channel punjabi
Canada International News North America

ਵੋਹਾਨ: ਸ਼ੂਟਿੰਗ ਦੇ ਸਬੰਧ ਵਿੱਚ 23 ਸਾਲਾ ਨੌਜਵਾਨ ਗ੍ਰਿਫਤਾਰ, ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖ਼ਲ

ਵੋਹਾਨ ਵਿੱਚ ਤੜ੍ਹਕਸਾਰ ਹੋਈ ਸ਼ੂਟਿੰਗ ਦੇ ਸਬੰਧ ਵਿੱਚ ਜਾਂਚ ਲਈ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਨੂੰ ਸੱਦਿਆ ਗਿਆ। ਯੌਰਕ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਇਹ ਸ਼ੂਟਿੰਗ ਸੋਮਵਾਰ ਨੂੰ 12:30 ਦੇ ਨੇੜੇ ਤੇੜੇ ਹਾਈਵੇਅ 7 ਤੇ ਜੇਨ ਏਰੀਆ ਵਿੱਚ ਸਥਿਤ ਬੈਂਕੁਏਟ ਹਾਲ ਦੇ ਪਾਰਕਿੰਗ ਲੌਟ ਵਿੱਚ ਵਾਪਰੀ।

ਪੁਲਿਸ ਨੇ ਦੱਸਿਆ ਕਿ ਇੱਕ ਅਧਿਕਾਰੀ ਨੇ ਕ੍ਰੈਡਿਸਟੋਨ ਰੋਡ ਨੇੜੇ ਹਾਈਵੇਅ 7 ਉੱਤੇ ਟਰੈਫਿਕ ਸਬੰਧੀ ਜੁਰਮ ਲਈ ਇੱਕ ਡਰਾਈਵਰ ਨੂੰ ਗੱਡੀ ਰੋਕਣ ਵਾਸਤੇ ਆਖਿਆ। ਪਰ ਉਹ ਡਰਾਈਵਰ ਨਹੀਂ ਰੁਕਿਆ ਤੇ ਉੱਥੋਂ ਫਰਾਰ ਹੋ ਗਿਆ। ਥੋੜ੍ਹੀ ਹੀ ਦੂਰੀ ਉੱਤੇ ਪੁਲਿਸ ਅਧਿਕਾਰੀਆਂ ਨੂੰ ਉਹ ਕਾਰ ਮਿਲ ਗਈ ਤੇ ਉੱਥੇ ਹੀ ਦੋਵਾਂ ਧਿਰਾਂ ਵੱਲੋਂ ਇੱਕ ਦੂਜੇ ਉੱਤੇ ਗੋਲੀਆਂ ਚਲਾਈਆਂ ਗਈਆਂ। ਇੱਕ 23 ਸਾਲਾ ਨੌਜਵਾਨ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਹ ਮੁਕਾਬਲਾ ਡਰਾਈਵਰ ਤੇ ਪੁਲਿਸ ਅਧਿਕਾਰੀਆਂ ਦਰਮਿਆਨ ਵਾਪਰਨ ਕਾਰਨ ਐਸ ਆਈ ਯੂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Related News

ਬਰੈਂਪਟਨ ‘ਚ ਹੋਈ ਗੋਲੀਬਾਰੀ ‘ਚ 20 ਸਾਲਾਂ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ

Rajneet Kaur

BIG NEWS : ਕੀ ਕਾਂਗਰਸ ‘ਚ ਨਵਜੋਤ ਸਿੰਘ ਸਿੱਧੂ ਨੂੰ ਖੂੰਜੇ ਲਾਉਣ ਦੀ ਹੋ ਚੁੱਕੀ ਹੈ ਤਿਆਰੀ !

Vivek Sharma

ਨਸ਼ਾ ਤਸਕਰਾਂ ਖਿਲਾਫ ਪੁਲਿਸ ਦਾ ਵੱਡਾ ਐਕਸ਼ਨ

Vivek Sharma

Leave a Comment