channel punjabi
Canada News North America

ਸਕੂਲ ਖੋਲਣ ਦੇ ਮੁੱਦੇ ‘ਤੇ ਅਧਿਆਪਕਾਂ ਅਤੇ ਓਂਟਾਰੀਓ ਸਰਕਾਰ ਵਿਚਾਲੇ ਰੇੜਕਾ ਜਾਰੀ

ਅਧਿਆਪਕ ਜਥੇਬੰਦੀਆਂ ਅਤੇ ਉਂਟਾਰੀਓ ਸਰਕਾਰ ਵਿਚਾਲੇ ਵਿਵਾਦ ਜਾਰੀ

ਸਕੂਲ ਖੋਲ੍ਹਣ ਦੇ ਮੁੱਦੇ ‘ਤੇ ਅਧਿਆਪਕਾਂ ਨੇ ਸਰਕਾਰ ਤੋਂ ਕੀਤੇ ਵੱਡੇ ਸਵਾਲ

ਓਨਟਾਰੀਓ ਦੀਆਂ ਚਾਰ ਅਧਿਆਪਕ ਜਥੇਬੰਦੀਆਂ ਹੋਈਆਂ ਇਕਜੁੱਟ

ਜੇਕਰ ਅਧਿਆਪਕਾਂ ਜਾਂ ਵਿਦਿਆਰਥੀਆਂ ਨੂੰ ਕੁਛ ਹੁੰਦਾ ਤਾਂ ਕੀ ਸਰਕਾਰ ਹੋਵੇਗੀ ਇਸ ਲਈ ਜ਼ਿੰਮੇਵਾਰ ? : ਅਧਿਆਪਕ ਜਥੇਬੰਦੀਆਂ

ਟੋਰਾਂਟੋ : ਕੈਨੇਡਾ ਵਿਚ ਸਕੂਲ ਖੋਲ੍ਹਣ ਤੋਂ ਬਾਅਦ ਸਕੂਲ ਅਧਿਆਪਕਾਂ ਅਤੇ ਸਰਕਾਰ ਵਿਚਾਲੇ ਜਾਰੀ ਰੇੜਕਾ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ । ਓਂਟਾਰੀਓ ਸੈਕੰਡਰੀ ਸਕੂਲ ਦੇ ਅਧਿਆਪਕ ਫੈੱਡਰੇਸ਼ਨ ਨੇ ਕਿਹਾ ਕਿ ਜੇਕਰ ਸਕੂਲ ਖੋਲ੍ਹਣ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਿਹਤ ਤੇ ਸੁਰੱਖਿਆ ਖਤਰੇ ਵਿਚ ਪੈਂਦੀ ਹੈ ਤਾਂ ਉਹ ਇਸ ਵਿਰੁੱਧ ਇਕੱਠੇ ਹੋ ਕੇ ਸ਼ਿਕਾਇਤ ਦਰਜ ਕਰਵਾਉਣਗੇ।

ਓਂਟਾਰੀਓ ਸੂਬਾ ਸਰਕਾਰ ਤੇ 4 ਅਧਿਆਪਕ ਸੰਗਠਨਾਂ ਵਿਚਕਾਰ ਕੰਮ ਵਾਲੇ ਸਥਾਨ ‘ਤੇ ਸੁਰੱਖਿਆ ਨੂੰ ਨਜ਼ਰਅੰਦਾਜ਼ ਕਰਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਖੁਦ ਬੱਚਿਆਂ ਦੇ ਮਾਪੇ ਵੀ ਹੌਲੀ ਸਕੂਲ ਖੁੱਲ੍ਹ ਦੇ ਪੱਖ ਵਿੱਚ ਨਹੀਂ ਹਨ, ਕਿਉਂਕਿ ਹਰ ਪਰਿਵਾਰ ਚਾਹੁੰਦਾ ਹੈ ਜਦੋਂ ਤਕ ਕੋਰੋਨਾ ਦਾ ਕੋਈ ਹੱਲ ਨਹੀਂ ਹੋ ਜਾਂਦਾ ਬੱਚਿਆਂ ਦੇ ਸਕੂਲ ਨਾ ਖੋ੍ਹਲੇ ਜਾਣ।

ਅਧਿਆਪਕ ਯੂਨੀਅਨ ਵਿਚ 1,90,000 ਅਧਿਆਪਕ ਤੇ ਸਿੱਖਿਆ ਕਾਮੇ ਹਨ। ਇਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਿਹਤ ਸੁਰੱਖਿਆ ਨੂੰ ਲੈ ਕੇ ਲਾਪਰਵਾਹੀ ਵਰਤਦੀ ਹੈ ਤਾਂ ਉਹ ਇਸ ਵਿਰੁੱਧ ਸ਼ਿਕਾਇਤ ਦਰਜ ਕਰਨਗੇ। ਓਂਟਾਰੀਓ ਇੰਗਲਿਸ਼ ਕੈਥੋਲਿਕ ਟੀਚਰਜ਼ ਐਸੋਸੀਏਸ਼ਨ, ਓਂਟਾਰੀਓ ਸੈਕੰਡਰੀ ਸਕੂਲ ਟੀਚਰਜ਼ ਫੈਡਰੇਸ਼ਨ, ਦਿ ਐਲੀਮੈਂਟਰੀ ਟੀਚਰਜ਼ ਫੈਡਰੇਸ਼ਨ ਆਫ ਓਂਟਾਰੀਓ ਅਤੇ ਫਰੈਂਕੋ ਓਂਟਾਰੀਓ ਦਾ ਦੋਸ਼ ਹੈ ਕਿ ਸੁਰੱਖਿਆ ਮਾਪਦੰਡਾਂ ਨੂੰ ਨਜ਼ਰ ਅੰਦਾਜ਼ ਕਰ ਕੇ ਸਕੂਲ ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਇਹ ਨਾ ਸੋਚੇ ਕਿ ਕੋਈ ਵੀ ਸਿੱਖਿਆ ਕਰਮਚਾਰੀ ਆਪਣੀ ਸਿਹਤ ਤੇ ਸੁਰੱਖਿਆ ਦਾ ਬਲਿਦਾਨ ਦੇਵੇਗਾ।
ਸੂਬਾ ਚਾਹੁੰਦਾ ਹੈ ਕਿ 8ਵੀਂ ਗਰੇਡ ਦੇ ਵਿਦਿਆਰਥੀਆਂ ਨੂੰ ਕਲਾਸ ਦਾ ਆਕਾਰ ਘਟਾਏ ਬਿਨਾਂ ਹੀ ਪੜ੍ਹਾਇਆ ਜਾਵੇ। ਬਹੁਤੇ ਸਕੂਲਾਂ ਵਿਚ ਕਲਾਸਾਂ ਨੂੰ ਪੂਰੀਆਂ ਭਰ ਕੇ ਪੂਰਾ ਦਿਨ ਵਿਦਿਆਰਥੀਆਂ ਨੂੰ ਪੜ੍ਹਾਏ ਜਾਣ ਲਈ ਯੋਜਨਾ ਬਣਾਈ ਗਈ ਹੈ। ਬੋਰਡ ਕਲਾਸ ਦੇ ਵਿਦਿਆਰਥੀਆਂ ਨੂੰ ਥੋੜ੍ਹੀ ਪੜ੍ਹਾਈ ਆਨਲਾਈਨ ਕਰਵਾਉਣ ਲਈ ਯੋਜਨਾ ਹੈ। ਅਧਿਆਪਕ ਸੰਗਠਨਾਂ ਅਤੇ ਕਈ ਮਾਪਿਆਂ ਦੀ ਮੰਗ ਹੈ ਕਿ ਕਲਾਸਾਂ ਵਿਚ ਥੋੜ੍ਹੇ ਬੱਚੇ ਬਿਠਾਏ ਜਾਣ ਤਾਂ ਕਿ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

Related News

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ, ਠੀਕ ਹੋਣ ‘ਚ ਲੱਗ ਸਕਦੈ 2 ਸਾਲ ਤੱਕ ਦਾ ਸਮਾਂ : ਮਾਹਿਰ

Rajneet Kaur

ਹੈਲਥ ਕੈਨੇਡਾ ਨੇ ਜਾਨਸਨ ਐਂਡ ਜਾਨਸਨ ਦੇ ਇੱਕ ਖੁਰਾਕ ਵਾਲੇ ਟੀਕੇ ਨੂੰ ਦਿੱਤੀ ਮਨਜ਼ੂਰੀ, ਹੁਣ ਕੈਨੇਡਾ ਵਿੱਚ ਚਾਰ ਵੈਕਸੀਨਾਂ ਨੂੰ ਪ੍ਰਵਾਨਗੀ

Vivek Sharma

ਡੋਨਾਲਡ ਟਰੰਪ ਵਲੋਂ ਚੀਨ ਅਤੇ ਰੂਸ ਨੂੰ ਵੱਡਾ ਝਟਕਾ, 100 ਤੋਂ ਵੱਧ ਅਦਾਰਿਆਂ ‘ਤੇ ਲਾਈ ਪਾਬੰਦੀ

Vivek Sharma

Leave a Comment