channel punjabi
International News

ਲਿਬਨਾਨ ਦੀ ਰਾਜਧਾਨੀ ਬੈਰੂਤ ‘ਚ ਸ਼ਕਤੀਸ਼ਾਲੀ ਧਮਾਕੇ , ਅਨੇਕਾਂ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ, ਸੈਂਕੜੇ ਫੱਟੜ

ਲਿਬਨਾਨ ਦੀ ਰਾਜਧਾਨੀ ਬੈਰੂਤ ‘ਚ ਸ਼ਕਤੀਸ਼ਾਲੀ ਧਮਾਕੇ

ਅਨੇਕਾਂ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ, ਸੈਂਕੜੇ ਸਖ਼ਤ ਫੱਟੜ

ਵੱਖ-ਵੱਖ ਦੇਸ਼ਾਂ ਨੇ ਘਟਨਾ ਤੇ ਜਤਾਇਆ ਅਫਸੋਸ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੀੜਤਾਂ ਨਾਲ ਦੁੱਖ ਕੀਤਾ ਸਾਂਝਾ

ਬੈਰੂਤ/ਟੋਰਾਂਟੋ : ਲਿਬਨਾਨ ਦੀ ਰਾਜਧਾਨੀ ਬੈਰੂਤ ‘ਚ ਸ਼ਕਤੀਸ਼ਾਲੀ ਧਮਾਕਾ ਹੋਇਆ ਹੈ। ਲਿਬਨਾਨ ਸਕਿਊਰਿਟੀ ਅਤੇ ਮੈਡੀਕਲ ਸਰਵਿਸਿਜ਼ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਗਈ ਹੈ ਕਿ ਘੱਟੋ ਘੱਟ 70 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਲਗਭਗ 15 ਮਿੰਟ ਦੇ ਅੰਤਰਾਲ ‘ਤੇ ਇਕ ਤੋਂ ਬਾਅਦ ਇਕ ਦੋ ਧਮਾਕੇ ਹੋਣ ਨਾਲ ਸੁਰੱਖਿਆ ‘ਤੇ ਸਵਾਲ ਵੀ ਖੜ੍ਹੇ ਹੋ ਗਏ ਹਨ।

ਦੇਸ਼ ਦੇ ਸਿਹਤ ਮੰਤਰੀ ਅਨੁਸਾਰ ਲਿਬਨਾਨ ਦੀ ਰਾਜਧਾਨੀ ਬੈਰੂਤ ਵਿਚ ਭਿਆਨਕ ਧਮਾਕੇ ਵਿਚ ਸੈਂਕੜੇ ਲੋਕ ਜ਼ਖ਼ਮੀ ਹੋ ਗਏ ਹਨ। ਮੰਗਲਵਾਰ ਨੂੰ ਹੋਏ ਜ਼ੋਰਦਾਰ ਧਮਾਕੇ ਨੇ ਬੈਰੂਤ ਦੇ ਕਈ ਹਿੱਸਿਆਂ ਨੂੰ ਹਿਲਾ ਕੇ ਰੱਖ ਦਿੱਤਾ, ਜਿਸ ਨਾਲ ਆਸਮਾਨ ਵਿਚ ਧੂੰਏਂ ਦਾ ਗੁਬਾਰ ਛਾ ਗਿਆ। ਸ਼ੁਰੂਆਤੀ ਜਾਣਕਾਰੀ ਅਨੁਸਾਰ ਵਿਸਫੋਟ ਰਾਜਧਾਨੀ ਦੇ ਬੰਦਰਗਾਹ ਖੇਤਰ ਵਿਚ ਹੋਇਆ ਜਿਸ ਵਿਚ ਕਈ ਸਾਰੇ ਗੁਦਾਮ ਬਣੇ ਹੋਏ ਸਨ। ਧਮਾਕਾ ਇੰਨਾ ਤੇਜ਼ ਸੀ ਕਿ ਵਿਸਫੋਟ ਪੂਰੇ ਸ਼ਧਹਿਰ ਵਿਚ ਮਹਿਸੂਸ ਕੀਤਾ ਗਿਆ। ਧਮਾਕੇ ਤੋਂ ਬਾਅਦ ਬੈਰੂਤ ਦੀਆਂ ਸੜਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਧਮਾਕਾ ਇੰਨਾ ਜ਼ਬਰਦਸਤ ਸੀ ਕਿ ਨੇੜੇ ਦੀਆਂ ਕਈ ਇਮਾਰਤਾਂ ਦਾ ਨਾਮੋ-ਨਿਸ਼ਾਨ ਤੱਕ ਮਿਟ ਗਿਆ। ਧਮਾਕੇ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਪੀੜਤਾਂ ਨਾਲ ਦੁੱਖ ਸਾਂਝਾ ਕੀਤਾ ਹੈ।

PM ਟਰੂਡੋ ਨੇ ਟਵੀਟ ਕਰਕੇ ਕਿਹਾ ਕਿ ਬੈਰੂਤ ਤੋਂ ਇਕ ਬਹੁਤ ਹੀ ਦੁੱਖ ਭਰੀ ਖਬਰ ਮਿਲੀ ਹੈ। ਕੈਨੇਡੀਅਨ ਉਨ੍ਹਾਂ ਸਾਰਿਆਂ ਬਾਰੇ ਸੋਚ ਰਹੇ ਹਨ ਜੋ ਜ਼ਖਮੀ ਹੋਏ ਹਨ ਤੇ ਜੋ ਆਪਣੇ ਪਿਆਰਿਆਂ ਨੂੰ ਲੱਭ ਰਹੇ ਹਨ ਤੇ ਆਪਣੇ ਪਿਆਰਿਆਂ ਨੂੰ ਗੁਆ ਚੁੱਕੇ ਹਨ। ਅਸੀਂ ਤੁਹਾਨੂੰ ਆਪਣੇ ਵਿਚਾਰਾਂ ਵਿਚ ਯਾਦ ਰੱਖਾਂਗੇ ਤੇ ਅਸੀਂ ਹਰ ਮੁਮਕਿਨ ਮਦਦ ਲਈ ਤਿਆਰ ਹਾਂ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਆਪਣੇ ਟਵੀਟ ਵਿਚ ਕਿਹਾ ਕਿ ਉਹ ਬੈਰੂਤ ਦੀਆਂ ਤਸਵੀਰਾਂ ਤੇ ਵੀਡੀਓਜ਼ ਦੇਖ ਦੇ ਹੈਰਾਨ ਹਨ। ਮੇਰੀਆਂ ਪ੍ਰਾਰਥਨਾਵਾਂ ਇਸ ਭਿਆਨਕ ਹਾਦਸੇ ਦੀ ਚਪੇਟ ਵਿਚ ਆਉਣ ਵਾਲਿਆਂ ਦੇ ਨਾਲ ਹਨ। ਬ੍ਰਿਟੇਨ ਪ੍ਰਭਾਵਿਤ ਬ੍ਰਿਟੇਨ ਵਾਸੀਆਂ ਸਣੇ ਹਰ ਮੁਮਕਿਨ ਸਹਾਇਤਾ ਲਈ ਤਿਆਰ ਹੈ।

ਦੱਸਿਆ ਜਾ ਰਿਹਾ ਹੈ ਇਹ ਬੀਤੇ ਦੋ ਸਾਲਾਂ ਦਾ ਸਭ ਤੋਂ ਭਿਆਨਕ ਬੰਬ ਧਮਾਕਾ ਹੈ ਸੋ ਲਿਬਨਾਨ ਦੀ ਰਾਜਧਾਨੀ ਬੇਰੂਤ ‘ਚ ਹੋਇਆ। ਧਮਾਕੇ ‘ਚ ਸੈਂਕੜੇ ਜ਼ਖ਼ਮੀ ਹੋਏ ਹਨ ਪਰ ਮਲਬੇ ਦਾ ਜਿੱਡਾ ਅੰਬਾਰ ਹੈ ਤੇ ਜ਼ਖ਼ਮੀਆਂ ਦੀ ਜੋ ਸਥਿਤੀ ਹੈ, ਉਸ ਦੇ ਮੱਦੇਨਜ਼ਰ ਮ੍ਰਿਤਕਾਂ ਦੀ ਗਿਣਤੀ ਸੈਂਕੜਿਆਂ ‘ਚ ਹੋ ਸਕਦੀ ਹੈ। ਕਾਫੀ ਲੋਕਾਂ ਦੇ ਮਲਬੇ ‘ਚ ਦਬੇ ਹੋਣ ਦਾ ਖ਼ਦਸ਼ਾ ਹੈ। ਸਥਾਨਕ ਰੈੱਡ ਕਰਾਸ ਅਧਿਕਾਰੀ ਨੇ ਸੈਂਕੜਿਆਂ ਦੇ ਮਾਰੇ ਜਾਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਇਜ਼ਰਾਈਲ ਨੇ ਧਮਾਕੇ ‘ਚ ਆਪਣਾ ਹੱਥ ਹੋਣ ਤੋਂ ਇਨਕਾਰ ਕੀਤਾ ਹੈ।

ਧਮਾਕਾ ਏਨਾ ਭਿਆਨਕ ਸੀ ਕਿ ਦੂਰ-ਦੂਰ ਤਕ ਦੀਆਂ ਇਮਾਰਤਾਂ ‘ਚ ਲੱਗੇ ਸ਼ੀਸ਼ੇ ਟੁੱਟ ਗਏ ਤੇ ਆਲੇ-ਦੁਆਲੇ ਦੀਆਂ ਇਮਾਰਤਾਂ ਦੀਆਂ ਬਾਲਕੋਨੀਆਂ ਢਹਿ-ਢੇਰੀ ਹੋ ਗਈਆਂ। ਧਮਾਕੇ ਦੀ ਆਵਾਜ਼ ਕਈ ਮੀਲ ਦੂਰ ਤਕ ਸੁਣੀ ਗਈ। ਲੋਕਾਂ ਨੇ ਸਮਿਝਆ ਕਿ ਭੂਚਾਲ ਆ ਗਿਆ ਹੈ ਤੇ ਉਹ ਅੰਨ੍ਹੇਵਾਹ ਭੱਜਣ ਲੱਗੇ ਪਰ ਜਦੋਂ ਸਥਿਤੀ ਦੀ ਜਾਣਕਾਰੀ ਮਿਲੀ ਤਾਂ ਲੋਕ ਆਪਣਿਆਂ ਦੀ ਭਾਲ ‘ਚ ਧਮਾਕੇ ਵਾਲੀ ਥਾਂ ਵੱਲ ਭੱਜੇ। ਕੁਝ ਹੀ ਦੇਰ ‘ਚ ਘਟਨਾ ਵਾਲੀ ਥਾਂ ਦੇ ਨੇੜੇ-ਤੇੜੇ ਹਜ਼ਾਰਾਂ ਲੋਕਾਂ ਦੀ ਭੀੜ ਇਕੱਠੀ ਹੋ ਗਈ। ਅਜਿਹੇ ‘ਚ ਜ਼ਖ਼ਮੀਆਂ ਤਕ ਪੁੱਜਣ ਤੇ ਉਥੋਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਦੇ ਕੰਮ ‘ਚ ਲੱਗੀ ਐਂਬੂਲੈਂਸਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

Related News

7 ਜਨਵਰੀ ਵੀਰਵਾਰ ਨੂੰ ਸਵੇਰੇ 11 ਵਜੇ ਐਕਸਹਪ੍ਰੈੱਸ ਵੇਅ ‘ਤੇ ਕਿਸਾਨ ਚਾਰ ਪਾਸਿਓ ਕੱਢਣਗੇ ਟਰੈਕਟਰ ਮਾਰਚ

Rajneet Kaur

BC ELECTION : ਵੋਟਿੰਗ ਪ੍ਰਕਿਰਿਆ ਜਾਰੀ, ਮੇਲ ਰਾਹੀਂ ਵੋਟਿੰਗ ਨੇ ਬਣਾਇਆ ਨਵਾਂ ਰਿਕਾਰਡ

Vivek Sharma

ਓਂਟਾਰੀਓ ਨੇ ਨਵੇਂ ਕੋਵਿਡ 19 ਸਟ੍ਰੇਨ ਦੇ ਤਿੰਨ ਹੋਰ ਮਾਮਲਿਆਂ ਦੀ ਕੀਤੀ ਪੁਸ਼ਟੀ

Rajneet Kaur

Leave a Comment