channel punjabi
Canada International News North America

ਲਾਪਤਾ ਮਾਸੂਮ ਬੱਚੀਆਂ ਦੀਆਂ ਮਿਲੀਆਂ ਲਾਸ਼ਾਂ, ਪੁਲਿਸ ਨੂੰ ਸ਼ੱਕ – ਪਿਓ ਨੇ ਹੀ ਕੀਤਾ ਕਤਲ

ਲਾਪਤਾ ਮਾਸੂਮ ਬੱਚੀਆਂ ਦੀਆਂ ਮਿਲੀਆਂ ਲਾਸ਼ਾਂ

ਰੋਮੀ ਅਤੇ ਨੋਹਰਾ ਕਰੀਬ ਪੰਜ ਦਿਨਾਂ ਤੋਂ ਸਨ ਲਾਪਤਾ

ਪੁਲਿਸ ਨੂੰ ਸ਼ੱਕ, ਪਿਓ ਨੇ ਹੀ ਕੀਤਾ ਕਤਲ

ਕਿਊਬੈਕ : ਬੀਤੇ ਕੁਝ ਦਿਨਾਂ ਤੋਂ ਲਗਾਤਾਰ ਸੁਰਖੀਆਂ ਵਿੱਚ ਰਹੇ ਕਿਊਬੈਕ ਸਿਟੀ ਤੋਂ 2 ਮਾਸੂਮ ਲੜਕੀਆਂ ਦੇ ਅਗਵਾ ਹੋਣ ਦੇ ਮਾਮਲੇ ਦਾ ਦਰਦਨਾਕ ਅੰਤ ਹੋਇਆ ਹੈ। ਕਿਊਬੈਕ ਦੀ ਸੂਬਾਈ ਪੁਲਿਸ ਨੂੰ ਦੋ ਲੜਕੀਆਂ ਦੀਆਂ ਲਾਸ਼ਾਂ ਮਿਲੀਆਂ ਹਨ ਜਿਨ੍ਹਾਂ ਨੂੰ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦੇ ਪਿਤਾ ਦੁਆਰਾ ਅਗਵਾ ਕੀਤਾ ਗਿਆ ਸੀ । ਕਿਊਬਿਕ ਸਿਟੀ ਦੇ ਦੱਖਣ-ਪੱਛਮ ਵਿੱਚ ਸੇਂਟ-ਅਪੋਲੀਨੇਅਰ ਵਿੱਚ ਤਿੰਨ ਦਿਨਾਂ ਤੋਂ ਇਹਨਾਂ ਕੁੜੀਆਂ ਦੀ ਭਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਸੀ।

ਪੁਲਿਸ ਨੇ ਪਹਿਲਾਂ ਵੀਰਵਾਰ ਦੁਪਹਿਰ ਜਾਰੀ ਕੀਤੇ ਅੰਬਰ ਅਲਰਟ ਨੂੰ ਚੁੱਕ ਲਿਆ ਹੈ, ਅਤੇ ਹੁਣ ਇਹਨਾਂ ਲੜਕੀਆਂ ਦੇ ਪਿਤਾ 44 ਸਾਲਾ ਮਾਰਟਿਨ ਕਾਰਪੈਂਸੀਅਰ ਦੀ ਭਾਲ ਵਿੱਚ ਤੇਜ਼ੀ ਲਿਆ ਰਹੀ ਹੈ।

ਸੈਰੇਟਾ ਡੂ ਕੂਬੇਕ ਦੇ ਬੁਲਾਰੇ ਦਾ ਕਹਿਣਾ ਹੈ ਕਿ ਪੈਰਾ ਮੈਡੀਕਲ ਪੱਖ ਤੋਂ ਕੁੜੀਆਂ ਦੀ ਸਥਿਤੀ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਉਧਰ ਇਸ ਮਾਮਲੇ ਦੀ ਜਾਂਚ ਕਰ ਰਹੀ ਟੀਮ ਵੀ ਫਿਲਹਾਲ ਕੁਝ ਵੀ ਕਹਿਣ ਤੋਂ ਇਨਕਾਰ ਕਰ ਰਹੀ ਹੈ । ਸਰਜੈਂਟ ਐਨ ਮੈਥਿਯੂ ਨੇ ਕਿਹਾ, “ਅਸੀਂ ਇਸ ਸਮੇਂ ਕਿਸੇ ਵੀ ਮੌਤ ਦੀ ਪੁਸ਼ਟੀ ਨਹੀਂ ਕਰ ਰਹੇ ਹਾਂ,” ਉਹ ਹੋਰ ਜਾਣਕਾਰੀ ਨਹੀਂ ਦੇ ਸਕੀ, ਸਿਰਫ ਇਹ ਹੀ ਕਿਹਾ ਕਿ ਉਹ “ਨਿਰਜੀਵ” ਪਾਏ ਗਏ ਸਨ ।

ਇਸ ਪੂਰੇ ਮਾਮਲੇ ‘ਤੇ ਕਿਊਬੈਕ ਦੇ ਪ੍ਰੀਮੀਅਰ François Legault ਨੇ ਦੁੱਖ ਜ਼ਾਹਰ ਕਰਦਿਆਂ ਇਸ ਨੂੰ ਕੌਮੀ ਤ੍ਰਾਸਦੀ ਆਖਿਆ ਹੈ।

ਇਸ ਤੋਂ ਪਹਿਲਾਂ ਸ਼ਨੀਵਾਰ, ਸਰੇਟਾ ਡੂ ਕਿਊਬੈਕ ਦੇ ਜਾਂਚ ਕਰਤਾਵਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਾਰਪੈਂਟੀਅਰ ਅਤੇ ਉਸ ਦੀਆਂ ਦੋ ਬੇਟੀਆਂ ਰੋਮੀ ਅਤੇ ਨੋਹਰਾ, ਜਿਨ੍ਹਾਂ ਦੀ ਉਮਰ 11 ਅਤੇ 6 ਸਾਲ ਹੈ, ਦੇ ਲੱਭਣ ਦੀ ਉਮੀਦ ਹੈ । ਪਰ ਅਜਿਹਾ ਹਕੀਕਤ ਨਹੀਂ ਹੋ ਸਕਿਆ।

ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਸੇਂਟ-ਅਪੋਲੀਨੇਅਰ ਦੇ ਜੰਗਲ ਵਾਲੇ ਖੇਤਰ ਦੀ ਭਾਲ ‘ਤੇ ਧਿਆਨ ਕੇਂਦਰਿਤ ਕਰ ਰਹੀ ਸੀ। ਕੈਨੇਡੀਅਨ ਆਰਮਡ ਫੋਰਸਿਜ਼ ਦਾ ਇੱਕ ਹੈਲੀਕਾਪਟਰ ਵੀ ਇਸ ਭਾਲ ਵਿੱਚ ਸ਼ਾਮਲ ਹੋਇਆ ਸੀ।

ਇਨ੍ਹਾਂ ਦੋਹਾਂ ਕੁੜੀਆਂ ਨੂੰ ਆਖਰੀ ਵਾਰ ਬੁੱਧਵਾਰ ਨੂੰ ਇੱਕ ਸੁਵਿਧਾ ਸਟੋਰ ਵਿੱਚ ਆਪਣੇ ਪਿਤਾ ਦੇ ਨਾਲ ਵੇਖਿਆ ਗਿਆ ਸੀ। ਲਗਭਗ ਇੱਕ ਘੰਟੇ ਬਾਅਦ, ਕਾਰਪੈਂਸੀਅਰ ਦਾ ਵਾਹਨ ਸਟੋਰ ਦੇ 15 ਕਿਲੋਮੀਟਰ ਪੱਛਮ ਵਿੱਚ ਹਾਈਵੇ-20 ਤੇ ਕ੍ਰੈਸ਼ ਹੋ ਗਿਆ ਸੀ। ਸਰੇਟਾ ਡੂ ਕਿਊਬੇਕ ਦੇ ਬੁਲਾਰੇ ਸਰਗੇਟ ਲੂਯਿਸ – ਫਿਲਿਪ ਬੀਬੀਓ ਨੇ ਕਿਹਾ ਕਿ. ਜਦੋਂ ਅਧਿਕਾਰੀ ਪਹੁੰਚੇ ਤਾਂ ਉੱਥੇ ਕੋਈ ਨਹੀਂ ਮਿਲਿਆ।

ਬੀਬੀਓ ਨੇ ਕਿਹਾ ਕਿ ਕਈ ਗਵਾਹਾਂ ਅਤੇ ਬੱਚਿਆਂ ਦੀ ਮਾਂ ਦੀ ਇੰਟਰਵਿਊ ਲੈਣ ਤੋਂ ਬਾਅਦ, ਜਾਂਚਕਰਤਾਵਾਂ ਨੂੰ ਵਿਸ਼ਵਾਸ ਕਰਨ ਦਾ ਵੱਡਾ ਕਾਰਨ ਸੀ ਕਿ ਲੜਕੀਆਂ ਨੂੰ ਉਨ੍ਹਾਂ ਦੇ ਪਿਤਾ ਨੇ ਅਗਵਾ ਕਰ ਲਿਆ ਸੀ।

ਫਿਲਹਾਲ ਪੁਲਿਸ ਇਨ੍ਹਾਂ ਕੁੜੀਆਂ ਦੇ ਪਿਤਾ ਮਾਰਟਿਨ ਕਾਰਪੈਂਸੀਅਰ ਨੂੰ ਲੱਭ ਰਹੀ ਹੈ ।

Related News

ਕੈਨੇਡਾ ਅੰਦਰ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਸੰਕਰਮਣ ਦੇ 383 ਨਵੇਂ ਮਾਮਲੇ ਆਏ ਸਾਹਮਣੇ

Vivek Sharma

ਐਮਪੀਪੀ ਨੀਨਾ ਟਾਂਗਰੀ ਨੇ ਸੋਸ਼ਲ ਸਰਵਿਸਿਜ਼ ਰਲੀਫ ਫੰਡ ਦੇ ਰੂਪ ‘ਚ ਪੀਲ ਰੀਜਨ ਨੂੰ ਵਾਧੂ 5,669,000 ਡਾਲਰ ਦੇਣ ਦਾ ਕੀਤਾ ਐਲਾਨ

Rajneet Kaur

BIG NEWS : ਕੋਰੋਨਾ ਸਬੰਧੀ ਸਰਕਾਰੀ ਜਾਗਰੂਕਤਾ ਅਭਿਆਨ ‘ਚ ਮਾਹਿਰ ਕਰ ਰਹੇ ਨੇ ਅਤਿਕਥਨੀ : ਸਰਵੇਖਣ ਦੀ ਰਿਪੋਰਟ

Vivek Sharma

Leave a Comment