channel punjabi
Canada News North America

ਮਾਂਟਰੀਅਲ ਸਕੂਲ ਦੇ 20 ਅਧਿਆਪਕਾਂ ਨੂੰ ਹੋਇਆ ਕੋਰੋਨਾ, ਮਾਪਿਆਂ ਦੀ ਵਧੀ ਚਿੰਤਾ

ਸਕੂਲ ਖੁੱਲਣ ਦੀ ਸ਼ੁਰੁਆਤ ਦੇ ਨਾਲ ਹੀ ਕੋਰੋਨਾ ਦੀ ਵੀ ਹੋਈ ਐਂਟਰੀ

ਮਾਂਟਰੀਅਲ ਦੇ ਇਕ ਸਕੂਲ ਦੇ 20 ਅਧਿਆਪਕਾਂ ਨੂੰ ਇਕਾਂਤਵਾਸ ਵਿੱਚ ਭੇਜਿਆ ਗਿਆ

2 ਅਧਿਆਪਕਾਂ ਦੀ ਕੋਰੋਨਾ ਰਿਪੋਰਟ ਆਈ ਸੀ ਪਾਜ਼ਿਟਿਵ

ਅਧਿਆਪਕਾਂ ਨੂੰ ਕੋਰੋਨਾ ਹੋਣ ਤੋਂ ਬਾਅਦ ਵਧੀ ਮਾਪਿਆਂ ਦੀ ਚਿੰਤਾ

ਮਾਂਟਰੀਅਲ : ਕੈਨੇਡਾ ਦੇ ਕਈ ਸੂਬਿਆਂ ਵਿੱਚ ਸਕੂਲਾਂ ਕਾਲਜ਼ਾਂ ਨੂੰ ਖੋਲ੍ਹਣ ਦੀਆਂ ਤਿਆਰੀਆਂ ਵਿਚਾਲੇ ਚਿੰਤਾ ਵਧਾਉਣ ਵਾਲੀ ਖਬਰ ਸਾਹਮਣੇ ਆਈ ਹੈ। ਕੈਨੇਡਾ ਦੇ ਕਿਊਬਿਕ ਵਿੱਚ ਬੀਤੇ ਦਿਨ ਫਰੈਂਚ ਭਾਸ਼ਾ ਦੇ ਸਕੂਲ ਖੁੱਲ੍ਹ ਗਏ ਸਨ ਤੇ ਇਸ ਦੇ ਬਾਅਦ ਦੋ ਕੋਰੋਨਾ ਪੀੜਤਾਂ ਦੇ ਮਾਮਲੇ ਆਉਣ ਮਗਰੋਂ 20 ਅਧਿਆਪਕ ਇਕਾਂਤਵਾਸ ਕੀਤੇ ਗਏ ਹਨ। 10ਵੀਂ ਤੇ 11ਵੀਂ ਗਰੇਡ ਦੇ ਵਿਦਿਆਰਥੀਆਂ ਨੂੰ ਸੋਮਵਾਰ ਤੱਕ ਘਰ ਹੀ ਰਹਿਣ ਦੇ ਹੁਕਮ ਦਿੱਤੇ ਗਏ ਹਨ। ਇਸ ਖ਼ਬਰ ਨਾਲ ਵਿਦਿਆਰਥੀਆਂ ਦੇ ਮਾਪਿਆ ਦੀ ਚਿੰਤਾ ਹੋਰ ਵੱਧ ਗਈ ਹੈ।

ਸਕੂਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਕੂਲ ਖੋਲ੍ਹਣ ਤੋਂ ਪਹਿਲਾਂ 21 ਅਗਸਤ ਨੂੰ ਕੁੱਝ ਅਧਿਆਪਕ ਸਕੂਲ ਆਏ ਸਨ ਤੇ ਇਸ ਤੋਂ ਬਾਅਦ 2 ਕੋਰੋਨਾ ਪਾਜ਼ੀਟਿਵ ਮਾਮਲੇ ਮਿਲਣ ਮਗਰੋਂ 20 ਅਧਿਆਪਕ ਇਕਾਂਤਵਾਸ ਹੋ ਗਏ। ਹਾਲਾਂਕਿ ਇਹ ਅਧਿਆਪਕ ਵਿਦਿਆਰਥੀਆਂ ਦੇ ਸੰਪਰਕ ਵਿਚ ਨਹੀਂ ਆਏ ਸਨ। ਸਿਹਤ ਅਧਿਕਾਰੀਆਂ ਨੇ ਉਨ੍ਹਾਂ ਨੂੰ 4 ਸਤੰਬਰ ਤੱਕ ਇਕਾਂਤਵਾਸ ਵਿਚ ਰਹਿਣ ਦੇ ਹੁਕਮ ਦਿੱਤੇ ਹਨ। ਸਕੂਲ ਨੇ ਬੱਚਿਆਂ ਦੇ ਮਾਪਿਆਂ ਨੂੰ ਇਸ ਸਥਿਤੀ ਬਾਰੇ ਜਾਣਕਾਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਪੜ੍ਹਾਈ ‘ਤੇ ਅਸਰ ਨਾ ਪਵੇ ਇਸ ਲਈ ਸ਼ਾਇਦ ਉਹ ਹੋਰ ਅਧਿਆਪਕਾਂ ਦਾ ਪ੍ਰਬੰਧ ਕਰਨਗੇ ਜਾਂ ਫਿਰ ਇਕਾਂਤਵਾਸ ਹੋਏ ਅਧਿਆਪਕ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਵਾ ਸਕਦੇ ਹਨ।

ਦੱਸਿਆ ਜਾ ਰਿਹਾ ਹੈ ਕਿ ਇਸੇ ਸਕੂਲ ਵਿਚ ਹੀ ਕੋਰੋਨਾ ਦੇ ਮਾਮਲੇ ਨਹੀਂ ਆਏ ਸਗੋਂ ਮਾਂਟਰੀਅਲ ਦੇ ਦੱਖਣੀ ਖੇਤਰ ਦੇ ਇਕ ਸਕੂਲ ਵਿਚ 7ਵੀਂ ਗਰੇਡ ਦਾ ਵਿਦਿਆਰਥੀ ਸਕੂਲ ਤੋਂ ਵਾਪਸ ਘਰ ਮੋੜ ਦਿੱਤਾ ਗਿਆ ਸੀ ਕਿਉਂਕਿ ਉਸ ਦੇ ਮਾਂ-ਬਾਪ ਵਿੱਚੋਂ ਇੱਕ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ। ਮਾਂਟਰੀਅਲ ਵਿਚ ਲਗਭਗ 50,0000 ਅਧਿਆਪਕ ਹਨ ਤੇ ਇਨ੍ਹਾਂ ਵਿਚੋਂ 4 ਕੋਰੋਨਾ ਦੀ ਲਪੇਟ ਵਿਚ ਆਏ ਹਨ।

ਇਸ ਘਟਨਾ ਤੋਂ ਬਾਅਦ ਵਿਦਿਆਰਥੀਆਂ ਦੇ ਮਾਪਿਆਂ ਦੀ ਚਿੰਤਾ ਵਧਦੀ ਨਜ਼ਰ ਆ ਰਹੀ ਹੈ। ਕਿਉਂਕਿ ਅਗਲੇ ਹਫ਼ਤੇ ਦੌਰਾਨ ਕੈਨੇਡਾ ਦੇ ਕਈ ਸੂਬਿਆਂ ਵਿਚ ਸਕੂਲ ਖੁੱਲਣ ਜਾ ਰਹੇ ਨੇ। ਇਕ ਸਰਵੇਖਣ ਅਨੁਸਾਰ ਵੱਡੀ ਗਿਣਤੀ ਮਾਪੇ ਨਹੀਂ ਚਾਹੁੰਦੇ ਕਿ ਕੋਰੋਨਾ ਦੇ ਹੱਲ ਲੱਭਣ ਤੱਕ ਬੱਚੇ ਸਕੂਲ ਜਾਣ।

Related News

80-84 ਸਾਲ ਦੇ ਬ੍ਰਿਟਿਸ਼ ਕੋਲੰਬੀਅਨ ਇਸ ਹਫਤੇ ਟੀਕੇ ਦੀ ਬੁਕਿੰਗ ਕਰਨ ਦੇ ਯੋਗ ਹੋਣਗੇ

Rajneet Kaur

ਟਰੰਪ ਨੇ ਚੋਣ ਮੁਹਿੰਮ ‘ਚ ਨਵੀਂ ਜਾਨ ਪਾਉਣ ਲਈ ਬਦਲਿਆ ਕੈਂਪੇਨ ਮੈਨੇਜਰ

Rajneet Kaur

ਰੀਓ ਥੀਏਟਰ ਕੈਨੇਡਾ ਦੇ ਸਭ ਤੋਂ ਪੁਰਾਣੇ ਸੁਤੰਤਰ ਸਿਨੇਮਾਘਰਾਂ ਵਿੱਚੋਂ ਇੱਕ ਨੂੰ ਬਚਾਉਣ ਲਈ ਕਰ ਰਿਹੈ ਸਹਾਇਤਾ ਦੀ ਕੋਸ਼ਿਸ਼

Rajneet Kaur

Leave a Comment