channel punjabi
Canada International News North America

ਮਾਲਟਨ: ਕਿਸਾਨ ਵਿਰੋਧੀ ਬਿੱਲਾ ਦੇ ਵਿਰੋਧ ਵਿੱਚ ਜੋਤੀ ਸਿੰਘ ਮਾਨ ਤੇ ਸਾਥੀਆ ਵੱਲੋ ਕੱਢੀ ਸ਼ਾਂਤਮਈ ਰੈਲੀ

ਮਾਲਟਨ: ਭਾਰਤ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿਲਾਂ ਦਾ ਵਿਰੋਧ ਸਿਰਫ਼ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਵੱਲੋਂ ਵੀ ਕੀਤਾ ਜਾ ਰਿਹਾ ਹੈ । ਨਵੇਂ ਬਣਾਏ ਗਏ ਖੇਤੀ ਕਾਨੂੰਨ ਖ਼ਿਲਾਫ਼ ਕੈਨੇਡਾ ਵਿੱਚ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ । ਕੈਨੇਡਾ ਦੇ ਵੱਖ ਵੱਖ ਸੂਬਿਆਂ ਵਿਚ ਵਸਦੇ ਪੰਜਾਬੀਆਂ ਵੱਲੋਂ ਆਪੋ-ਆਪਣੇ ਤਰੀਕੇ ਨਾਲ ਵਿਰੋਧ ਜਤਾਇਆ ਜਾ ਰਿਹਾ ਹੈ।

ਮੋਦੀ ਦੇ ਕਿਸਾਨ ਵਿਰੋਧੀ ਬਿੱਲਾ ਦੇ ਵਿਰੋਧ ਵਿੱਚ ਜੋਤੀ ਸਿੰਘ ਮਾਨ ਤੇ ਸਾਥੀਆ ਵੱਲੋ ਕੱਢੀ ਸ਼ਾਂਤਮਈ ਰੈਲੀ ਬੇਹੱਦ ਸਫਲ ਰਹੀ। ਇਸ ਰੈਲੀ ਦਾ ਮੁੱਖ ਮਕਸਦ ਇਹਨਾ ਬਿੱਲਾ ਖਿਲਾਫ ਅਵਾਜ ਬੁਲੰਦ ਕਰਨਾ ਸੀ।

ਇਹ ਰੈਲੀ ਮਾਲਟਨ ਗੋ ਸ਼ਟੇਸ਼ਨ ਤੋ ਸ਼ੁਰੂ ਹੋ ਕੇ ਡੈਰੀ ਰੋਡ ਹੁੰਦੀ ਹੋਈ,ਮਕਲਾਗਲਿਨ ਬੋਵੇਡ ਤੋ ਲੰਘਕੇ ਗੌਰ ਮੀਡੋਜ ਵਿੱਚ ਖਤਮ ਹੋਈ। ਲਗਭੱਗ 500 ਤੋਂ ਵਧ ਗੱਡੀਆ ਦੇ ਕਾਫਲੇ ਨੇ ਕਾਲੀਆ ਝੰਡੀਆ ਲਾ ਕੇ ਰੋਸ ਮੁਜਾਹਿਰਾ ਕੀਤਾ। ਰੈਲੀ ਦੀ ਇੱਕ ਹੋਰ ਖਾਸ ਗੱਲ ਇਹ ਰਹੀ ਕਿ ਇਸ ਵਿੱਚ ਇਨਫੀਲਡ ਕਲੱਬ ਤੇ ਕੈਨੇਡਾ ਮੋਟਰ ਸਾਈਕਲ ਕਲੱਬ ਨੇ ਵੀ ਭਾਗ ਲਿਆ।

ਬੁਲਾਰਿਆਂ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਲ਼ਾਭ ਪਹੁੰਚਾਉਣ ਅਤੇ ਕਿਸਾਨ ਮਜ਼ਦੂਰ ਤੋਂ ਰੋਟੀ ਖੋਹਣ ਵਾਲਾ ਆਰਡੀਨੈਂਸ ਪਾਸ ਕੀਤਾ ਗਿਆ ਹੈ ਜਿਸਨੂੰ ਭਾਰਤ ਦਾ ਹਰ ਵਰਗ ਨਕਾਰ ਰਿਹਾ ਹੈ ਤੇ ਇਸ ਬਿਲ ਦਾ ਸਭ ਨੂੰ ਵਿਰੋਧ ਕਰਨਾ ਚਾਹੀਦਾ ਹੈ ।

Related News

ਹੈਮਿਲਟਨ ਦੀ ਇਕ ਪ੍ਰਯੋਗਸ਼ਾਲਾ ਨੇ 31 ਵਿਅਕਤੀਆਂ ਦੇ ਗਲਤ COVID-19 ਦੇ ਨਤੀਜੇ ਜਾਰੀ ਕਰਨ ਤੋਂ ਬਾਅਦ ਮੰਗੀ ਮੁਆਫੀ

Rajneet Kaur

ਇਮੀਗ੍ਰੇਸ਼ਨ, ਰਿਫ਼ਿਊਜੀਸ ਐਂਡ ਸਿਟੀਜ਼ਨਸ਼ਿਪ ਕੈਨੇਡਾ’ (IRCC) ਨੇ ‘ਆਨਲਾਈਨ ਪਰਮਾਨੈਂਟ ਰੈਜ਼ੀਡੈਂਸ ਐਪਲੀਕੇਸ਼ਨ ਪੋਰਟਲ’ ਦੀ ਕੀਤੀ ਸ਼ੁਰੂਆਤ

Rajneet Kaur

ਬੁੱਧਵਾਰ ਨੂੰ ਕੋਰੋਨਾ ਦੇ 492 ਨਵੇਂ ਮਾਮਲੇ ਆਏ ਸਾਹਮਣੇ

Vivek Sharma

Leave a Comment