channel punjabi
Canada News North America

ਮਾਸਕ ਲਾਜ਼ਮੀ ਕਰਨ ‘ਤੇ ਓਕਾਨਾਗਨ ਦੇ ਲੋਕਾਂ ਦੀ ਮਿਲੀ-ਜੁਲੀ ਪ੍ਰਤਿਕ੍ਰਿਆ, ਜ਼ਿਆਦਾਤਰ ਨੇ ਦੱਸਿਆ ਸਹੀ ਫ਼ੈਸਲਾ

ਓਕਨਾਗਨ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਕੋਰੋਨਾ ਦੀ ਸਥਿਤੀ ਗੰਭੀਰ ਬਣੀ ਹੋਈ ਹੈ, ਜਿਸਦੇ ਚਲਦਿਆਂ ਸੂਬਾ ਸਰਕਾਰ ਵੱਲੋਂ ਹੁਣ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ। ਸੂਬੇ ਅੰਦਰ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਇਸ ਪਾਬੰਦੀ ਸਬੰਧੀ ਲੋਕਾਂ ਦੀ ਰਲੀ-ਮਿਲੀ ਪ੍ਰਤੀਕਿਰਿਆ ਮਿਲੀ ਹੈ ।

ਬ੍ਰਿਟਿਸ਼ ਕੋਲੰਬੀਆ ਸੂਬੇ ਤੇ ਓਕਨਾਗਨ ਨਿਵਾਸੀ ਅਤੇ ਕਾਰੋਬਾਰੀਆਂ ਨੇ ਤਾਜ਼ਾ ਸੂਬਾਈ ਸਿਹਤ ਆਰਡਰ ‘ਤੇ ਪ੍ਰਤੀਕ੍ਰਿਆ ਦਿੱਤੀ ਜ਼ਿਆਦਾਤਰ ਇਸ ਨੂੰ ਸਹੀ ਫ਼ੈਸਲਾ ਮੰਨਿਆ।

ਕੇਲੋਵਨਾ ਵਿੱਚ ਬਹੁਤ ਸਾਰੇ ਵਸਨੀਕਾਂ ਅਤੇ ਕਾਰੋਬਾਰੀਆਂ ਨੇ ਕਿਹਾ ਕਿ ਉਹ ਨਵੇਂ ਸੂਬਾਈ ਸਿਹਤ ਆਰਡਰ ਨੂੰ ਵੇਖ ਕੇ ਹੈਰਾਨ ਨਹੀਂ ਹੋਏ ਜਿਹੜਾ ਇਨਡੋਰ ਵਿੱਚ ਮਾਸਕ ਨੂੰ ਪਹਿਨਣ ਲਈ ਹਦਾਇਤ ਕਰਦਾ ਹੈ ।

ਰੈਸਟੋਰੈਂਟਾਂ ਅਤੇ ਬਾਰਾਂ ਵਿਚ ਹੁਣ ਮਾਸਕ ਜ਼ਰੂਰੀ ਹਨ ਜਦੋਂ ਤੱਕ ਤੁਸੀਂ ਕਿਸੇ ਮੇਜ਼ ਤੇ ਨਹੀਂ ਹੁੰਦੇ । ਕੰਮ ਦੀਆਂ ਥਾਵਾਂ, ਕਮਿਊਨਿਟੀ ਸੈਂਟਰਾਂ, ਮਾਲਜ਼, ਕਰਿਆਨੇ ਦੀਆਂ ਦੁਕਾਨਾਂ, ਹੋਟਲ ਅਤੇ ਪ੍ਰਚੂਨ ਦੀਆਂ ਦੁਕਾਨਾਂ ਸਮੇਤ ਸਾਰੀਆਂ ਜਨਤਕ ਇਨਡੋਰ ਥਾਵਾਂ ਤੇ ਮਾਸਕ ਲਾਜ਼ਮੀ ਹੈ।

ਬਰਨੇਟ ਵਿਖੇ ਫੁੱਲਾਂ ਦੀ ਦੁਕਾਨ ਅਤੇ ਗਿਫਟ ਗੈਲਰੀ ਦੀ ਮਾਲਕਣ ਨੈਟਾਲੇ ਟੋਕਰ ਨੇ ਕਿਹਾ, ‘ਮੈਂ ਇਸ ਨਿਯਮ ਦੀ ਪਹਿਲਾਂ ਤੋਂ ਹੀ ਆਸ ਕਰ ਰਹੀ ਸੀ ਭਾਵ ਇਹ ਨਿਯਮ ਪਹਿਲਾਂ ਲਾਗੂ ਕੀਤੇ ਜਾਣੇ ਚਾਹੀਦੇ ਸਨ । ਉਸਨੇ ਦੱਸਿਆ ਕਿ ਉਸ ਦੇ ਲਗਭਗ 90 ਪ੍ਰਤੀਸ਼ਤ ਗਾਹਕ ਪਹਿਲਾਂ ਹੀ ਮਾਸਕ ਦੀ ਵਰਤੋਂ ਕਰਨ ਵਾਲੇ ਹਨ।

ਮੋਜ਼ੇਕ ਬੁੱਕਸ ਦੀ ਜਨਰਲ ਮੈਨੇਜਰ ਅਲੀਸਿਆ ਨੀਲ ਦਾ ਮੰਨਣਾ ਹੈ ਕਿ ਸੂਬਾਈ ਸਿਹਤ ਆਰਡਰ ਲਾਜ਼ਮੀ ਮਾਸਕ ਪਹਿਨਣਾ ਚੰਗਾ ਉਪਰਾਲਾ ਹੈ । ਉਹਨਾਂ ਕਿਹਾ ਕਿ ਇਹ ਹੀ ਸਮੇਂ ਦੀ ਮੰਗ ਹੈ। ਅਸੀਂ ਇਸ ਨੂੰ ਵੇਖ ਕੇ ਬਹੁਤ ਖੁਸ਼ ਹਾਂ । ਲੋਕ ਇਸ ਨਿਯਮ ਦੀ ਪਾਲਣਾ ਕਰਨ ਦੀ ਜ਼ਿਆਦਾ ਸੰਭਾਵਨਾ ਰੱਖਦੇ ਹਨ। ਕੁਝ ਲੋਕ ਨਿਯਮ ਨੂੰ ਲੈ ਕੇ ਬਹਿਸ ਕਰਨਾ ਅਤੇ ਦੁਕਾਨ ਅੰਦਰ ਆਉਣਾ ਪਸੰਦ ਕਰਦੇ ਹਨ, ਅਤੇ ਉਹ ਸਿਰਫ ਗੜਬੜ ਪੈਦਾ ਕਰਨਾ ਚਾਹੁੰਦੇ ਹਨ ।
ਪਰ ਸਟਾਫ ਜ਼ਿੰਮੇਵਾਰੀ ਨਾਲ ਕੰਮ ਕਰਦਾ ਹੈ, ਜਿਹੜਾ ਸਾਡੇ ਲਈ ਸਥਿਤੀ ਨੂੰ ਸੌਖਾ ਬਣਾ ਦਿੰਦਾ ਹੈ।

ਹਾਲਾਂਕਿ, ਡਾਊਨਟਾਊਨ ਸ਼ੂ ਸਟੋਰ ਮੈਨੇਜਰ ਡਲਾਈਟ ਕੌਵਿਨ ਨੇ ਕਿਹਾ ਕਿ ਉਹ ਮਾਸਕ ਵਾਲੇ ਫਤਵੇ ਤੋਂ ਖੁਸ਼ ਨਹੀਂ ਹਨ।
ਉਸਨੇ ਕਿਹਾ,’ਇਹ ਮੇਰੀ ਸਿਹਤ ਲਈ ਠੀਕ ਨਹੀਂ ਹੈ। ਸਾਰਾ ਦਿਨ ਮਾਸਕ ਨੂੰ ਪਹਿਨਣਾ, ਮੇਰਾ ਮਤਲਬ ਹੈ ਕਿ ਮੇਰੀ ਨੱਕ ਵਿਚ ਰੜਕ ਹੈ, ਇਸ ਲਈ ਮੈਨੂੰ ਇਸ ਨਾਲ ਸਾਹ ਲੈਣ ਵਿਚ ਮੁਸ਼ਕਲ ਆਉਂਦੀ ਹੈ।’

ਇਸ ਦੇ ਨਾਲ ਹੀ ਉਨ੍ਹਾਂ ਕਿਹਾ,“ਪਰ ਸਾਨੂੰ ਇਸ ਵਿਚੋਂ ਲੰਘਣਾ ਪਏਗਾ। ਜਿਵੇਂ ਕਿ ਸੂਬੇ ਦੀ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਦਾ ਕਹਿਣਾ ਹੈ, ਅਸੀਂ ਇਸ ਵਿਚ ਇਕੱਠੇ ਹਾਂ, ਸਾਨੂੰ ਬੱਸ ਇਸ ਨੂੰ ਮੰਨਣਾ ਹੀ ਪਏਗਾ।”

ਸਿਟੀ ਕੈਲਾਓਣਾ ਅਨੁਸਾਰ ਜ਼ਿਲਾ ਅਧਿਕਾਰੀ ਸਰਕਾਰੀ ਤੌਰ ‘ਤੇ ਲੋਕਾਂ ਨੂੰ ਜਾਗਰੂਕ ਕਰਨ ਵਿਚ ਸਰਗਰਮ ਭੂਮਿਕਾ ਨਿਭਾਉਂਦੇ ਹਨ, ਹਾਲਾਂਕਿ ਉਹ ਅਸਲ ਵਿਚ ਕੋਈ ਜੁਰਮਾਨਾ ਨਹੀਂ ਕਰਦੇ ਹਨ।

Related News

ਜੇਕਰ ਕੋਵਿਡ 19 ਦੀ ਦੂਜੀ ਲਹਿਰ ਦੌਰਾਨ ਮਾਮਲੇ ਵਧਦੇ ਹਨ, ਤਾਂ ਸਕੂਲ ਬੰਦ ਕਰਨ ਤੋਂ ਸੰਕੋਚ ਨਹੀਂ ਕਰਾਗਾਂ : ਪ੍ਰੀਮੀਅਰ ਡੱਗ ਫੋਰਡ

Rajneet Kaur

ਟੋਰਾਂਟੋ: ਸਪੈਨਸ  ਬੇਕਰੀ ‘ਚ ਹੋਈ ਗੋਲੀਬਾਰੀ, ਇਕ ਔਰਤ ਅਤੇ ਪੰਜ ਵਿਅਕਤੀਆਂ ਦੀ ਹਾਲਤ ਗੰਭੀਰ

Rajneet Kaur

ਮਾਰਕ ਆਰਕੈਂਡ ਸਸਕਾਟੂਨ ਟ੍ਰਾਈਬਲ ਕੌਂਸਲ (ਐਸਟੀਸੀ)ਦੇ ਮੁੜ ਚੁਣੇ ਗਏ ਚੀਫ਼, ਮਾਰਕ ਨੇ ਦੂਜੀ ਪਾਰੀ ਵਿੱਚ ਵੀ ਬਿਹਤਰੀਨ ਕੰਮ ਜਾਰੀ ਰਹਿਣ ਦਾ ਦਿੱਤਾ ਭਰੋਸਾ

Vivek Sharma

Leave a Comment