channel punjabi
News North America

ਸਪੇਸਐਕਸ-ਨਾਸਾ ਦੇ ਕਰੂ ਡ੍ਰੈਗਨ ਨੂੰ ਮਿਲੀ ਵੱਡੀ ਸਫਲਤਾ, ਸੁਰੱਖਿਅਤ ਅੰਤਰਰਾਸ਼ਟਰੀ ਪੁਲਾੜ ਕੇਂਦਰ ਪਹੁੰਚਿਆ ਸਪੇਸਕ੍ਰਾਫਟ

ਵਾਸ਼ਿੰਗਟਨ : ਅਮਰੀਕਾ ਨੇ ਪੁਲਾੜ ਖੇਤਰ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਸਪੇਸਐਕਸ ਅਤੇ ਨਾਸਾ ਦਾ ਕਰੂ ਡ੍ਰੈਗਨ ਸਪੇਸਕ੍ਰਾਫਟ ਨਾਸਾ ਦੇ ਪੁਲਾੜ ਯਾਤਰੀਆਂ ਰਾਬਰਟ ਬੇਨਕੇਨ ਅਤੇ ਡਗਲਸ ਹਰਲੀ ਨੂੰ ਲੈ ਕੇ ਐਤਵਾਰ ਸਫਲਤਾਪੂਰਵਕ ਅੰਤਰਰਾਸ਼ਟਰੀ ਪੁਲਾੜ ਕੇਂਦਰ ਪਹੁੰਚ ਗਿਆ। ਇਸ ਨੂੰ ਅਮਰੀਕੀ ਪੁਲਾੜ ਪ੍ਰੋਗਰਾਮ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਮੰਨਿਆ ਜਾ ਰਿਹਾ ਹੈ। ਸਪੇਸਐਕਸ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਸਪੇਸਐਕਸ ਨੇ ਦੱਸਿਆ ਕਿ ਡੌਕਿੰਗ ਕਨਫਰਮਡ-ਕਰੂ ਡ੍ਰੈਗਨ ਅੰਤਰਰਾਸ਼ਟਰੀ ਸਪੇਸ ਸੈਂਟਰ ਪਹੁੰਚ ਗਿਆ ਹੈ।

ਦੱਸ ਦਈਏ ਕਿ ਬੀਤੇ ਸ਼ਨੀਵਾਰ ਨੂੰ ਅਮਰੀਕੀ ਪੁਲਾੜ ਏਜੰਸੀ ਨਾਸਾ (NASA) ਅਤੇ ਨਿੱਜੀ ਕੰਪਨੀ ਸਪੇਸਐਕਸ (SpaceX), ਦੇ ਕਰੂ ਡ੍ਰੈਗਨ ਸਪੇਸਕ੍ਰਾਫਟ ਨੇ ਨਾਸਾ ਦੇ ਦੋ ਪੁਲਾੜ ਯਾਤਰੀਆਂ ਨੂੰ ਲੈ ਕੇ ਅੰਤਰਰਾਸ਼ਟਰੀ ਸਪੇਸ ਸੈਂਟਰ (International Space Station – ISS) ਲਈ ਸਫਲਤਾਪੂਰਵਕ ਉੱਡਾਣ ਭਰੀ ਸੀ। ਜੋ ਕਿ ਐਤਵਾਰ ਨੂੰ ਸੁਰੱਖਿਅਤ ਅੰਤਰਰਾਸ਼ਟਰੀ ਸਪੇਸ ਸੈਂਟਰ ਪਹੁੰਚ ਗਿਆ।

9 ਸਾਲਾਂ ਬਾਅਦ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਆਪਣੇ ਵਪਾਰਕ ਕਰਿਊ ਪ੍ਰੋਗਰਾਮ ਨੂੰ ਫਿਰ ਤੋਂ ਸ਼ੁਰੂ ਕੀਤਾ ਹੈ। ਇਸ ਮਿਸ਼ਨ ਦੀ ਸਫਲਤਾ ਤੋਂ ਬਾਅਦ ਹੁਣ ਅਮਰੀਕਾ ਨੂੰ ਆਪਣੇ ਪੁਲਾੜ ਯਾਤਰੀਆਂ ਨੂੰ ਪੁਲਾੜ ਵਿੱਚ ਭੇਜਣ ਲਈ ਰੂਸ ਅਤੇ ਯੂਰਪੀਅਨ ਦੇਸ਼ਾਂ ਦੀ ਮਦਦ ਨਹੀਂ ਲੈਣੀ ਪਵੇਗੀ।

ਇਸ ਮਿਸ਼ਨ ‘ਚ ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਯਾਤਰੀ ਡਗਲਸ ਹਰਲੀ ਨੂੰ ਸਪੇਸਕ੍ਰਾਫਟ ਦਾ ਕਮਾਂਡਰ ਬਣਾਇਆ ਗਿਆ ਸੀ। ਹਰਲੀ ਨੂੰ ਸਪੇਸਕ੍ਰਾਫਟ ਦੀ ਲਾਂਚਿੰਗ, ਲੈਂਡਿੰਗ ਅਤੇ ਰਿਕਵਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਡਗਲਸ 2009 ਅਤੇ 2011 ਵਿਚ ਪਹਿਲਾਂ ਵੀ ਪੁਲਾੜ ਸਟੇਸ਼ਨ ‘ਤੇ ਜਾ ਚੁੱਕੇ ਹਨ। ਡਗਲਸ ਹਰਲੀ ਸਾਲ 2000 ਵਿੱਚ ਨਾਸਾ ਨਾਲ ਜੁੜੇ ਸਨ ਇਸ ਤੋਂ ਪਹਿਲਾਂ ਉਹ ਯੂਐਸ ਮਰੀਨ ਕਾਪਸ ‘ਚ ਲੜਾਕੂ ਪਾਇਲਟ ਸਨ।

Related News

CRICKET 20:20 : ਫਾਈਨਲ ਮੈਚ ਵਿੱਚ ਭਾਰਤੀ ਕ੍ਰਿਕੇਟ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ, ਸੀਰੀਜ਼ ‘ਤੇ ਕੀਤਾ ਕਬਜ਼ਾ

Vivek Sharma

ਕੈਨੇਡਾ ਤੋਂ ਬਾਅਦ ਇਹਨਾਂ ਯੂਰਪੀ ਦੇਸ਼ਾਂ ਵਿੱਚ ਕੋਰੋਨਾ ਦੀ ਦੂਜੀ ਲਹਿਰ, ਲਗਾਇਆ ਗਿਆ ਕਰਫਿਊ

Vivek Sharma

ਕਾਤਲ ਵ੍ਹੇਲ ‘ਓਰਕਾ’ ਦੇ ਖ਼ਤਰਨਾਕ ਹਮਲਿਆਂ ਤੋਂ ਬਚਾਅ ਲਈ ਮਾਹਿਰ ਲੈਣਗੇ ਆਰਟੀਫੀਸ਼ਲ ਇੰਟੈਲੀਜੈਂਸ AI ਦਾ ਸਹਾਰਾ

Vivek Sharma

Leave a Comment