channel punjabi
Canada International News North America

ਬੀ.ਸੀ : ਪ੍ਰੀਮੀਅਰ ਜੌਹਨ ਹੌਰਗਨ ਨੇ ਧਾਰਮਿਕ ਨੇਤਾਵਾਂ ਨੂੰ ਇਸ ਸਾਲ ਸਮਾਰੋਹਾਂ ਅਤੇ ਜਸ਼ਨਾਂ ਨੂੰ ਵਰਚੁਅਲ ਕਰਨ ਦੀ ਕੀਤੀ ਅਪੀਲ

ਜਿਥੇ ਹਰ ਸਾਲ ਕੋਈ ਨਾ ਕੋਈ ਫੰਕਸ਼ਨ,ਤਿਓਹਾਰ ਜਾਂ ਈਵੈਂਟ ਬੜੀ ਖੁਸ਼ੀਆਂ ਨਾਲ ਮਨਾਇਆ ਜਾਂਦਾ ਸੀ ਉਥੇ ਹੀ ਇਸ ਵਾਰ 2020 ਨੇ ਕੋਈ ਵੀ ਤਿਓਹਾਰ ਜਾਂ ਫਿਰ ਕੋਈ ਹੋਰ ਈਵੈਂਟ ਖੁਸ਼ੀਆਂ ਨਾਲ ਮਨਾਉਣ ਨਹੀਂ ਦਿਤਾ।

ਜਿਵੇਂ ਹੀ 2020 ਦੀਆਂ ਛੁੱਟੀਆਂ ਦਾ ਮੌਸਮ ਨੇੜੇ ਆ ਰਿਹਾ ਹੈ, ਬੀ.ਸੀ ਦੇ ਪ੍ਰੀਮੀਅਰ ਜੌਹਨ ਹੌਰਗਨ ਨੇ ਧਾਰਮਿਕ ਨੇਤਾਵਾਂ ਨੂੰ ਇਸ ਸਾਲ ਸਮਾਰੋਹਾਂ ਅਤੇ ਜਸ਼ਨਾਂ ਨੂੰ ਵਰਚੁਅਲ ਕਰਨ ਦੀ ਅਪੀਲ ਕੀਤੀ ਹੈ। ਪ੍ਰੀਮੀਅਰ ਜੌਹਨ ਹੌਰਗਨ ਨੇ ਬੁੱਧਵਾਰ ਨੂੰ ਇਕ ਖ਼ਬਰ ਜਾਰੀ ਕਰਦਿਆਂ ਕਿਹਾ ਪਿਛਲੇ ਕੁਝ ਮਹੀਨਿਆਂ ਨੇ ਸਾਡੇ ਸੂਬੇ ਨੂੰ ਉਨ੍ਹਾਂ ਤਰੀਕਿਆਂ ਨਾਲ ਚੁਣੌਤੀ ਦਿੱਤੀ ਹੈ ਜਿਸਦੀ ਸਾਨੂੰ ਕਦੇ ਉਮੀਦ ਨਹੀਂ ਸੀ। ਉਨਾਂ ਕਿਹਾ ਕਿ ਇਸ ਵਾਰ ਗੁਰਪੁਰਬ, ਕ੍ਰਿਸਮਸ ਜਾਂ ਨਵੇਂ ਸਾਲ ਦੇ ਪ੍ਰੋਗਰਾਮ ਪਿਛਲੀ ਵਾਰ ਨਾਲੋਂ ਵੱਖਰੇ ਢੰਗ ਨਾਲ ਮਨਾਏ ਜਾਣਗੇ, ਕਿਉਂਕਿ ਕੋਰੋਨਾ ਵਾਇਰਸ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਜ਼ਿਆਦਾ ਇਕੱਠਾ ਕਰਨਾ ਸੰਭਵ ਨਹੀਂ ਹੈ। ਇਸ ਲਈ ਇਹ ਸਮਾਗਮ ਜ਼ਿਆਦਾਤਰ ਵਰਚੁਅਲ ਤੌਰ ‘ਤੇ ਮਨਾਏ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ।

ਜੌਹਨ ਹੌਰਗਨ ਨੇ ਲੋਕਾਂ ਨੂੰ ਇਕੱਠ ਨਾ ਕਰਨ ਦੀ ਸਲਾਹ ਦਿੱਤੀ ਤਾਂ ਜੋ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਨਾਂ ਕਿਹਾ ਕਿ ਗੁਰਦੁਆਰਾ ਸਾਹਿਬ, ਮਸਜਿਦ, ਚਰਚ ਤੇ ਮੰਦਿਰ ‘ਚ 19 ਨਵੰਬਰ ਤੋਂ 7 ਦਸੰਬਰ 2020 ਤੱਕ ਕੋਈ ਇਕੱਠ ਨਹੀਂ ਕੀਤਾ ਜਾਵੇਗਾ।

Related News

ਐਬਟਸਫੋਰਡ ‘ਚ ਸਥਿਤ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੁਸਾਇਟੀ ‘ਚ COVID-19 ਐਕਸਪੋਜ਼ਰ ਦੀ ਚਿਤਾਵਨੀ: ਫਰੇਜ਼ਰ ਹੈਲਥ

Rajneet Kaur

ਜਲਦ ਹੀ ਨਵੀਂ ਯਾਤਰਾ ਪਾਬੰਦੀਆਂ ਲਾਗੂ ਕੀਤੀਆਂ ਜਾਣਗੀਆਂ: ਜਸਟਿਨ ਟਰੂਡੋ

Rajneet Kaur

ਰੂਸ ਤੋਂ ਬਾਅਦ ਹੁਣ ਚੀਨ ਨੇ ਬਣਾਈ ਕੋਰੋਨਾ ਵੈਕਸੀਨ ! ਡਾਕਟਰਾਂ ਤੋਂ ਪਹਿਲਾਂ ਫੌਜ ਨੂੰ ਦਿੱਤੀ ਜਾ ਰਹੀ ਹੈ ਵੈਕਸੀਨ

Vivek Sharma

Leave a Comment