channel punjabi
International News

ਵੱਡੀ ਖ਼ਬਰ : ਭਾਰਤ ਨੇ ਬਣਾਈ ਕੋਰੋਨਾ ਦੀ ਸਵਦੇਸ਼ੀ ਵੈਕਸੀਨ, ਪਹਿਲੇ ਪੜਾਅ ਦਾ ਮਨੁੱਖੀ ਟ੍ਰਾਇਲ ਰਿਹਾ ਸ਼ਾਨਦਾਰ !

ਕੋਰੋਨਾ ਵੈਕਸੀਨ ਨੂੰ ਲੈ ਕੇ ਕਈ ਦੇਸ਼ਾਂ ਨੇ ਵੱਟੀ ਚੁੱਪ !

‘ਸਵਦੇਸ਼ੀ ਵੈਕਸੀਨ ਦੇ ਪਹਿਲੇ ਪੜਾਅ ਦਾ ਟ੍ਰਾਇਲ ਹੋਇਆ ਪੂਰਾ’

ਤੁਹਾਡੇ ਲਾਅਰੇ ਤੁਹਾਨੂੰ ਮੁਬਾਰਕ, ਭਾਰਤ ਨੇ ਲੱਭ ਲਿਆ ਤੋੜ@ਆਤਮ ਨਿਰਭਰ!


ਨਵੀਂ ਦਿੱਲੀ: ਦੁਨੀਆ ਦੇ ਬਾਕੀ ਦੇਸ਼ਾਂ ਦੀ ਅੱਜਕਲ‌੍ਹ-ਅੱਜਕਲ੍ਹ ਵਿਚਾਲੇ ਭਾਰਤ ਨੇ ਕੋਰੋਨਾ ਵਾਇਰਸ ਲਈ ਵੈਕਸੀਨ ਬਣਾ ਕੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਭਾਰਤ ਦੀ ਪਹਿਲੀ ਸਵਦੇਸ਼ੀ ਕੋਰੋਨਾ ਵੈਕਸੀਨ ‘ਕੋਵਾਕਸਿਨ’ ਦਾ ਮਨੁੱਖੀ ਟਰਾਇਲ ਫਿਲਹਾਲ ਵੱਖ-ਵੱਖ ਸੂਬਿਆਂ ‘ਚ ਚੱਲ ਰਿਹਾ ਹੈ। ਹਰਿਆਣਾ ਦੇ ਰੋਹਤਕ ਦੇ ਮੈਡੀਕਲ ਸਾਇੰਸ ਦੇ ਪੋਸਟ-ਗ੍ਰੇਜੂਏਟ ਇੰਸਟੀਚਿਊਂਟ (PGI, ROHTAK) ‘ਚ ‘ਕੋਵਾਕਸਿਨ’ ਦੇ ਮਨੁੱਖੀ ਟਰਾਇਲ ਦੇ ਪਹਿਲਾ ਪੜਾਅ ਦਾ ਪਹਿਲਾ ਹਿੱਸਾ ਪੂਰਾ ਕਰ ਲਿਆ ਗਿਆ ਹੈ। ਹੁਣ ਇੱਥੇ ਦੂਜੇ ਹਿੱਸੇ ਦੀ ਤਿਆਰੀ ਸ਼ੁਰੂ ਹੋ ਗਈ ਹੈ।

ਸ਼ਨਿਚਰਵਾਰ ਨੂੰ ਪਹਿਲੇ ਪੜਾਅ ਦੇ ਦੂਜੇ ਹਿੱਸੇ ਤਹਿਤ ਛੇ ਲੋਕਾਂ ਨੂੰ ਟੀਕਾ ਲਗਾਇਆ ਗਿਆ। ਖ਼ਬਰ ਏਜੰਸੀ ਨਾਲ ਗੱਲ ਕਰਦਿਆਂ ਵੈਕਸੀਨ ਟਰਾਇਲ ਟੀਮ ਮੁਖੀ (ਜਾਂਚਕਰਤਾ) ਡਾ. ਸਵਿਤਾ ਸ਼ਰਮਾ ਨੇ ਕਿਹਾ ਕਿ ਵੈਕਸੀਨ ਦੇ ਟਰਾਇਲ ਦੇ ਪਹਿਲੇ ਪੜਾਅ ਦਾ ਪਹਿਲਾ ਹਿੱਸਾ ਪੂਰਾ ਕਰ ਲਿਆ ਗਿਆ ਹੈ। ਪੂਰੇ ਭਾਰਤ ‘ਚ 50 ਲੋਕਾਂ ਨੂੰ ਟੀਕਾ ਦਿੱਤਾ ਗਿਆ ਸੀ, ਨਤੀਜਾ ਵਧੀਆ ਆਇਆ ਹੈ।

ਦਿੱਲੀ ਏਮਜ਼ ‘ਚ ਪਹਿਲੇ ਪੜਾਅ ਦਾ ਟਰਾਇਲ ਜਾਰੀ
ਆਈਸੀਐੱਮਆਰ (ICMR) ਤੇ ਭਾਰਤ ਬਾਓਟੇਕ. (BHARAT BIOTEC) ਦੇ ਸਹਿਯੋਗ ਨਾਲ ਬਣੀ ਦੇਸ਼ ਦੀ ਪਹਿਲੀ ਕੋਰੋਨਾ ਵੈਕਸੀਨ ਦਾ ਮਨੁੱਖੀ ਟਰਾਇਲ ਦਿੱਲੀ ਦੇ ਏਮਜ਼ ‘ਚ ਚੱਲ ਰਿਹਾ ਹੈ। ਦਿੱਲੀ ਦੇ ਏਮਜ਼ ‘ਚ ਫਿਲਹਾਲ ਵੈਕਸੀਨ ਦੇ ਪਹਿਲਾਂ ਪੜਾਅ ਦਾ ਕਲੀਨਿਕਲ ਟਰਾਇਲ ਚੱਲ ਰਿਹਾ ਹੈ। ਮਨੁੱਖੀ ਟਰਾਇਲ ਸ਼ੁਰੂ ਹੋਣ ਦੇ ਦੂਜੇ ਦਿਨ ਸ਼ਨਿਚਰਵਾਰ ਨੂੰ ਪੰਜ ਲੋਕਾਂ ਨੂੰ ਕੋਰੋਨਾ ਟੀਕਾ ਲਗਾਇਆ ਗਿਆ। ਏਮਜ਼ ‘ਚ ਪਹਿਲੇ ਪੜਾਅ ‘ਚ 100 ਲੋਕਾਂ ‘ਤੇ ਟੀਕੇ ਦਾ ਟਰਾਇਲ ਹੋਣਾ ਹੈ। ਸ਼ੁੱਕਰਵਾਰ ਨੂੰ ਟਰਾਇਲ ਸ਼ੁਰੂ ਹੋਣ ‘ਤੇ ਇੱਕ 30 ਸਾਲ ਦੇ ਨੌਜਵਾਨ ਨੂੰ ਟੀਕਾ ਲਗਾਇਆ ਗਿਆ ਸੀ। ਇਸ ਤਰ੍ਹਾਂ ਹੁਣ ਤਕ 6 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ।

ਗੱਲ ਜੇਕਰ ਨਤੀਜੇ ਦੀ ਕਰੀਏ ਤਾਂ ਪਹਿਲੇ ਪੜਾਅ ਵਿੱਚ ਕਿਸੇ ਵੀ ਤਰਾਂ ਦਾ ਸਾਈਡ ਇਫੈਕਟ ਨਜ਼ਰ ਨਹੀਂ ਆਇਆ ਹੈ। ਦੂਜੇ ਪੜਾਅ ਤੋਂ ਬਾਅਦ ਨਤੀਜੇ ਜੇਕਰ ਉਮੀਦ ਅਨੁਸਾਰ ਰਹੇ ਤਾਂ ਇੱਕ ਗੱਲ ਯਕੀਨੀ ਤੋਰ ‘ਤੇ ਮੰਨੀ ਜਾਵੇਗੀ ਕਿ ਕੋਰੋਨਾ ਵੈਕਸੀਨ ਇਸੇ ਸਾਲ ਆ ਸਕਦੀ ਹੈ । ਹਾਲਾਂਕਿ ਰੂਸ ਵੀ ਵੈਕਸੀਨ ਬਣਾਏ ਜਾਣ ਦਾ ਦਾਅਵਾ ਕਰ ਚੁੱਕਾ ਹੈ,ਇਹ ਵੈਕਸੀਨ ਆਮ ਲੋਕਾਂ ਲਈ ਕਦੋਂ ਉਪਲਬਧ ਹੋ ਸਕੇਗੀ ਇਸ ਬਾਰੇ ਉਸਨੇ ਹਾਲੇ ਤੱਕ ਕੁਝ ਵੀ ਨਹੀਂ ਦੱਸਿਆ। ਫਿਲਹਾਲ ਭਾਰਤ ਨੇ ਸਵਦੇਸ਼ੀ ਵੈਕਸੀਨ ਬਣਾ ਕੇ ਕੋਰੋਨਾਵਾਇਰਸ ਰੂਪੀ ਹਨ੍ਹੇਰੇ ਵਿੱਚ ਦੁਨੀਆ ਨੂੰ ਜ਼ਿੰਦਗੀ ਅਤੇ ਆਸ ਦੀ ਨਵੀਂ ਰੋਸ਼ਨੀ ਦਿਖਾ ਦਿੱਤੀ ਹੈ।

Related News

ਅੰਤਰਰਾਸ਼ਟਰੀ ਯਾਤਰੀਆਂ ਲਈ ਅਲਬਰਟਾ ਸਰਕਾਰ ਨੇ ਲਿਆ ਵੱਡਾ ਫੈਸਲਾ, ਸ਼ਰਤਾਂ ਪੂਰੀਆਂ ਕਰਨ ‘ਤੇ ਇਕਾਂਤਵਾਸ ਦੀ ਹੱਦ ‘ਚ ਕੀਤੀ ਤਬਦੀਲੀ

Vivek Sharma

ਭਾਰਤੀ ਨਾਗਰਿਕ ਗੈਰ ਕਾਨੂੰਨੀ ਢੰਗ ਨਾਲ ਪੈਦਲ ਹੀ ਕੈਨੇਡਾ ਤੋਂ ਸੰਯੁਕਤ ਰਾਜ ਅਮਰੀਕਾ ‘ਚ ਹੋਇਆ ਦਾਖਲ

Rajneet Kaur

ਵੋਹਾਨ: ਸ਼ੂਟਿੰਗ ਦੇ ਸਬੰਧ ਵਿੱਚ 23 ਸਾਲਾ ਨੌਜਵਾਨ ਗ੍ਰਿਫਤਾਰ, ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖ਼ਲ

Rajneet Kaur

Leave a Comment