channel punjabi
Canada International North America

ਮਾਸਕ ਪਹਿਨਣ ਨੂੰ ਲੈ ਕੇ ਹੁਣ ਐਡਮਿੰਟਨ ਪ੍ਰਸ਼ਾਸ਼ਨ ਨੇ ਲਿਆ ਵੱਡਾ ਫੈਸਲਾ

ਮਾਸਕ ਪਹਿਨਣ ਨੂੰ ਲੈ ਕੇ ਦੋ ਧੜਿਆਂ ਵਿੱਚ ਵੰਡੇ ਲੋਕ

ਇੱਕ ਧੜਾ ਮਾਸਕ ਪਹਿਨਣ ਦੇ ਹੱਕ ‘ਚ

ਦੂਜਾ ਧੜਾ ਮਾਸਕ ਦੇ ਇਸਤੇਮਾਲ ਦਾ ਕਰ ਰਿਹਾ ਵਿਰੋਧ

ਮਾਸਕ ਨੂੰ ਲੈ ਕੇ ਐਡਮਿੰਟਨ ਪ੍ਰਸ਼ਾਸਨ ਨੇ ਲਿਆ ਵੱਡਾ ਫੈਸਲਾ

ਐਡਮਿੰਟਨ : ਕਰੋਨਾ ਤੋਂ ਬਚਣ ਲਈ ਹਾਲੇ ਤਕ ਸਿਰਫ ‘ਮਾਸਕ ਦਾ ਪ੍ਰਯੋਗ’ ਹੀ ਕਾਰਗਰ ਸਿੱਧ ਹੋਇਆ ਹੈ । ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਐਡਮਿੰਟਨ ਸ਼ਹਿਰ ਨੇ ਵੀ ਦੁਕਾਨਾਂ, ਮਾਲ ਵਰਗੀਆਂ ਜਨਤਕ ਥਾਵਾਂ ‘ਤੇ ਪਹਿਲੀ ਅਗਸਤ ਤੋਂ ਮਾਸਕ ਲਾਜ਼ਮੀ ਕਰ ਦਿੱਤਾ ਹੈ। ਇਹ ਨਿਯਮ ਸਰਕਾਰੀ ਸਹੂਲਤਾਂ ਦੇ ਨਾਲ-ਨਾਲ ਨਿੱਜੀ ਕਾਰੋਬਾਰਾਂ ‘ਤੇ ਵੀ ਲਾਗੂ ਹੋਵੇਗਾ। ਨਿਯਮਾਂ ਦੀ ਉਲੰਘਣ ਕਰਨ ਵਾਲੇ ਨੂੰ 100 ਡਾਲਰ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ।

ਸ਼ਹਿਕ ਦੇ ਮੇਅਰ ਡੌਨ ਇਵਸਨ ਨੇ ਇਸ ਮਨ ਵਿਚ ਇਕ ਤੋਂ ਬਾਅਦ ਇਕ ਟਵੀਟ ਕਰਕੇ ਪ੍ਰਸ਼ਾਸਨ ਦੇ ਫੈਸਲੇ ਬਾਰੇ ਆਮ ਲੋਕਾਂ ਨਾਲ ਸਾਂਝ ਪਾਈ ।

ਇਹ ਨਿਯਮ ਦੋ ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ‘ਤੇ ਲਾਗੂ ਨਹੀਂ ਹੋਵੇਗਾ। ਇਸ ਤੋਂ ਇਲਾਵਾ ਉਹ ਲੋਕ ਜੋ ਆਪਣੇ ਆਪ ਮਾਸਕ ਨਹੀਂ ਪਾ ਸਕਦੇ ਜਾਂ ਹਟਾ ਨਹੀਂ ਸਕਦੇ ਅਤੇ ਜਿਹੜੇ ਸਰੀਰਕ ਜਾਂ ਮਾਨਸਿਕ ਚਿੰਤਾ ਜਾਂ ਹੋਰ ਸਿਹਤ ਸਮੱਸਿਆ ਕਾਰਨ ਇਸ ਨੂੰ ਨਹੀਂ ਪਾ ਸਕਦੇ ਉਨ੍ਹਾਂ ਨੂੰ ਛੋਟ ਦਿੱਤੀ ਗਈ ਹੈ।

ਸ਼ਹਿਕ ਦੇ ਮੇਅਰ ਡੌਨ ਇਵਸਨ ਨੇ ਕਿਹਾ ਕਿ ਇਹ ਕਦਮ ਐਡਮਿੰਟਨ ਵਾਸੀਆਂ ਦੀ ਸਿਹਤ ਦੀ ਰੱਖਿਆ ਅਤੇ ਇਕ ਹੋਰ ਆਰਥਿਕ ਬੰਦ ਦੀ ਸੰਭਾਵਨਾ ਤੋਂ ਬਚਾਅ ਲਈ ਜ਼ਰੂਰੀ ਹੈ।

ਪਰਚੂਨ ਸਟੋਰਾਂ, ਮਨੋਰੰਜਨ ਸਥਾਨਾਂ, ਰੇਕ ਸੈਂਟਰਾਂ, ਕਿਰਾਏ ਦੇ ਵਾਹਨਾਂ ਅਤੇ ਹੋਰ ਕਈ ਜਨਤਕ ਥਾਵਾਂ ‘ਤੇ ਚਿਹਰੇ ਦੀ ਕਵਰਿੰਗਜ਼ ਦੀ ਜ਼ਰੂਰਤ ਹੋਏਗੀ। ਸਕੂਲਾਂ, ਹਸਪਤਾਲਾਂ ਅਤੇ ਸਿਹਤ ਸੰਭਾਲ ਕੇਂਦਰਾਂ ਜਾਂ ਕੰਮ ਕਰਨ ਵਾਲੀਆਂ ਉਹ ਥਾਵਾਂ ਜਿੱਥੇ ਸਟਾਫ ਵਿਚਕਾਰ ਦੂਰੀ ਰੱਖੀ ਗਈ ਹੈ ਉੱਥੇ ਮਾਸਕ ਜ਼ਰੂਰੀ ਨਹੀਂ ਹੋਣਗੇ। ਸ਼ਹਿਰ ਦੇ ਇਸ ਫੈਸਲੇ ਦਾ ਜਿੱਥੇ ਕੁਝ ਨੇ ਵਿਰੋਧ ਕੀਤਾ ਹੈ ਉੱਥੇ ਹੀ ਕਈ ਇਸ ਦੇ ਸਮਰਥਨ ‘ਚ ਵੀ ਹਨ। ਸੋਸ਼ਲ ਮੀਡੀਆ ‘ਤੇ ਇਕ ਨੇ ਲਿਖਿਆ ਕਿ ਇਹ ਚੰਗਾ ਫੈਸਲਾ ਹੈ, ਇਸ ਨੂੰ ਸਕੂਲਾਂ ‘ਚ ਵੀ ਲਾਜ਼ਮੀ ਕਰਨ ਦੀ ਜ਼ਰੂਰਤ ਹੈ।

ਬੀਤੇ ਦਿਨੀ ਸਿਟੀ ਕੌਂਸਲ ਦੇ 10 ਮੈਂਬਰਾਂ ਨੇ ਮਾਸਕ ਲਾਜ਼ਮੀ ਕਰਨ ਦੇ ਹੱਕ ‘ਚ ਵੋਟ ਕੀਤੀ, ਜਦੋਂ ਕਿ ਕੌਂਸਲਰ ਜੋਨ ਡਿਜ਼ੀਆਦਿਕ, ਟੋਨੀ ਕੈਟਰਿਨਾ ਅਤੇ ਮਾਈਕ ਨਿਕਲ ਨੇ ਇਸ ਦਾ ਵਿਰੋਧ ਕੀਤਾ। ਜ਼ਿਕਰਯੋਗ ਹੈ ਕਿ ਮਾਹਿਰ ਇਹ ਕਹਿ ਚੁੱਕੇ ਨੇ ਕਿ ਜਦੋਂ ਤੱਕ ਕੋਰੋਨਾ ਦੀ ਵੈਕਸੀਨ ਸਹੀ ਤਰੀਕੇ ਨਾਲ ਬਾਜ਼ਾਰ ਵਿੱਚ ਨਹੀਂ ਆ ਜਾਂਦੀ ਉਦੋਂ ਤੱਕ ਮਾਸ ਪਹਿਨਣਾ ਲਾਜ਼ਮੀ ਹੋਣਾ ਚਾਹੀਦਾ ਹੈ, ਕਿਉਂਕਿ ਇਸ ਤੋਂ ਬਿਨਾ ਹੋਰ ਕੋਈ ਹੱਲ ਨਹੀਂ ਹੈ।

Related News

ਯੌਰਕ ਖੇਤਰ ਸ਼ੁੱਕਰਵਾਰ ਨੂੰ ਕੋਵਿਡ 19 ਦੇ ਟੀਕਾਕਰਣ ਲਈ ਆਪਣੀ ਨਵੀਂ ਡ੍ਰਾਇਵ-ਥ੍ਰੀ ਕਲੀਨਿਕ ਵਿਖੇ ਕੈਨੇਡਾ ਦੇ ਵਾਂਡਰਲੈਂਡ ਵਿਖੇ ਮੁਲਾਕਾਤ ਕਰਨ ਦੀ ਦੇਵੇਗਾ ਆਗਿਆ

Rajneet Kaur

ਓਨਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਗੁਰੂ ਨਾਨਕ ਮਿਸ਼ਨ ਸੈਂਟਰ ਗੁਰੂਘਰ ਵਿਚ ਅਖੰਡ ਪਾਠ ਦੇ ਭੋਗ ਪਾਏ ਗਏ, ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਨਵਰੀਤ ਸਿੰਘ ਸਮੇਤ ਤਮਾਮ ਸ਼ਹੀਦ ਕਿਸਾਨਾਂ ਨੂੰ ਕੀਤਾ ਗਿਆ ਯਾਦ

Rajneet Kaur

ਆਕਸਫੋਰਡ ਵਲੋਂ ਕੋਰੋਨਾ ਵੈਕਸੀਨ ਦਾ ਟ੍ਰਾਇਲ ਮੁੜ ਸ਼ੁਰੂ, ਟ੍ਰਾਇਲ ਅੰਤਿਮ ਪੜਾਅ ‘ਚ

Vivek Sharma

Leave a Comment