channel punjabi
Canada International News North America

ਇਕ ਵਿਅਕਤੀ ਨੇ ਜਗਮੀਤ ਸਿੰਘ ਨੂੰ ਗ੍ਰਿਫਤਾਰ ਕਰਨ ਅਤੇ ਲੜਨ ਦੀ ਦਿੱਤੀ ਸੀ ਧਮਕੀ, ਹਾਲੇ ਤੱਕ ਉਸ ਵਿਅਕਤੀ ਦੀ ਨਹੀਂ ਹੋਈ ਸ਼ਨਾਖ਼ਤ

ਓਟਾਵਾ: ਕੀ ਕੋਈ ਸ਼ਾਂਤੀ ਨਾਲ ਸੜਕ ਤੇ ਤੁਰ ਸਕਦਾ ਹੈ? ਜ਼ਾਹਰ ਨਹੀਂ ਜੇ ਤੁਸੀਂ ਜਗਮੀਤ ਸਿੰਘ ਹੋ, ਜਿਵੇਂ ਕਿ ਇੱਕ ਵਾਇਰਲ ਵੀਡੀਓ ਵਿੱਚ ਇੱਕ ਵਿਅਕਤੀ ਜਗਮੀਤ ਸਿੰਘ ਨੂੰ ਓਟਾਵਾ ਦੇ ਸ਼ਹਿਰ ਵਿੱਚ ਗ੍ਰਿਫਤਾਰ ਕਰਨ ਅਤੇ ਉਸ ਨਾਲ ਲੜਨ ਦੀ ਧਮਕੀ ਦਿੰਦਾ ਹੋਇਆ ਦਿਖਾਈ ਦੇ ਰਿਹਾ ਹੈ।

ਐਨਡੀਪੀ ਦੇ ਆਗੂ ਜਗਮੀਤ ਸਿੰਘ ਨੂੰ ਇੱਕ ਵਿਅਕਤੀ ਵਲੋਂ ਗ੍ਰਿਫ਼ਤਾਰ ਕਰਵਾਉਣ ਦੀ ਧਮਕੀ ਦਿੱਤੀ ਗਈ ਸੀ ਉਸ ਦੀ ਹਾਲੇ ਤੱਕ ਸ਼ਨਾਖ਼ਤ ਨਹੀਂ ਹੋ ਸਕੀ ਹੈ। ਇਸੇ ਤਹਿਤ ਜਗਮੀਤ ਸਿੰਘ ਨੇ ਕਿਹਾ ਹੈ ਕਿ ਕੈਨੇਡਾ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਣੀ ਚਾਹੀਦੀ ਹੈ।

ਐਨਡੀਪੀ ਦੇ ਆਗੂ ਜਗਮੀਤ ਸਿੰਘ ਨੇ ਕਿਹਾ , “ਹਮਲੇ ਦੀ ਸੂਰਤ ਵਿਚ ਉਹ ਆਪਣਾ ਬਚਾਅ ਕਰਨ ਦੀ ਤਾਕਤ ਰੱਖਦੇ ਸਨ ਪਰ ਹਰ ਐਮ.ਪੀ. ਸਰੀਰਕ ਪੱਖੋਂ ਤਕੜਾ ਨਹੀਂ ਹੁੰਦਾ। ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਉਪਰ ਟਿੱਪਣੀ ਕਰਦਿਆਂ ਜਗਮੀਤ ਸਿੰਘ ਨੇ ਕਿਹਾ, “ਮੈਂ ਕਈ ਸਾਲ ਮਾਰਸ਼ਲ ਆਰਟਸ ਦੀ ਟ੍ਰੇਨਿੰਗ ਲਈ ਹੈ, ਇਸ ਲਈ ਕਿਸੇ ਵੀ ਥਾਂ ‘ਤੇ ਇਕੱਲਾ ਘੁੰਮ-ਫਿਰ ਸਕਦਾ ਹਾਂ।”

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਚੁਣੇ ਹੋਏ ਨੁਮਾਇਦਿਆਂ ਤੱਕ ਪਹੁੰਚਣ ਦਾ ਹੱਕ ਹੈ ਪਰ ਸੁਰੱਖਿਆ ਦਾ ਖ਼ਾਸ ਖ਼ਿਆਲ ਰੱਖਿਆ ਜਾਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਬੀਤੇ ਸ਼ੁੱਕਰਵਾਰ ਨੂੰ ਵਾਪਰੀ ਘਟਨਾ ਦੀ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਪਾਰਲੀਮੈਂਟ ਹਿੱਲ ਦੇ ਸਾਹਮਣੇ ਵਾਲੀ ਸੜਕ ‘ਤੇ ਪੈਦਲ ਜਾ ਰਹੇ ਜਗਮੀਤ ਸਿੰਘ ਦਾ ਵਿਅਕਤੀ ਪਿੱਛਾ ਕਰ ਕਰ ਰਿਹਾ ਹੈ ਅਤੇ ਜਗਮੀਤ ਸਿੰਘ ਨੂੰ ਗੱਲਾਂ ‘ਚ ਉਲਝਾਉਣ ਦਾ ਯਤਨ ਕਰਦਿਆਂ ਗ੍ਰਿਫ਼ਤਾਰ ਕਰਵਾਉਣ ਦੀ ਧਮਕੀ ਦਿੰਦਾ ਹੈ।

ਕਲਿੱਪ, ਜਿਸ ਨੂੰ 300,000 ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਵਿਚ ਉਹ ਵਿਅਕਤੀ ਵੈਲਿੰਗਟਨ ਗਲੀ ‘ਤੇ ਐਨਡੀਪੀ ਨੇਤਾ ਦੇ ਨਾਲ-ਨਾਲ ਤੁਰਦਾ ਦਿਖ ਰਿਹਾ ਹੈ।

Related News

ਭਾਰਤ ਨੇ ਕੈਨੇਡਾ ਤੋਂ ਡਿਪਲੋਮੈਟਿਕ ਮਿਸ਼ਨਾਂ ਦੀ ਸੁਰੱਖਿਆ ਯਕੀਨੀ ਬਨਾਉਣ ਦੀ ਕੀਤੀ ਮੰਗ

Vivek Sharma

ਟੋਰਾਂਟੋ ਵਿੱਚ ਘਰਾਂ ਨੂੰ ਅੱਗ ਲੱਗਣ ਕਾਰਨ ਦੋ ਵਿਅਕਤੀ ਝੁਲਸੇ, 5 ਜਨਿਆਂ ਨੂੰ ਸੁਰੱਖਿਅਤ ਬਚਾਇਆ ਗਿਆ

Vivek Sharma

Leave a Comment