channel punjabi
Canada International News North America

ਬੀ.ਸੀ:ਸ਼ੁੱਕਰਵਾਰ ਸ਼ਾਮ ਇੱਕ ਜਾਪਾਨੀ ਰੈਸਟੋਰੈਂਟ ‘ਚ ਹੋਈ ਗੋਲੀਬਾਰੀ,ਦੋ ਪੀੜਿਤਾਂ ਨੂੰ ਲਿਜਾਇਆ ਗਿਆ ਹਸਪਤਾਲ

ਬੀ.ਸੀ: ਸ਼ੁੱਕਰਵਾਰ ਸ਼ਾਮ ਨੂੰ ਇੱਕ ਜਾਪਾਨੀ ਰੈਸਟੋਰੈਂਟ ‘ਚ ਹੋਈ ਗੋਲੀਬਾਰੀ। ਰਿਚਮੰਡ RCMP ਨੂੰ ਗਾਰਡਨ ਸਿਟੀ ਰੋਡ ਅਤੇ ਕੈਪਸਟਨ ਵੇਅ ‘ਤੇ ਮੰਜੋ ਇਟਾਮੇ ਜਾਪਾਨੀ ਰੈਸਟੋਰੈਂਟ ਵਿਖੇ ਤਕਰੀਬਨ ਸ਼ਾਮ 7.30 ਵਜੇ ਬੁਲਾਇਆ ਗਿਆ।

ਪੁਲਿਸ ਦਾ ਕਹਿਣਾ ਹੈ ਕਿ ਦੋ ਪੀੜਿਤਾਂ ਨੂੰ ਹਸਪਤਾਲ ਲਿਜਾਇਆ ਗਿਆ। ਪੁਲਿਸ ਵਲੋਂ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ।

ਹਾਲਾਂਕਿ ਜਾਂਚ ਸ਼ੁਰੂਆਤੀ ਦੌਰ ਵਿੱਚ ਹੈ, ਪਰ ਪੁਲਿਸ ਦਾ ਮੰਨਣਾ ਹੈ ਕਿ ਗੋਲੀਬਾਰੀ ਨਿਸ਼ਾਨਾ ਬਣਾ ਕੇ ਕੀਤੀ ਗਈ ਸੀ। ਰੈਸਟੋਰੈਂਟ ਦੀ ਖਿੜਕੀ ਵਿਚ ਬੁਲੇਟ ਦੇ ਛੇਕ ਦਿਖਾਈ ਦਿੱਤੇ ਹਨ।
ਰਿਚਮੰਡ RCMP ਨੇ ਨੰਬਰ 604-278-1212 ਜਾਰੀ ਕੀਤਾ ਹੈ ਕਿ ਜੇਕਰ ਕਿਸੇ ਵਿਅਕਤੀ ਕੋਲ ਕੋਈ ਜਾਣਕਾਰੀ ਹੋਵੇ ਤਾਂ ਸਪੰਰਕ ਕਰਨ।

Related News

ਕੈਲੀਫੋਰਨੀਆਂ ਦੇ ਓਕਲੈਂਡ ‘ਚ ਨਸਲੀ ਨਿਆਂ ਅਤੇ ਪੁਲਿਸ ਸੁਧਾਰ ਦੇ ਸਮਰਥਨ ‘ਚ ਵਿਰੋਧ ਪ੍ਰਦਰਸ਼ਨ

Rajneet Kaur

ਕਿਸਾਨਾਂ ਨਾਲ 6ਵੇਂ ਗੇੜ ਦੀ ਬੈਠਕ ਦਾ ਬਦਲਿਆ ਸਮਾਂ ਅਤੇ ਦਿਨ

Rajneet Kaur

SMITHERS: ਬੈਂਕ ਦੇ ਅੰਦਰ ਮਾਸਕ ਪਹਿਨਣ ਤੋਂ ਸਾਬਕਾ ਉਮੀਦਵਾਰ ਨੇ ਕੀਤਾ ਇਨਕਾਰ, ਪੁਲਿਸ ਨੇ ਕੀਤਾ ਗ੍ਰਿਫਤਾਰ

Rajneet Kaur

Leave a Comment