋਰੋਨਾ ਮਹਾਮਾਰੀ ‘ਚ ਭਾਰਤ ਸਰਕਾਰ ਲਈ ਬਹੁਤ ਹੀ ਸਹਾਇਤਾ ਕਰਨ ਵਾਲਾ ਸਾਬਿਤ ਹੋਇਆ ਹੈ। ਇਸ ਪੋਰਟਲ ਦੀ ਮਦਦ ਨਾਲ ਕੋਰੋਨਾ ਮਹਾਮਾਰੀ ਨੂੰ ਕਾਬੂ ਕਰਨ ‘ਚ ਮਦਦ ਮਿਲ ਰਹੀ ਹੈ। ‘ਭੁਵਨ’ ਇਸਰੋ ਦਾ ਜਿਓ ਪੋਰਟਲ ਹੈ ਜਿਸ ਰਾਹੀਂ ਗੂਗਲ ਅਰਥ ਵਾਂਗ ਥ੍ਰੀ ਡਾਇਮੈਂਸ਼ਨਲ ਤਸਵੀਰਾਂ ਰਾਹੀਂ ਡਾਟਾ ਸੰਗ੍ਰਹਿ ਦਾ ਕੰਮ ਕੀਤਾ ਜਾਂਦਾ ਹੈ।

ਇਸਰੋ ਦਾ ਪੁਲਾੜ ‘ਚ ਸਥਾਪਿਤ ਇਹ ਸਾਫਟਵੇਅਰ ਪਲੇਟਫਾਰਮ ਛੇ ਤਰ੍ਹਾਂ ਦੀਆਂ ਸੇਵਾਵਾਂ ‘ਚ ਮਦਦਗਾਰ ਹੈ। ਇਸ ਰਾਹੀਂ ਟ੍ਰੈਕਿੰਗ, ਹਾਟਸਪਾਟ ਦੀ ਪਛਾਣ, ਹੋਮ ਆਈਸੋਲੇਸ਼ਨ, ਸਬਜ਼ੀ ਬਾਜ਼ਾਰ, ਖ਼ੁਰਾਕੀ ਪਦਾਰਥਾਂ ਦੀ ਲੋੜ, ਵਾਤਾਵਰਨ ਆਦਿ ਦੇ ਸਬੰਧ ‘ਚ ਡਾਟਾ ਸੰਗ੍ਰਹਿ ਦਾ ਕੰਮ ਕੀਤਾ ਜਾ ਸਕਦਾ ਹੈ ।

ਜ਼ਿਕਰਯੋਗ ਹੈ ਕਿ ਭਾਰਤੀ ਪੁਲਾੜ ਏਜੰਸੀ ਇਸਰੋ ਵੱਲੋਂ ਕਈ ਦੇਸ਼ਾਂ ਨੂੰ ਆਪਣੇ ਉਪਗ੍ਰਹਿਆਂ ਰਾਹੀਂ ਅੰਕੜੇ ਉਪਲਬਧ ਕਰਵਾਏ ਜਾ ਰਹੇ ਹਨ ।

Related News

ਫੈਡਰਲ ਕੋਰੋਨਾਵਾਇਰਸ ਫੋਨ ਐਪ ਹੁਣ ਸਸਕੈਚਵਨ ਵਿੱਚ ਵੀ ਉਪਲਬਧ ਹੋਵੇਗਾ : ਪ੍ਰੀਮੀਅਰ

Vivek Sharma

ਕੈਨੇਡਾ ‘ਚ ਕੋਰੋਨਾ ਵਾਇਰਸ ਕਾਰਨ ਜਾਨ ਗੁਆਉਣ ਵਾਲਿਆਂ ਦਾ ਅੰਕੜਾ 12 ਹਜ਼ਾਰ ਤੋਂ ਹੋਇਆ ਪਾਰ, ਇਹਨਾਂ ‘ਚ ਜ਼ਿਆਦਾਤਰ ਬਜ਼ੁਰਗ

Vivek Sharma

ਏਜੰਸੀ ਨੇ ਕੈਨੇਡੀਅਨਾਂ ਨੂੰ ਮਿਸ ਵਿੱਕੀਜ਼ (Miss Vickie’s) ਚਿਪਸ ਨਾ ਖਾਣ ਦੀ ਕੀਤੀ ਅਪੀਲ

Rajneet Kaur

Leave a Comment