channel punjabi
Canada International News North America

ਬੀ.ਸੀ ‘ਚ ਪਹਿਲੀ ਵਾਰ ਕੋਵਿਡ 19 ਕਿਰਿਆਸ਼ੀਲ ਮਾਮਲੇ 2,000 ਤੋਂ ਪਾਰ

ਬ੍ਰਿਟਿਸ਼ ਕੋਲੰਬੀਆ ਵਿੱਚ ਸ਼ੁੱਕਰਵਾਰ ਨੂੰ 223 ਨਵੇਂ ਕੋਵਿਡ 19 ਕੇਸ ਦਰਜ ਕੀਤੇ ਗਏ ਹਨ। ਸੂਬੇ ‘ਚ ਸਰਗਰਮ ਮਾਮਲਿਆਂ ਦੀ ਗਿਣਤੀ ਪਹਿਲੀ ਵਾਰ 2000 ਤੋਂ ਪਾਰ ਪਹੁੰਚ ਗਈ ਹੈ। ਬੀ.ਸੀ ‘ਚ ਇਹ ਲਗਾਤਾਰ ਤੀਜਾ ਦਿਨ ਹੈ ਜਦੋਂ ਰੋਜ਼ਾਨਾ 200 ਤੋਂ ਵੱਧ ਨਵੇਂ ਕੇਸਾਂ ਦੀ ਰਿਪੋਰਟ ਕੀਤੀ ਗਈ ਹੈ।

ਸੂਬਾਈ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਸੂਬੇ ਵਿੱਚ ਮਰਨ ਵਾਲਿਆਂ ਦੀ ਗਿਣਤੀ 256 ਤੇ ਕਾਇਮ ਹੈ। ਬੀ.ਸੀ ‘ਚ ਕੋਵਿਡ 19 ਦੇ ਕਿਰਿਆਸ਼ੀਲ ਮਾਮਲਿਆ ਦੀ ਗਿਣਤੀ 2,009 ਹੈ। ਜਦੋਂ ਕਿ ਸੰਭਾਵਤ ਐਕਸਪੋਜਰ ਦੇ ਕਾਰਨ ਵਾਧੂ 4,637 ਲੋਕ ਅਲੱਗ ਥਲੱਗ ਰਹਿ ਰਹੇ ਹਨ। ਸਰੀ ਅਤੇ ਫੇਅਰ ਹੈਵਨ ਹੋਮਜ਼ ਬਰਨਬੀ ਲਾਜ ਵਿਚ ਲੌਰੇਲ ਪਲੇਸ ਦੇ ਲਾਂਗ ਟਰਮ ਕੇਅਰ ਹੋਮ ਵਿਚ ਵੀ ਕੋਵਿਡ 19 ਆਉਟਬ੍ਰੇਕ ਦਾ ਐਲਾਨ ਕੀਤਾ ਗਿਆ ਹੈ। ਕੋਵਿਡ 19 ਦੇ 75 ਮਰੀਜ਼ ਹਸਪਤਾਲ ‘ਚ ਦਾਖਲ ਹਨ। ਬੀ.ਸੀ. ‘ਚ ਹੁਣ ਤੱਕ ਕੁਲ 12,554 ਮਾਮਲੇ ਸਾਹਮਣੇ ਆਏ ਹਨ।

ਸੋਮਵਾਰ ਨੂੰ, ਸੂਬਾਈ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਨੇ ਕਿਹਾ ਕਿ ਸੂਬਾ ਅਧਿਕਾਰਤ ਤੌਰ ਤੇ ਮਹਾਂਮਾਰੀ ਦੀ ਦੂਜੀ ਲਹਿਰ ਵਿੱਚ ਦਾਖਲ ਹੋ ਗਿਆ ਹੈ।

Related News

ਅਲਬਰਟਾ ਸੂਬੇ ਨੇ ‘ਟੈਂਪਰੇਰੀ ਫੌਰਨ ਵਰਕਰਜ਼ ਪ੍ਰੋਗਰਾਮ’ ਨੂੰ ਬੰਦ ਕਰਨ ਦਾ ਕੀਤਾ ਫ਼ੈਸਲਾ, ਸਭ ਤੋਂ ਵੱਧ ਪੰਜਾਬੀ ਹੋਣਗੇ ਪ੍ਰਭਾਵਿਤ

Vivek Sharma

ਕੋਰੋਨਾ ਵਾਇਰਸ ਤੋਂ ਰਾਹਤ ਪਾਉਣ ਦੀ ਉਮੀਦ ਅਗਲੇ ਸਾਲ ਤੱਕ ਕਰਨੀ ਹੋਵੇਗੀ: ਡਾ. ਐਂਥਨੀ ਫੌਸੀ

Rajneet Kaur

ਅਮਰੀਕਾ ਨੇ ਰੱਖਿਆ ਸੌਦਿਆਂ ਦਾ ਦਾਇਰਾ ਵਧਾ ਕੇ 20 ਅਰਬ ਡਾਲਰ ਕੀਤਾ,ਅਮਰੀਕਾ ਭਾਰਤ ਦੀ ਰੱਖਿਆ ਤੇ ਪ੍ਰਭੂਸੱਤਾ ਲਈ ਪ੍ਰਤੀਬੱਧ

Vivek Sharma

Leave a Comment