channel punjabi
International News

ਬ੍ਰਿਟੇਨ ਦੀ ਧਰਤੀ ਤੋਂ ਭਾਰਤ ਵਿਰੋਧੀ ਕਿਸੇ ਵੀ ਤਰਾਂ ਦੀ ਹਰਕਤ ਦੀ ਆਗਿਆ ਨਹੀਂ : ਪੀ.ਐਮ. ਬੋਰਿਸ ਜਾਨਸਨ

ਭਾਰਤ ਵਿਰੋਧੀ ਕਿਸੇ ਵੀ ਹਰਕਤ ਦੀ ਹਮਾਇਤ ਨਹੀਂ ਕਰਦਾ ਬ੍ਰਿਟੇਨ

ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਦਿੱਤਾ ਭਰੋਸਾ

ਬ੍ਰਿਟੇਨ ਦੀ ਸਿੱਖ ਐਸੋਸੀਏਸ਼ਨ ਦੇ ਚੇਅਰਮੈਨ ਲਾਰਡ ਰਾਮੀ ਰੇਂਜਰ
ਨੇ ਸਾਂਝੀ ਕੀਤੀ ਜਾਣਕਾਰੀ

PM ਬੋਰਿਸ ਜਾਨਸਨ ਨਾਲ ਮੁਲਾਕਾਤ ਦੱਸਿਆ ਹਾਂ-ਪੱਖੀ

ਲੰਡਨ : ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਬ੍ਰਿਟੇਨ ਦੀ ਸਿੱਖ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਕਾਰੋਬਾਰੀ ਲਾਰਡ ਰਾਮੀ ਰੇਂਜਰ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦਾ ਦੇਸ਼ ਖਾਲਿਸਤਾਨੀ ਗਤੀਵਿਧੀਆਂ ਜਾਂ ਭਾਰਤ ਦੇ ਖਿਲਾਫ ਕਿਸੇ ਵੀ ਹਰਕਤ ਦੀ ਹਮਾਇਤ ਨਹੀਂ ਕਰਦਾ। ਲਾਰਡ ਰਾਮੀ ਰੇਂਜਰ ਦੇ ਮੁਤਾਬਕ ਪੀ.ਐੱਮ ਜਾਨਸਨ ਨੇ ਇਕ ਮੀਟਿੰਗ ਵਿਚ ਇਹ ਭਰੋਸਾ ਦਿੱਤਾ ਜਿਸ ਵਿਚ ਕੰਜ਼ਰਵੇਟਿਵ ਪਾਰਟੀ ਦੇ ਸੀਨੀਅਰ ਮੈਂਬਰਾਂ ਤੋਂ ਇਲਾਵਾ ਚਾਂਸਲਰ ਰਿਸ਼ੀ ਸੁਨਕ ਵੀ ਮੌਜੂਦ ਸਨ।

ਲਾਰਡ ਰੇਂਜਰ ਨੇ ਇਕ ਨਿਜੀ ਚੈਨਲ ਨਾਲ ਖਾਸ ਗੱਲਬਾਤ ਵਿਚ ਦੱਸਿਆ, ‘ਮੈਂ ਪੀ.ਐੱਮ. ਜਾਨਸਨ ਨੂੰ ਕਿਹਾ ਕਿ ਕੁਝ ਵੱਖਵਾਦੀ ਸੰਗਠਨ ਖਾਲਿਸਤਾਨੀ ਗਤੀਵਿਧੀਆਂ ਵਿਚ ਸ਼ਾਮਲ ਹੈ। ਇਸ ‘ਤੇ ਉਨ੍ਹਾਂ ਨੇ ਸਾਫ ਸ਼ਬਦਾਂ ਵਿਚ ਭਰੋਸਾ ਦਿੱਤਾ ਕਿ ਬ੍ਰਿਟਿਸ਼ ਸਰਕਾਰ ਅਜਿਹੇ ਕਿਸੇ ਵੀ ਸੰਗਠਨ ਜਾਂ ਭਾਰਤ ਵਿਰੋਧੀ ਕਿਸੇ ਵੀ ਗਤੀਵਿਧੀ ਦੀ ਹਮਾਇਤ ਨਹੀਂ ਕਰਦੀ।’

ਲਾਰਡ ਰੇਂਜਰ ਭਾਰਤ ਦੇ ਸੁਤੰਤਰਤਾ ਦਿਵਸ ਯਾਨੀ 15 ਅਗਸਤ ਨੂੰ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਕਿਸੇ ਵੀ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ‘ਤੇ ਬੈਨ ਲਗਾਉਣ ਲਈ ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੂੰ ਵੀ ਚਿੱਠੀ ਲਿਖ ਰਹੇ ਹਨ। ਲਾਰਡ ਰੇਂਜ਼ਰ ਅਨੁਸਾਰ ਭਾਰਤ ਖਿਲਾਫ਼ ਬ੍ਰਿਟੇਨ ਤੋਂ ਹੁੰਦੀ ਕਿਸੇ ਵੀ ਤਰਾਂ ਦੀ ਗਤੀਵਿਧੀ ਨੂੰ ਸਹਿਨ ਨਹੀਂ ਕੀਤਾ ਜਾਵੇਗਾ ਇਸ ਸਬੰਧੀ ਕਾਰਵਾਈ ਕਰਨ ਦੀ ਸਰਕਾਰ ਤੋਂ ਅਪੀਲ ਕੀਤੀ ਜਾਵੇਗੀ

Related News

ਕੈਲੋਨਾ ਮਾਉਂਟੀਜ਼ ‘ਦੇ ਆਚਰਣ ਦੀ ਲੰਬੀ ਛਾਣਬੀਣ’ ਤੇ ਉੱਠ ਰਹੇ ਹਨ ਪ੍ਰਸ਼ਨ

Rajneet Kaur

ਟੈਰਾਂਟੋ ‘ਚ ਵੈਕਸੀਨੇਸ਼ਨ ਦਾ ਕੰਮ ਹੋਇਆ ਤੇਜ਼, ਵੈਕਸੀਨ ਲਈ ਲੱਗੀਆਂ ਲੰਮੀਆਂ ਕਤਾਰਾਂ

Vivek Sharma

ਹੋਰਾਂ ਮਾਪਿਆਂ ਵਾਂਗ ਟਰੂਡੋ ਵੀ ਚਿੰਤਤ, ਬੱਚਿਆਂ ਨੂੰ ਮੁੜ ਸਕੂਲ ਭੇਜਿਆ ਜਾਵੇ ਜਾਂ ਨਾ ?

Rajneet Kaur

Leave a Comment