channel punjabi
International News USA

ਰਾਸਟਰਪਤੀ ਅਹੁਦਾ ਛੱਡਣ ਤੋਂ ਪਹਿਲਾਂ ਹੀ ਵਧੀਆਂ ਟਰੰਪ ਦੀਆਂ ਮੁਸ਼ਕਲਾਂ, ਟੈਕਸ ਘੁਟਾਲਾ ਮਾਮਲੇ ‘ਚ ਜਾਂਚ ਹੋਈ ਸ਼ੁਰੂ

ਵਾਸ਼ਿੰਗਟਨ : ਡੋਨਾਲਡ ਟਰੰਪ ਦੇ ਰਾਸ਼ਟਰਪਤੀ ਅਹੁਦਾ ਛੱਡਣ ਤੋਂ ਪਹਿਲਾਂ ਹੀ ਉਨ੍ਹਾਂ ਦੀਆਂ ਪਰੇਸ਼ਾਨੀਆਂ ਸ਼ੁਰੂ ਹੋ ਗਈਆਂ ਹਨ। ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਕੰਪਨੀ ‘ਤੇ ਟੈਕਸ ਅਦਾਇਗੀ ਵਿਚ ਗੜਬੜੀ ਦੇ ਦੋਸ਼ ਵਿਚ ਦੋ ਸੰਮਨ ਜਾਰੀ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਇਕ ਅਪਰਾਧਿਕ ਮਾਮਲੇ ਦੀ ਜਾਂਚ ਮੈਨਹਟਨ ਅਟਾਰਨੀ ਸਾਈਰਸ ਆਰ ਵਾਂਸ ਵੱਲੋਂ ਕੀਤੀ ਜਾ ਰਹੀ ਹੈ। ਦੂਜੇ ਸਿਵਲ ਮਾਮਲੇ ਵਿਚ ਨਿਊਯਾਰਕ ਦੇ ਅਟਾਰਨੀ ਜਨਰਲ ਲੇਟੀਟਿਆ ਜੇਮਜ਼ ਨੇ ਸੰਮਨ ਭੇਜਿਆ ਹੈ।

ਟਰੰਪ ਅਤੇ ਉਨ੍ਹਾਂ ਦੀ ਕੰਪਨੀ ‘ਤੇ ਇਹ ਮਾਮਲੇ ਇਨਕਮ ਟੈਕਸ ਨਾਲ ਸਬੰਧਤ ਹਨ। ਮਾਮਲਿਆਂ ਦੀ ਜਾਂਚ ਲਈ ਪਿਛਲੇ 20 ਸਾਲਾਂ ਦੇ ਉਨ੍ਹਾਂ ਦੇ ਇਨਕਮ ਟੈਕਸ ਰਿਟਰਨ ਦੇ ਰਿਕਾਰਡਾਂ ਦੀ ਜਾਂਚ ਕੀਤੀ ਜਾ ਰਹੀ ਹੈ। ਟਰੰਪ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ 2010 ਤੋਂ 2018 ਵਿਚਕਾਰ ਆਪਣੀ ਟੈਕਸ ਤਹਿਤ ਦਿੱਤੀ ਜਾਣ ਵਾਲੀ ਆਮਦਨੀ ਨੂੰ ਘੱਟ ਕਰਨ ਲਈ 2.6 ਕਰੋੜ ਡਾਲਰ (ਕਰੀਬ 192 ਕਰੋੜ ਰੁਪਏ) ਸਲਾਹ ਫੀਸ ਦੇ ਰੂੁਪ ਵਿਚ ਦਿਖਾ ਦਿੱਤੇ ਹਨ। ਇਹ ਜਾਂਚ ਪਹਿਲੇ ਤੋਂ ਕੀਤੀ ਜਾ ਰਹੀ ਹੈ।

ਸੰਮਨ ਭੇਜਣ ਦੀ ਪ੍ਰਕਿਰਿਆ ਪਿਛਲੇ ਹਫ਼ਤੇ ਹੀ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ਇਕ ਮਾਮਲਾ ਟੈਕਸ ਬਚਾਉਣ ਲਈ ਉਨ੍ਹਾਂ ਦੀ ਧੀ ਇਵਾਂਕਾ ਟਰੰਪ ਨੂੰ ਸੱਤ ਲੱਖ 47 ਹਜ਼ਾਰ ਡਾਲਰ (ਕਰੀਬ ਸਾਢੇ ਪੰਜ ਕਰੋੜ ਰੁਪਏ) ਸਲਾਹ ਫੀਸ ਦੇਣ ਦਾ ਹੈ। ਇਵਾਂਕਾ ਕੰਪਨੀ ਦੀ ਐਗਜ਼ੈਕਟਿਵ ਸੀ, ਉਸ ਦੇ ਬਾਅਦ ਵੀ ਉਸ ਨੂੰ ਇਹ ਸਲਾਹ ਫੀਸ ਦਿੱਤੀ ਗਈ। ਮੰਨਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿਚ ਇਵਾਂਕਾ ਟਰੰਪ ਲਈ ਕੋਈ ਪਰੇਸ਼ਾਨੀ ਨਹੀਂ ਆਉਣ ਵਾਲੀ ਹੈ ਕਿਉਂਕਿ ਉਨ੍ਹਾਂ ਨੇ ਇਸ ਸਲਾਹ ਫੀਸ ਨੂੰ ਆਪਣੀ ਟੈਕਸ ਰਿਟਰਨ ਵਿਚ ਦਿਖਾ ਦਿੱਤਾ ਹੈ। ਇਸ ‘ਤੇ ਸਵਾਲ ਟਰੰਪ ਦੀ ਕੰਪਨੀ ‘ਤੇ ਉੱਠ ਸਕਦੇ ਹਨ।

ਉਧਰ ਇਵਾਂਕਾ ਨੇ ਵੀਰਵਾਰ ਨੂੰ ਟਵੀਟ ਕੀਤਾ ਕਿ ਇਹ ਮਾਮਲਾ ਪੂਰੀ ਤਰ੍ਹਾਂ ਰਾਜਨੀਤੀ ਤੋਂ ਪ੍ਰੇਰਿਤ ਹੈ। ਇਸ ਮਾਮਲੇ ਵਿਚ ਅਜਿਹਾ ਕੁਝ ਵੀ ਨਹੀਂ ਹੈ ਜੋ ਗ਼ਲਤ ਕੀਤਾ ਗਿਆ ਹੋਵੇ। ਟਰੰਪ ਆਰਗੇਨਾਈਜੇਸ਼ਨ ਦੇ ਵਕੀਲ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਮਿਲੀ।

ਦੱਸਣਯੋਗ ਹੈ ਕਿ ਹਾਲ ਹੀ ਵਿਚ ਹੋਈ ਚੋਣ ਵਿਚ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਕੰਪਨੀ ‘ਤੇ ਇਨਕਮ ਟੈਕਸ ਬਹੁਤ ਹੀ ਘੱਟ ਦਿੱਤੇ ਜਾਣ ਦਾ ਮੁੱਦਾ ਪ੍ਰਮੁੱਖ ਤੌਰ ‘ਤੇ ਉੱਠਿਆ ਸੀ। ਡੈਮੋਕ੍ਰੇਟ ਆਗੂਆਂ ਨੇ ਡੋਨਾਲਡ ਟਰੰਪ ‘ਤੇ ਗ਼ਲਤ ਜਾਣਕਾਰੀ ਦੇਣ ਅਤੇ ਟੈਕਸ ਦੀ ਚੋਰੀ ਕਰਨ ਦੇ ਦੋਸ਼ ਲਗਾਏ ਸਨ। ਚੋਣਾਂ ਵਿੱਚ ਇਹ ਮੁੱਦਾ ਟਰੰਪ ਅਤੇ ਉਨ੍ਹਾਂ ਦੇ ਸਾਥੀਆਂ ਤੇ ਭਾਰੀ ਪਿਆ । ਫਿਲਹਾਲ ਇਸ ਮਾਮਲੇ ਦੀ ਜਾਂਚ ਸ਼ੁਰੂ ਹੋਰ ਨਾਲ ਟਰੰਪ ਦੀਆਂ ਮੁਸ਼ਕਿਲਾਂ ਵੱਧੀਆਂ ਨਜ਼ਰ ਆ ਰਹੀਆਂ ਹਨ।

Related News

ਕੋਰੋਨਾ ਕੇਸਾਂ ‘ਚ ਅਚਾਨਕ ਵਾਧਾ ਹੋਣ ਤੋਂ ਬਾਅਦ ਪੂਰਬੀ ਲੈਨਾਰਕ ਕਾਉਂਟੀ ਵਿੱਚ ਪਾਬੰਦੀਆਂ ਕੀਤੀਆਂ ਸਖ਼ਤ, ਉਲੰਘਣਾ ਕਰਨ ‘ਤੇ 5 ਹਜ਼ਾਰ ਡਾਲਰ ਦਾ ਜੁਰਮਾਨਾ

Vivek Sharma

ਓਂਟਾਰੀਓ ‘ਚ ਕੋਵਿਡ 19 ਦੇ 99 ਨਵੇਂ ਕੇਸ ਆਏ ਸਾਹਮਣੇ

Rajneet Kaur

ਹੋਰ ਕਰੋ ਪਾਰਟੀ ! ਪੁਲਿਸ ਨੇ ਟੈਕਸ ਸਮੇਤ ਠੋਕਿਆ ਜੁਰਮਾਨਾ

Vivek Sharma

Leave a Comment